ਕੈਨੇਡੀਅਨ ਦੋਆਬਾ ਟਾਈਮਜ਼ ਦੇ ਐਡੀਟਰ ਆਦੇਸ਼ ਪਰਮਿੰਦਰ ਸਿੰਘ ਵੱਲੋਂ ਕੋਰੋਨਾ ਵੈਕਸੀਨ ਇੰਜੈਕਸ਼ਨ ਲਗਵਾਇਆ, ਕਿਹਾ ਡਾਕਟਰ ਲਖਵੀਰ ਸਿੰਘ ਜ਼ਿੰਮੇਵਾਰੀ ਨਾਲ ਸੇਵਾ ਨਿਭਾ ਰਹੇ ਨੇ

ਕੈਨੇਡੀਅਨ ਦੋਆਬਾ ਟਾਈਮਜ਼ ਦੇ ਐਡੀਟਰ ਆਦੇਸ਼ ਪਰਮਿੰਦਰ ਸਿੰਘ ਵੱਲੋਂ ਕੋਰੋਨਾ ਵੈਕਸੀਨ ਇੰਜੈਕਸ਼ਨ ਲਗਵਾਇਆ
ਹੁਸ਼ਿਆਰਪੁਰ , 23 ਮਾਰਚ (ਅੱਕੁ ਦਿਓਲ ) 
ਅੱਜ ਸਥਾਨਕ ਪੁਲਿਸ ਲਾਈਨ ਸਥਿਤ ਹਸਪਤਾਲ ਹੁਸ਼ਿਆਰਪੁਰ ਵਿਖੇ ਕੈਨੇਡੀਅਨ ਦੋਆਬਾ ਟਾਈਮਜ਼ ਦੇ ਐਡੀਟਰ ਆਦੇਸ਼ ਪਰਮਿੰਦਰ ਸਿੰਘ ਵੱਲੋਂ ਕੋਰੋਨਾ  ਵਾਇਰਸ ਵੈਕਸੀਨ ਇੰਜੈਕਸ਼ਨ ਲਗਵਾਇਆ ਗਿਆ।  ਇਹ ਇੰਜੇਕਸ਼ਨ ਜ਼ਿਲਾ ਹੈਲਥ ਅਫ਼ਸਰ ਡਾਕਟਰ ਲਖਵੀਰ ਸਿੰਘ ਨੇ ਲਗਾਇਆ ।
ਟੀਕਾ ਲਗਵਾਉਣ ਉਪਰੰਤ ਉਨ੍ਹਾਂ ਨੂੰ ਕਿਸੇ ਕਿਸਮ ਦੀ ਵੀ ਕੋਈ ਸਮੱਸਿਆ ਨਹੀਂ ਆਈ।

ਇੰਜੈਕਸ਼ਨ ਤੋਂ ਬਾਅਦ ਉਹ ਤੁਰੰਤ ਬਜਾਰ ਵੱਲ ਨਿਕਲ ਗਏ ਅਤੇ ਆਮ ਰੂਟੀਨ ਦੇ ਕੰਮ ਕਾਜ ਕਰ ਕੇ ਘਰ ਵਾਪਸ ਆਏ। 
ਟੀਕਾ ਲਗਵਾਉਣ ਤੋਂ ਝਿਜਕਦੇ ਲੋਕਾਂ ਨੂੰ ਉਨ੍ਹਾਂ ਨੇ ਅਪੀਲ ਕੀਤੀ ਕਿ ਉਹ ਬੇਝਿਜਕ ਹੋ ਕੇ ਟੀਕਾ ਲਗਵਾਉਣ। ਉਹਨਾਂ ਦੱਸਿਆ ਕਿ ਹਸਪਤਾਲ ਦੇ ਜ਼ਿਲਾ ਹੈਲਥ ਅਫ਼ਸਰ ਡਾਕਟਰ ਲਖਵੀਰ ਸਿੰਘ ਅਤੇ ਟਰੇਂਡ ਟੀਕਾਕਰਨ ਮੁਲਾਜ਼ਮ  ਜ਼ਿੰਮੇਵਾਰੀ ਨਾਲ ਸੇਵਾ ਨਿਭਾ ਰਹੇ ਹਨ। ਸੋ ਮਨ ਅੰਦਰ ਕਿਸੇ ਵੀ ਤਰਾਂ ਦਾ ਡਰ, ਭਰਮ, ਭੁਲੇਖਾ ਰੱਖ ਕੇ ਨਹੀਂ ਜਾਣਾ ਚਾਹੀਦਾ ।
ਇਸ ਦੌਰਾਨ ਜ਼ਿਲਾ ਹੈਲਥ ਅਫ਼ਸਰ ਡਾਕਟਰ ਲਖਵੀਰ ਸਿੰਘ ਨੇ ਕਿਹਾ ਕਿ ਆਪਣੀ ਸਿਹਤ ਸਭਾਲ ਨੂੰ ਮੁੱਖ ਰੱਖਦਿਆਂ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਜੋ ਕੋਰੋਨਾ ਮੁਕਤ ਮਿਸ਼ਨ ਨੂੰ ਕਾਮਯਾਬ ਕਰਨ ਵਿੱਚ ਸਹਾਈ ਹੋ ਸਕੀਏ।

Related posts

Leave a Reply