ਅਨਪਛਾਤੇ ਆਪਣਾ ਮੋਟਰਸਾਈਕਲ ਛੱਡ ਰਿਟਾਇਰ ਕਰਨਲ ਦੀ ਕਾਰ ਚੋਰੀ ਕਰਕੇ ਹੋਏ ਫਰਾਰ


ਗੁਰਦਾਸਪੁਰ 13 ਜੂਨ ( ਅਸ਼ਵਨੀ ) :- ਤਿੰਨ ਅਨਪਛਾਤੇ ਵਿਅਕਤੀ ਰਿਟਾਇਰ ਕਰਨਲ ਦੀ ਕਾਰ ਚੋਰੀ ਕਰਕੇ ਲੈ ਗਏ ਤੇ ਆਪਣਾ ਮੋਟਰ-ਸਾਈਕਲ ਛੱਡ ਗਏ । ਰਿਟਾਇਰ ਕਰਨਲ ਸਰਬਜੀਤ ਸਿੰਘ ਗਰੇਵਾਲ਼ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਬਰਿਆਰ ਨੇ ਪੁਲਿਸ ਨੂੰ ਦਰਜ ਕਰਵਾਏ ਬਿਆਨ ਰਾਹੀਂ ਦਸਿਆਂ ਕਿ ਉਸ ਦੇ ਸੋਹਰਾ ਪਰਿਵਾਰ ਦੀ ਜ਼ਮੀਨ ਜਾਇਦਾਦ ਪਿੰਡ ਬਰਿਆਰ ਵਿੱਚ ਹੈ ਜਿਸ ਦੀ ਦੇਖ-ਭਾਲ਼ ਉਸ ਵੱਲੋਂ ਕੀਤੀ ਜਾਂਦੀ ਹੈ ਬੀਤੀ 11 ਜੂਨ 21 ਨੂੰ ਕਰੀਬ 2 ਵਜੇ ਉਹ ਆਪਣੀ ਕਾਰ ਮਰੂਤੀ ਸਿਆਜ ਨੰਬਰ ਐਚ ਪੀ 39 ਈ 3040 ਤੇ ਸਵਾਰ ਹੋ ਕੇ ਆਪਣੇ ਸੁਹਰਾ ਪਰਿਵਾਰ ਦੇ ਖੇਤਾਂ ਵਿੱਚ ਗਿਆ ਸੀ ਅਤੇ ਆਪਣੀ ਕਾਰ ਸੜਕ ਉੱਪਰ ਖੜੀ ਕਰਕੇ ਖੇਤਾਂ ਵਿੱਚ ਚਲਾ ਗਿਆ।ਉਸ ਦੇ ਦੇਖਦੀਆਂ-ਦੇਖਦੀਆਂ ਤਿੰਨ ਅਨਪਛਾਤੇ ਵਿਅਕਤੀ ਮੋਟਰ ਸਾਈਕਲ ਉੱਪਰ ਸਵਾਰ ਹੋ ਕੇ ਆਏ ਅਤੇ ਆਪਣਾ ਮੋਟਰ-ਸਾਈਕਲ ਉੱਥੇ ਲੱਗਾ ਕੇ ਉਸ ਦੀ ਕਾਰ ਜਿਸ ਵਿੱਚ ਉਸ ਦਾ ਇਡੈਂਟੀਕਾਰਡ ,ਪੇਨਕਾਰਡ ,ਅਧਾਰ ਕਾਰਡ ,ਬੈਂਕਾਂ ਦੀ ਚੈੱਕ ਬੂਕ,ਐ ਟੀ ਐਮ ਕਾਰਡ ,ਡ੍ਰਾਈਵਿੰਗ ਲਾਈਸੈਂਸ ਅਤੇ 26 ਹਜ਼ਾਰ ਨਕਦ ਚੋਰੀ ਕਰਕੇ ਲੈ ਗਏ।ਸਹਾਇਕ ਸਬ ਇੰਸਪੈਕਟਰ ਨਿਰਮਲ ਸਿੰਘ ਪੁਲਿਸ ਸਟੇਸ਼ਨ ਦੀਨਾ ਨਗਰ ਨੇ ਦਸਿਆਂ ਕਿ ਸਰਬਜੀਤ ਸਿੰਘ ਗਰੇਵਾਲ਼ ਵੱਲੋਂ ਦਿੱਤੇ ਬਿਆਨ ਦੇ ਅਧਾਰ ਉੱਪਰ ਤਿੰਨ ਅਨਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।

Related posts

Leave a Reply