ਕਾਂਗਰਸ ਆਗੂਆਂ ਨੇ ਹੜ੍ਹਾਂ ਕਾਰਨ ਹੋਈ ਤਬਾਹੀ ਦਾ ਮੁਆਵਜਾ ਜਾਰੀ ਕਰਨ ਸਬੰਧੀ ਡੀ ਸੀ ਨੂੰ ਦਿੱਤਾ ਮੰਗ ਪੱਤਰ

ਕਾਂਗਰਸ ਆਗੂਆਂ ਨੇ ਹੜ੍ਹਾਂ ਕਾਰਨ ਹੋਈ ਤਬਾਹੀ ਦਾ ਮੁਆਵਜਾ ਜਾਰੀ ਕਰਨ ਸਬੰਧੀ ਡੀ ਸੀ ਨੂੰ ਦਿੱਤਾ ਮੰਗ ਪੱਤਰ

ਨਵਾਂਸ਼ਹਿਰ  (ਐਸਕੇ ਜੋਸ਼ੀ)
ਕਾਂਗਰਸ ਆਗੂਆਂ ਨੇ ਹੜ੍ਹਾਂ ਕਾਰਨ ਹੋਈ ਤਬਾਹੀ ਦਾ ਮੁਆਵਜਾ ਜਾਰੀ ਕਰਨ ਸਬੰਧੀ ਯੂੱਥ ਕਾਂਗਰਸ ਜ਼ਿਲ੍ਹਾ ਪ੍ਰਧਾਨ ਸੁਮਨਪ੍ਰੀਤ ਸਿੰਘ ਅਤੇ ਸਾਬਕਾ ਜ਼ਿਲ੍ਹਾ ਯੋਜਨਾ ਬੋਰਡ ਚੇਅਰਮੈਨ ਅਤੇ ਮੌਜੂਦਾ ਕਾਂਗਰਸ ਹਲਕਾ ਇੰਚਾਰਜ ਸਤਬੀਰ ਸਿੰਘ ਪੱਲੀ ਝਿੱਕੀ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਐਨਪੀਐਸ ਰੰਧਾਵਾ ਹੁਣਾਂ ਨੂੰ ਨਵਾਂਸ਼ਹਿਰ ਚ ਮੰਗਪੱਤਰ ਦਿੱਤਾ।
ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿਚ ਆਏ ਭਿਆਨਕ ਹੜ੍ਹਾਂ ਕਾਰਨ ਪੂਰੇ ਸੂਬੇ ਵਿਚ ਜ਼ੋ ਤਬਾਹੀ ਹੋਈ ਹੈ। ਉਸ ਸਾਰੇ ਨੁਕਸਾਨ ਦੀ ਭਰਪਾਈ ਲਈ ਸਰਕਾਰ ਵਲੋਂ ਤੁਰੰਤ ਰਾਹਤ ਦੀ ਲੋੜ ਹੈ। ਉਨ੍ਹਾਂ ਮੰਗ ਪੱਤਰ ਰਾਹੀਂ ਕਿਹਾ ਕਿ ਮੁੱਖ ਮੰਤਰੀ ਸਾਹਿਬ ਤੱਕ ਜਰੂਰ ਪਹੁੰਚਾਉ ਤਾਂ ਜ਼ੋ ਲੀਹੋਂ ਲੱਥੀ ਜਿੰਦਗੀ ਨੂੰ
ਮੁੜ ਤੋਂ ਬਹਾਲ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਲੱਗਭੱਗ 5 ਲੱਖ ਏਕੜ ਵਿਚ ਫਸਲਾਂ ਪੂਰੀ ਤਰਾਂ ਤਬਾਹ ਹੋ ਗਈਆਂ ਹਨ। ਜਿਸ ਨਾਲ ਕਿਸਾਨ ਭਾਈਚਾਰੇ ਦਾ ਭਾਰੀ ਨੁਕਸਾਨ ਹੋਇਆ ਹੈ। ਪ੍ਰਭਾਵਿਤ ਕਿਸਾਨਾਂ ਨੂੰ ਘੱਟੋ ਘੱਟ 50,000/ਰੁਪਏ (ਪੰਜਾਹ ਹਜਾਰ
ਰੁਪਏ) ਪ੍ਰਤੀ ਏਕੜ ਮੁਆਵਜਾ ਦਿੱਤਾ ਜਾਵੇ।

