ਕੇਂਦਰੀ ਸੁਰੱਖਿਆ ਬਲਾਂ ‘ਚ ਭਰਤੀ ਲਈ ਮਿਤੀ 30 ਸਤੰਬਰ ਤੱਕ ਵਧਾਈ

-ਚਾਹਵਾਨ ਨੌਜਵਾਨ ਆਨਲਾਈਨ ਪੋਰਟਲ ‘ਤੇ ਰਜਿਟਸਟ੍ਰੇਸ਼ਨ ਕਰਨ

 

ਹੁਸ਼ਿਆਰਪੁਰ, 16 ਸਤੰਬਰ  : ਦੇਸ਼ ਦੇ ਵੱਖ-ਵੱਖ ਪੈਰਾ-ਮਿਲਟਰੀ ਫੋਰਸਿਜ਼ ਬੀ.ਐਸ.ਐਫ, ਐਸ.ਆਈ.ਐਸ.ਐਫ, ਸੀ.ਆਰ.ਪੀ.ਐਫ, ਆਈ.ਟੀ.ਬੀ.ਪੀ, ਐਸ.ਐਸ.ਬੀ, ਐਨ.ਆਈ.ਏ, ਐਸ.ਐਸ.ਐਫ ਅਤੇ ਅਸਾਮ ਰਾਈਫਲ ਵਿੱਚ ਕੁੱਲ 54,953 ਖਾਲੀ ਅਸਾਮੀਆਂ ਲਈ ਸਟਾਫ ਸਿਲੈਕਸ਼ਨ ਕਮਿਸ਼ਨ ਵਲੋਂ ਕੀਤੀ ਜਾ ਰਹੀ ਭਰਤੀ ਦੀ ਆਖਰੀ ਮਿਤੀ ਵਿੱਚ ਇਕ ਵਾਰ ਫ਼ਿਰ ਵਾਧਾ ਕਰਦਿਆਂ ਇਸ ਨੂੰ 17 ਸਤੰਬਰ ਤੋਂ 30 ਸਤੰਬਰ ਕਰ ਦਿੱਤਾ ਗਿਆ ਹੈ।
ਇਹ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਇਸ ਭਰਤੀ ਵਾਸਤੇ ਆਨਲਾਈਨ ਅਰਜ਼ੀਆਂ www.ssc.nic.in  ‘ਤੇ ਹੁਣ 30 ਸਤੰਬਰ ਸ਼ਾਮ 5 ਵਜੇ ਤੱਕ ਭਰੀਆਂ ਜਾ ਸਕਦੀਆਂ ਹਨ। ਇਸ ਤੋਂ ਇਲਾਵਾ ਆਨਲਾਈਨ ਅਰਜ਼ੀਆਂ ਲਈ ਜ਼ਿਲ•ਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਦਫ਼ਤਰ ਤੋਂ ਮਦਦ ਵੀ ਲਈ ਜਾ ਸਕਦੀ ਹੈ।
ਉਨ•ਾਂ ਦੱਸਿਆ ਕਿ ਚਾਹਵਾਨ ਨੌਜਵਾਨ ਲੜਕੇ-ਲੜਕੀਆਂ ਜਿਨ•ਾਂ ਦੀ ਉਮਰ 18 ਤੋਂ 23 ਸਾਲ ਦੇ ਦਰਮਿਆਨ ਹੋਵੇ ਅਤੇ ਘੱਟੋ-ਘੱਟ ਦਸਵੀਂ ਪਾਸ ਹੋਣ, ਸਰੀਰਕ ਉਚਾਈ 5 ਫੁੱਟ ਪੌਣੇ 7 ਇੰਚ (ਲੜਕੇ) ਤੇ 5 ਫੁੱਟ 1.8 ਇੰਚ (ਲੜਕੀਆਂ) ਅਤੇ ਲੜਕਿਆਂ ਲਈ ਛਾਤੀ 80 ਸੈਂਟੀਮੀਟਰ (ਬਿਨਾਂ ਫੁਲਾਏ) ਤੇ 85 ਸੈਂਟੀਮੀਟਰ (ਫੁਲਾ ਕੇ) ਹੋਵੇ, ਉਹ ਇਸ ਭਰਤੀ ਲਈ ਯੋਗ ਹੋਣਗੇ। ਉਨ•ਾਂ ਦੱਸਿਆ ਕਿ ਸਰੀਰਕ ਮਾਪਦੰਡ ਯੋਗਤਾਵਾਂ ਤਹਿਤ ਲੜਕਿਆਂ ਨੂੰ 24 ਮਿੰਟਾਂ ‘ਚ 5 ਕਿਲੋਮੀਟਰ ਦੌੜ ਲਾਉਣੀ ਪਵੇਗੀ ਅਤੇ ਲੜਕੀਆਂ ਨੂੰ 8.30 ਮਿੰਟਾਂ ‘ਚ 1.6 ਕਿਲੋਮੀਟਰ ਦੌੜ ਪੂਰੀ ਕਰਨੀ ਪਵੇਗੀ।
ਸ਼੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਉਕਤ ਭਰਤੀ ਲਈ ਚਾਹਵਾਨ ਯੋਗ ਨੌਜਵਾਨਾਂ ਦਾ ਪੁਲਿਸ ਲਾਈਨ ਹੁਸ਼ਿਆਰਪੁਰ ਵਿਖੇ ਸਕਰੀਨਿੰਗ ਟੈਸਟ ਵੀ ਲਿਆ ਜਾ ਰਿਹਾ ਹੈ, ਤਾਂ ਜੋ ਯੋਗ ਨੌਜਵਾਨਾਂ ਨੂੰ ਮੁਫ਼ਤ ਫਿਜ਼ੀਕਲ ਅਤੇ ਲਿਖਤੀ ਸਿਖਲਾਈ ਦਿੱਤੀ ਜਾ ਸਕੇ। ਉਨ•ਾਂ ਦੱਸਿਆ ਕਿ ਪਹਿਲੇ ਫੇਜ਼ ਵਿਚ ਚੁਣੇ ਗਏ ਯੋਗ ਨੌਜਵਾਨਾਂ ਨੂੰ ਪੁਲਿਸ ਲਾਈਨ ਵਿਖੇ ਹੀ ਫਿਜ਼ੀਕਲ ਟ੍ਰੇਨਿੰਗ ਵੀ ਦਿੱਤੀ ਜਾ ਰਹੀ ਹੈ।

Related posts

Leave a Reply