ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵਲੋ ਮੰਗਾ ਦੀ ਪੂਰਤੀ ਲਈ ਲੱਗਾ ਪੱਕਾ ਧਰਨਾ ਅੱਜ 100 ਵੇ ਦਿਨ ਵਿੱਚ ਦਾਖਲ , 24 ਜੁਲਾਈ ਤੋ ਭੁੱਖ-ਹੜਤਾਲ ਤੇ ਬੈਠਣ ਦਾ ਅਹਿਦ 

ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵਲੋ ਮੰਗਾ ਦੀ ਪੂਰਤੀ ਲਈ ਲੱਗਾ ਪੱਕਾ ਧਰਨਾ ਅੱਜ 100 ਵੇ ਦਿਨ ਵਿੱਚ ਦਾਖਲ , 24 ਜੁਲਾਈ ਤੋ ਭੁੱਖ-ਹੜਤਾਲ ਤੇ ਬੈਠਣ ਦਾ ਅਹਿਦ 
ਗੁਰਦਾਸਪੁਰ 22 ਜੁਲਾਈ  ( ਅਸ਼ਵਨੀ ) :- ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ ( ਸੀਟੂ ) ਵੱਲੋਂ ਮੰਗਾ ਦੀ ਪੂਰਤੀ ਲਈ  ਦੀਨਾ ਨਗਰ ਵਿਖੇ ਕੈਬਨਿਟ ਮੰਤਰੀ ਅਰੁਣਾ ਚੋਧਰੀ ਦੀ ਕੋਠੀ ਸਾਹਮਣੇ ਚੱਲ ਰਿਹਾ ਪੱਕਾ ਧਰਨਾ 100 ਵੇ ਦਿਨ ਵਿੱਚ ਸ਼ਾਮਿਲ ਹੋ ਗਿਆ । ਅੱਜ ਦੇ ਧਰਨੇ ਦੀ ਪ੍ਰਧਾਨਗੀ ਸੀਨੀਅਰ ਮੀਤ ਪ੍ਰਧਾਨ ਪੰਜਾਬ ਅਨੂਪ ਕੋਰ ਬਲੇਰ ਨੇ ਕੀਤੀ ।
ਇਸ ਮੋਕਾ ਤੇ ਬੋਲਦੇ ਹੋਏ ਆਗੂਆ ਨੇ ਫੈਸਲਾ ਲਿਆ ਦੋ ਜੁਲਾਈ ਨੂੰ ਵਿਭਾਗੀ ਮੰਤਰੀ ਵੱਲੋਂ ਮੁੱਖ ਮੰਤਰੀ ਦੀ 600 , 300 ਕੱਟੇ  ਹੋਏ ਮਾਨਭੱਤੇ ਤਰੂੰਤ ਬਹਾਲ ਕਰਨ ਦੀ ਵਿੱਤ ਮੰਤਰੀ ਨੂੰ ਸਿਫ਼ਾਰਸ਼ ਕੀਤੀ ਗਈ ਸੀ ਉਸ ਦਾ ਪੱਤਰ ਯੂਨੀਅਨ ਸੀਟੂ ਦੇ ਸੈਂਟਰ ਪ੍ਰਧਾਨ ਉਸ਼ਾ ਰਾਣੀ ਜਿਸ ਰਾਹੀਂ ਭਰੋਸਾ ਦਿਵਾਇਆ ਗਿਆ ਸੀ ਕਿ ਕੇ ਇਕ ਹੱਫਤੇ ਦੇ ਵਿੱਚ ਨੋਟੀਫੀਕੇਸ਼ਨ ਜਾਰੀ ਕਰਕੇ ਲਾਗੂ ਕੀਤਾ ਜਾਵੇਗਾ ਤੇ ਹਾਈਵੇ ਤੇ ਧਰਨਾ ਲੱਗਾ ਸੀ ਉਸ ਨੂੰ ਚੁਕਾਇਆ ਗਿਆ ਅੱਜ 20 ਦਿਨ ਬੀਤ ਜਾਣ ਉਪਰੰਤ ਵੀ ਨੋਟੀਫੀਕੇਸ਼ਨ ਜਾਰੀ ਨਹੀਂ ਕੀਤਾ ਗਿਆ ।
ਉਸ ਦੇ ਰੋਸ ਵਜੋਂ ਜੱਥੇਬੰਦੀ ਨੇ ਫੈਸਲਾ ਕੀਤਾ ਹੈ ਕਿ 24 ਜੁਲਾਈ ਤੋਂ ਭੁੱਖ-ਹੜਤਾਲ ਤੇ ਬੈਠਿਆ ਜਾਵੇਗਾ । ਐਡਵਾਈਜਰ ਬੋਰਡ ਵਿੱਚ ਚੱਲ ਰਹੇ ਬਲਾਕਾਂ ਦਾ ਅਜੇ ਤੱਕ 6 ਮਹੀਨੇ ਦਾ ਮਾਣਭੱਤਾ ਅੱਜੇ ਤੱਕ ਨਹੀਂ ਮਿਲਿਆਂ ਇਸ ਸਭ ਤੋ ਦੁਖੀ ਹੋ ਕੇ ਉਪਰੋਕਤ ਫੈਸਲਾ ਲਿਆ ਗਿਆ । ਜੇਕਰ ਇਸ ਤੋਂ ਬਾਅਦ ਵੀ ਸਰਕਾਰ ਨੇ ਮੰਗਾ ਪਰਵਾਨ ਨਹੀਂ ਕੀਤੀਆਂ ਤਾਂ ਮਰਨ ਵਰਤ ਤੇ ਬੈਠਣ ਤੋ ਵੀ ਗੁਰੇਜ਼ ਨਹੀਂ ਕੀਤਾ ਜਾਵੇਗਾ ।ਇਸ ਸਭ ਦੀ ਜ਼ੁੰਮੇਵਾਰ ਪੰਜਾਬ ਸਰਕਾਰ ਦੀ ਹੋਵੇਗੀ । ਇਸ ਮੋਕਾ ਤੇ ਹੋਰਣਾਂ ਤੋ ਇਲਾਵਾ ਜਿਲਾ ਪ੍ਰਧਾਨ ਜਿਲਾ ਗੁਰਦਾਸਪੁਰ ਵਰਿੰਦਰ ਕੋਰ ਬਾਜਵਾ , ਜਿਲਾ ਪ੍ਰਧਾਨ ਹੁਸ਼ਿਆਰਪੁਰ ਗੁਰਬਖਸ਼ ਕੋਰ , ਮੀਤ ਪ੍ਰਧਾਨ ਸਰਬਜੀਤ ਕੋਰ ਖਡੂਰ ਸਾਹਿਬ , ਬੀਬੀ ਬਖ਼ਸ਼ੋ , ਰੇਸ਼ਮਾਂ , ਮਹਿੰਦਰ ਕੋਰ , ਬਲਬੀਰ ਕੋਰ , ਵਿਸਵਾ , ਕਾਂਤਾ , ਸੁਨੀਤਾ ਆਦਿ ਹਾਜ਼ਰ ਸਨ । 

Related posts

Leave a Reply