ਜਿਹਨਾਂ ਦੇ ਘਰ ਨੁਕਸਾਨੇ ਗਏ ਹਨ ਉਹਨਾਂ ਨੂੰ 5 ਲੱਖ ਦੀ ਵਿੱਤੀ ਸਹਾਇਤਾ ਦਿੱਤੀ ਜਾਵੇ। ਜ਼ਖਮੀ ਹੋਏ ਲੋਕਾਂ ਨੂੰ 5 ਲੱਖ ਪ੍ਰਤੀ ਵਿਅਕਤੀ ਅਤੇ ਜਿਹਨਾਂ ਪਰਿਵਾਰਾਂ ਦੇ ਮੁਖੀ ਦੀ ਮੌਤ ਹੋਈ ਹੈ ਉਹਨਾਂ
ਨੂੰ 10 ਲੱਖ ਪ੍ਰਤੀ ਵਿਅਕਤੀ ਦਿੱਤੇ ਜਾਣ
ਜਿਹਨਾਂ ਦੁਕਾਨਦਾਰਾਂ ਦਾ ਭਾਰੀ ਨੁਕਸਾਨ ਹੋਇਆ ਹੈ, ਉਹਨਾਂ ਨੂੰ ਪ੍ਰਤੀ ਦੁਕਾਨਦਾਰ 2 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇ। ਜਿਹਨਾਂ ਦੇ ਪਸ਼ੂ ਇਸ ਕੁਦਰਤੀ ਆਫਤ ਵਿਚ ਮਾਰੇ ਗਏ ਹਨ ਉਸ ਮਾਲਕ ਨੂੰ ਵੀ 50,000/ਰੁਪਏ ਪ੍ਰਤੀ
ਪਸ਼ੂ ਵਿਤੀ ਸਹਾਇਤਾ ਵਜੋਂ ਦਿੱਤੇ ਜਾਣ। ਰਾਜ ਵਿਚ ਬੁਨਿਆਦੀ ਢਾਂਚੇ ਦੀ ਮੁਰੰਮਤ ਅਤੇ ਪੁਨਰ ਨਿਰਮਾਣ ਸ਼ੁਰੂ ਕਰਨ ਲਈ ਵੀ ਵਿੱਤੀ ਸਹਾਇਤਾ
ਦੀ ਲੋੜ ਹੈ। ਜਿਸ ਵਿੱਚ ਸੜਕਾਂ, ਪੁਲ, ਸਕੂਲ, ਹਸਪਤਾਲ ਆਦਿ ਸ਼ਾਮਲ ਹਨ ਜੋ ਹੜ੍ਹਾਂ ਵਿਚ ਨੁਕਸਾਨੇ ਗਏ ਹਨ।
ਇਹਨਾਂ ਸਾਰੇ ਕੰਮਾਂ ਨੂੰ ਨੇਪਰੇ ਚਾੜ੍ਹਨ ਅਤੇ ਲੋਕਾਂ ਦੀ ਜਿੰਦਗੀ ਨੂੰ ਮੁੜ ਲੀਹ ਤੇ ਲਿਆਉਣ ਲਈ ਸਰਕਾਰ ਵਲੋਂ ‘ਲੋੜੀਂਦੇ ਫੰਡ ਤੁਰੰਤ ਜਾਰੀ ਕਰਵਾਉਣ ਦੀ ਮੰਗ ਕੀਤੀ ਗਈ। ਡਿਪਟੀ ਕਮਿਸ਼ਨਰ ਐਨਪੀਐਸ ਰੰਧਾਵਾ ਹੁਣਾਂ ਰਾਹੀਂ ਸਰਕਾਰ ਤੱਕ ਮੰਗ ਪਹੁੰਚਾਉਣ ਲਈ ਬਣਦੀ
ਕਾਰਵਾਈ ਕਰਨ ਦੀ ਗੱਲ ਕੀਤੀ ਗਈ। ਇਸ ਮੌਕੇ ਸਤਵੀਰ ਸਿੰਘ ਪੱਲੀ ਝਿੱਕੀ, ਹਰਪਾਲ ਸਿੰਘ ਸਰਪੰਚ ਪਠਲਾਵਾ, ਸੁਰਜੀਤ ਸਿੰਘ
ਸਹੋਤਾ, ਵਰਿੰਦਰਪਾਲ ਸਿੰਘ ਫੌਜੀ ਪਦੀ ਮੱਧਕਾਲੀ, ਸ਼ਸ਼ੀ ਗੁੱਜਰ,
ਗੋਪੀ ਲਾਂਬਾ, ਜਗਵਿੰਦਰ ਸਿੰਘ, ਰਾਜਨ ਅਸੈਂਬਲੀ ਬੰਗਾ, ਕਰਨ ਮਜਾਰੀ,
ਵਿਜੇ ਖਾਨਖਾਨਾ, ਬਲਵਿੰਦਰ ਮਾਨ ਵੱਡੀ ਗਿਣਤੀ ਵਿੱਚ ਕਾਂਗਰਸ ਆਗੂ ਅਤੇ ਵਰਕਰ  ਮੌਜੂਦ ਰਹੇ।

Related posts

Leave a Reply