ਅਲਕੋਹਲ , ਨਜਾਇਜ ਸ਼ਰਾਬ ਅਤੇ ਸ਼ਰਾਬ ਦੇਸੀ ਠੇਕਾ ਸਮੇਤ ਇਕ ਅੋਰਤ ਸਮੇਤ ਚਾਰ ਕਾਬੂ ਇਕ ਫ਼ਰਾਰ

ਅਲਕੋਹਲ , ਨਜਾਇਜ ਸ਼ਰਾਬ ਅਤੇ ਸ਼ਰਾਬ ਦੇਸੀ ਠੇਕਾ ਸਮੇਤ ਇਕ ਅੋਰਤ ਸਮੇਤ ਚਾਰ ਕਾਬੂ ਇਕ ਫ਼ਰਾਰ
ਗੁਰਦਾਸਪੁਰ 7 ਜੂਨ ( ਅਸ਼ਵਨੀ ) :– ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਵੱਖ-ਵੱਖ ਪੁਲਿਸ ਸਟੇਸ਼ਨਾ ਦੀ ਪੁਲਿਸ ਵੱਲੋਂ 3 ਲੱਖ 55 ਹਜ਼ਾਰ 5 ਸੋ ਮਿਲੀ ਲੀਟਰ ਅਲਕੋਹਲ , 15 ਹਜ਼ਾਰ ਮਿਲੀ ਲੀਟਰ ਨਜਾਇਜ ਸ਼ਰਾਬ ਅਤੇ 14 ਬੋਤਲਾਂ ਦੇਸੀ ਸ਼ਰਾਬ ਠੇਕਾ ਸਮੇਤ ਇਕ ਅੋਰਤ ਸਮੇਤ ਚਾਰ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ ਜਦੋਕਿ ਇਕ ਫ਼ਰਾਰ ਹੋ ਗਿਆ ।
                    ਸਹਾਇਕ ਸਬ ਇੰਸਪੈਕਟਰ ਤਰਨਜੀਤ ਸਿੰਘ ਪੁਲਿਸ ਸਟੇਸ਼ਨ ਦੋਰਾਂਗਲਾ ਨੇ ਦਸਿਆਂ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਮੁਖ਼ਬਰ ਖ਼ਾਸ ਦੀ ਸੂਚਨਾ ਤੇ ਪਿੰਡ ਸੁਲਤਾਨੀ ਪਾਣੀ ਵਾਲੀ ਟੈਂਕੀ ਦੇ ਨੇੜੇ ਗਰਾਊਂਡ ਵਿੱਚ ਰੇਡ ਕੀਤਾ ਜਿੱਥੇ ਅਜੇ ਕੁਮਾਰ ਪੁੱਤਰ ਬਲਬੀਰ ਚੰਦ ਵਾਸੀ ਮੁਗਲਾਨੀ ਚੱਕ ਇਕ ਵਰਨਾ ਗੱਡੀ ਨੰਬਰ ਪੀ ਬੀ 19 ਐਫ 0574 ਵਿੱਚੋਂ ਪਲਾਸਟਿਕ ਦੇ ਕੈਨ ਬਾਹਰ ਕੱਢ ਰਿਹਾ ਸੀ ਅਤੇ ਮੰਗਾ ਮਸੀਹ ਪੁੱਤਰ ਤਾਜ ਮਸੀਹ ਵਾਸੀ ਸ਼ਾਮਪੁਰਾ ਗੱਡੀ ਤੋ ਥੋੜੀ ਦੂਰ ਖੜਾ ਸੀ ਜੋ ਪੁਲਿਸ ਪਾਰਟੀ ਨੂੰ ਵੇਖ ਕੇ ਫ਼ਰਾਰ ਹੋ ਗਿਆ । ਅਜੇ ਕੁਮਾਰ ਨੂੰ ਕਾਬੂ ਕਰਕੇ ਗੱਡੀ ਦੀ ਚੈਕਿੰਗ ਕੀਤੀ ਗਈ ਜਿਸ ਵਿੱਚੋਂ 14 ਕੈਨ ਪਲਾਸਟਿਕ ਵਿੱਚ ਭਰੀ ਹੋਈ 355500 ਮਿਲੀ ਲੀਟਰ ਅਲਕੋਹਲ ਬਰਾਮਦ ਹੋਈ ।
                      ਸਹਾਇਕ ਸਬ ਇੰਸਪੈਕਟਰ ਹਰਪਾਲ  ਸਿੰਘ ਪੁਲਿਸ ਸਟੇਸ਼ਨ ਘੁੰਮਣ ਕਲਾਂ ਨੇ ਦਸਿਆਂ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਪੁਲ ਡਰੇਨ ਘੁੰਮਣ ਕਲਾਂ ਤੋ ਮੱਖਣ ਸਿੰਘ ਪੁੱਤਰ ਕਰਣੈਲ ਸਿੰਘ ਵਾਸੀ ਸੁਚੈਨੀਆ ਨੂੰ 14 ਬੋਤਲਾਂ ਦੇਸੀ ਸ਼ਰਾਬ ਮਾਰਕਾ 111 ਗੋਲ਼ਡ ਸਮੇਤ ਕਾਬੂ ਕੀਤਾ ।
                  ਸਹਾਇਕ ਸਬ ਇੰਸਪੈਕਟਰ ਹਰਪਾਲ  ਸਿੰਘ ਪੁਲਿਸ ਸਟੇਸ਼ਨ ਘੁੰਮਣ ਕਲਾਂ ਨੇ ਦਸਿਆਂ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਪੁਲ ਡਰੇਨ ਘੁੰਮਣ ਕਲਾਂ ਤੋ ਮੱਖਣ ਸਿੰਘ ਪੁੱਤਰ ਕਰਣੈਲ ਸਿੰਘ ਵਾਸੀ ਸੁਚੈਨੀਆ ਨੂੰ 14 ਬੋਤਲਾਂ ਦੇਸੀ ਸ਼ਰਾਬ ਮਾਰਕਾ 111 ਗੋਲ਼ਡ ਸਮੇਤ ਕਾਬੂ ਕੀਤਾ ।
                   ਸਹਾਇਕ ਸਬ ਇੰਸਪੈਕਟਰ ਕੰਚਨ ਕਿਸ਼ੋਰ ਪੁਲਿਸ ਸਟੇਸ਼ਨ ਬਹਿਰਾਮਪੁਰ ਨੇ ਦਸਿਆਂ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਮੁਖ਼ਬਰ ਖ਼ਾਸ ਦੀ ਸੂਚਨਾ ਤੇ ਘੁਮਿਆਰਾ ਮੁਹੱਲਾ ਬਹਿਰਾਮਪੁਰ ਖਾਲ਼ੀ ਪਈ ਜਗਾ ਕੜੀ ਬੂਟੀ ਵਿੱਚ ਰੇਡ ਕਰਕੇ ਸੰਤੋਸ਼ ਉਰਫ ਤੋਸ਼ੀ ਪਤਨੀ ਲੇਟ ਪ੍ਰੇਮ ਚੰਦ ਵਾਸੀ ਸਾਂਸੀਆ ਮੁਹੱਲਾ ਬਹਿਰਾਮਪੁਰ ਨੂੰ 75 ਸੋ ਮਿਲੀ ਲੀਟਰ ਨਜਾਇਜ ਸ਼ਰਾਬ ਸਮੇਤ ਕਾਬੂ ਕੀਤਾ ।

Related posts

Leave a Reply