ਕਿਸਮਤ ਨਾਲ ਬਚੇ ਮੁੱਖ ਮੰਤਰੀ ਭਗਵੰਤ ਮਾਨ, ਹੜ੍ਹ ਦੌਰਾਨ ਪਲਟਣੋਂ ਬਚੀ ਕਿਸ਼ਤੀ

ਲੋਹੀਆਂ ਖਾਸ/ ਜਲੰਧਰ  :

ਲੋਹੀਆਂ ਅਤੇ ਲਾਗੇ ਮੰਡ ਖੇਤਰ ਵਿੱਚ ਜਾਇਜ਼ਾ ਲੈਣ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਦੋਂ ਪਿੰਡ ਮੰਡਾਲਾ ਦੇ ਬੰਨ ’ਤੇ ਪੈ ਪਾੜ ਦਾ ਦੌਰਾ ਕਰਨ ਅਤੇ ਪਾਣੀ ਵਿਚ ਲੋਕਾਂ ਦਾ ਹਾਲ ਜਾਨਣ ਲਈ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਹੋਰ ਸਾਥੀਆਂ ਸਮੇਤ ਕਿਸ਼ਤੀ ਵਿੱਚ ਰਵਾਨਾ ਹੋਏ. 

ਓਹਨਾ ਦੀ  ਕਿਸ਼ਤੀ ਤਾਂ  ਪਹਿਲਾਂ ਤਾਂ ਸਹੀ ਚਲੀ ਪਰ  ਡੂੰਘੇ ਪਾਣੀ ਵਿਚ ਜਾ ਕੇ ਇੱਕ ਵਾਰ ਬੁਰੀ ਤਰ੍ਹਾਂ ਨਾਲ ਹਿਲ ਗਈ ਅਤੇ ਸੀਐੱਮ ਭਗਵੰਤ  ਮਾਨ ਕਿਸ਼ਤੀ ਵਿਚੋਂ ਬਾਹਰ ਡਿਗਦੇ-ਡਿਗਦੇ  ਮਸੀਂ ਬਚੇ। 

ਸੇਵਾਦਾਰਾਂ ਅਨੁਸਾਰ  ਕਿਸ਼ਤੀ ਦੇ ਟੈਕਨੀਕਲ ਫਾਲਟ ਕਾਰਨ ਅਜਿਹਾ ਹੋਇਆ । ਬਾਵਜੂਦ ਇਸਦੇ ਭਗਵੰਤ ਮਾਨ ਓਸੇ ਕਿਸ਼ਤੀ ਚ ਲੋਕਾਂ ਦਾ ਤੇ ਸਥਿਤੀ ਦਾ ਜਿਆਜਾ ਲੈਂਦੇ ਰਹੇ। 

Related posts

Leave a Reply