ਅੱਜ ਜ਼ਿਲ੍ਹਾ ਪਠਾਨਕੋਟ ਵਿੱਚ ਮਲੇਰੀਆ ਅਤੇ ਡੇਗੂ ਦੇ ਬਚਾਓ ਵਾਸਤੇ  ਡਰਾਈਡੇ ਫਰਾਈ ਡੇ ਦੇ ਤੌਰ ਤੇ ਮਨਾਇਆ ਗਿਆ- ਡਾ ਬਿੰਦੂ ਗੁਪਤਾ

ਅੱਜ ਜ਼ਿਲ੍ਹਾ ਪਠਾਨਕੋਟ ਵਿੱਚ ਮਲੇਰੀਆ ਅਤੇ ਡੇਗੂ ਦੇ ਬਚਾਓ ਵਾਸਤੇ  ਡਰਾਈਡੇ ਫਰਾਈ ਡੇ ਦੇ ਤੌਰ ਤੇ ਮਨਾਇਆ ਗਿਆ
ਕਰੋਨਾ ਵਾਇਰਸ ਦੀ ਮਾਹਮਾਰੀ ਦੋਰਾਨ ਸਾਨੂੰ ਡੇਂਗੂ ਮਲੇਰੀਆ ਦੀ ਬੀਮਾਰੀ ਨੂੰ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ –ਡਾ ਬਿੰਦੂ ਗੁਪਤਾ
 
ਪਠਾਨਕੋਟ 11 ਜੂਨ ( ਰਾਜਿੰਦਰ ਸਿੰਘ ਰਾਜਨ, ਅਵਿਨਾਸ਼)  ਅੱਜ ਪੰਜਾਬ ਸਰਕਾਰ ਅਤੇ ਸਿਵਲ ਸਰਜਨ ਡਾਕਟਰ ਹਰਵਿੰਦਰ ਸਿੰਘ  ਦੀਆਂ ਹਦਾਇਤਾਂ ਅਨੁਸਾਰ ਅੱਜ ਡਰਾਈਡੇ‌ ਫਰਾਈ ਡੇ ਦੇ ਮੋਕੇ ਤੇ ਅਰਬਨ ਪਠਾਨਕੋਟ ,ਸੀ ਐਚ ਸੀ ਨਰੋਟ ਜੈਮਲ ਸਿੰਘ,ਸੀ ਐਚ ਸੀ ਬੁੰਗਲ ਬੱਧਾਨੀ ਅਤੇ ਸੀ ਐਚ ਸੀ ਘਰੋਟਾ ਵਿਖੇ ਵੱਖ-ਵੱਖ ਟੀਮਾਂ ਵੱਲੋਂ ਲੋਕਾਂ ਦੇ ਘਰਾਂ ਵਿਚ ਜਾ ਕੇ ਮਲੇਰੀਆ ਅਤੇ ਡੇਗੂ ਦੇ ਬਚਾਓ ਵਾਸਤੇ ਅਵੇਅਰ ਕੀਤਾ ਅਤੇ ਪੋਸਟਰ ਵੀ ਵੰਡੇ ਗਏ।  ਸੀ ਐਚ ਸੀ ਘਰੋਟਾ ਦੇ ਸੀਨੀਅਰ ਮੈਡੀਕਲ ਅਫਸਰ ਡਾ ਬਿੰਦੂ ਗੁਪਤਾ ਵੱਲੋਂ ਖੁਦ ਫੀਲਡ ਵਿੱਚ ਜਾ ਕੇ ਘਰਾਂ ਵਿਚ ਡਰੱਮ ਅਤੇ ਹੋਰ ਪਾਣੀ ਵਾਲੀਆਂ ਚੀਜ਼ਾਂ ਚੈੱਕ ਕੀਤੀਆਂ ।
 
ਇਸ ਦੌਰਾਨ ਸੰਬੋਧਨ ਕਰਦਿਆਂ ਡਾ ਬਿੰਦੂ ਗੁਪਤਾ ਨੇ  ਦੱਸਿਆ  ਕਿ ਅਸੀਂ ਮਲੇਰੀਆ ਦੇ ਖਾਤਮੇ ਵੱਲ ਵੱਧ ਰਹੇ ਹਾਂ ਅਤੇ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੌਰਾਨ ਮਲੇਰੀਆ ਦੀ ਬੀਮਾਰੀ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਉਨ੍ਹਾਂ ਵਿਸਥਾਰ ਨਾਲ ਦੱਸਦਿਆਂ ਕਿਹਾ ਹਰ ਸਾਲ ਜੂਨ ਦਾ ਪੂਰਾ ਮਹੀਨਾ ਮਲੇਰੀਆ ਮਹੀਨੇ ਵਜੋਂ ਮਨਾਇਆ ਜਾਂਦਾ ਹੈ । ਉਨ੍ਹਾਂ ਦੱਸਿਆ ਕਿ ਮਲੇਰੀਆ ਬੁਖਾਰ ਮਾਦਾ ਐਨਾਫਲੀਜ਼ ਮੱਛਰ ਦੇ ਕੱਟਣ ਨਾਲ ਫੈਲਦਾ ਹੈ ,ਇਹ ਮੱਛਰ  ਖੜ੍ਹੇ ਪਾਣੀ ਵਿੱਚ ਪੈਦਾ ਹੁੰਦੇ ਹਨ ਅਤੇ ਇਹ ਮੱਛਰ ਰਾਤ ਅਤੇ ਸਵੇਰ ਵੇਲੇ ਕੱਟਦੇ ਹਨ। ਇਸ ਲਈ ਆਪਣੇ ਘਰਾਂ ਜਾਂ ਆਲੇ ਦੁਆਲੇ ਕਿਤੇ ਵੀ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ ।ਹਰ ਸ਼ੁੱਕਰਵਾਰ ਨੂੰ ਡਰਾਈ ਡੇ ਮਨਾਇਆ ਜਾਵੇ ਅਤੇ ਆਪਣੇ ਘਰਾਂ ਵਿਚ ਕੂਲਰਾਂ, ਫਰਿੱਜ ਦੀ ਬੈਕ ਸਾਈਡ ਦੀ ਟ੍ਰੇਅ, ਗਮਲੇ ,ਪੰਛੀਆਂ ਦੇ ਪਾਣੀ ਵਾਲੇ ਬਰਤਨ, ਪਾਣੀ ਵਾਲੇ ਡਰੰਮ ਆਦਿ ਸੁਕਾ ਕੇ ਦੁਬਾਰਾ ਭਰੇ ਜਾਣ। ਜਿੱਥੇ ਪਾਣੀ ਜ਼ਿਆਦਾ ਖੜ੍ਹਾ ਹੋਵੇ ਉਸ ਵਿੱਚ ਸੜਿਆ ਕਾਲਾ ਤੇਲ ਪਾ ਦਿੱਤਾ ਜਾਵੇ । ਛੱਪੜਾਂ ਵਿਚ ਸਿਹਤ ਵਿਭਾਗ ਦੇ ਸਹਿਯੋਗ ਨਾਲ ਗੰਬੂਜੀਆ ਮੱਛੀਆਂ ਪਾਓ ਇਹ ਮੱਛਰ ਦਾ ਲਾਰਵਾ ਖਾਂਦੀਆਂ ਹਨ।
 
ਕੱਪਡ਼ੇ ਅਜਿਹੇ ਪਹਿਨੋ ਕਿ  ਸਰੀਰ ਪੂਰੀ ਤਰ੍ਹਾਂ ਢਕਿਆ ਰਹੇ ਤਾਂ ਕਿ ਤੁਹਾਨੂੰ ਮੱਛਰ ਕੱਟ ਨਾ ਸਕੇ। ਸੌਣ ਵੇਲੇ ਮੱਛਰਦਾਨੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਆਦਿ ਦਾ ਇਸਤੇਮਾਲ ਕਰੋ। ਮਲੇਰੀਆ ਬੁਖਾਰ ਦੇ ਮੁੱਖ ਲੱਛਣ ਠੰਡ ਅਤੇ ਕਾਂਬੇ ਨਾਲ ਬੁਖਾਰ, ਤੇਜ਼ ਬੁਖਾਰ ਅਤੇ ਸਿਰਦਰਦ, ਬੁਖਾਰ ਉਤਰਨ ਤੋਂ ਬਾਅਦ ਥਕਾਵਟ ਤੇ ਕਮਜ਼ੋਰੀ ਹੋਣਾ ਅਤੇ  ਸਰੀਰ ਨੂੰ ਪਸੀਨਾ ਆਉਣਾ ਆਦਿ ਹਨ। ਇਸ ਲਈ ਬੁਖਾਰ ਹੋਣ ਤੇ ਤੁਰੰਤ ਨੇਡ਼ੇ ਦੀ ਸਿਹਤ ਸੰਸਥਾ ਜਾਂ ਸਰਕਾਰੀ ਹਸਪਤਾਲ ਨਾਲ ਸੰਪਰਕ ਕਰੋ। ਮਲੇਰੀਆ ਦਾ ਟੈਸਟ ਅਤੇ ਇਲਾਜ ਰਾਜ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਕੀਤਾ ਜਾਂਦਾ ਹੈ। ਇਸ ਮੌਕੇ ਭੁਪਿੰਦਰ ਹੈਲਥ ਇੰਸਪੈਕਟਰ, ਲਖਬੀਰ ਸਿੰਘ ਹੈਲਥ   ਇੰਸਪੈਕਟਰ ਬੁਗਲ , ਹੈਲਥ ਇੰਸਪੈਕਟਰ ਗੁਰਮੁੱਖ ਸਿੰਘ, ਹੈਲਥ ਇੰਸਪੈਕਟਰ ਰਜਿੰਦਰ ਭਗਤ ਨਰੋਟ ਜੈਮਲ ਸਿੰਘ ਆਦਿ ਹਾਜ਼ਰ ਸਨ।

Related posts

Leave a Reply