ਕੋਰੋਨਾ ਦੀ ਤੀਜੀ ਲਹਿਰ ਤੋਂ ਪਹਿਲਾਂ ਡਾਕਟਰਾਂ ’ਚ ਨਵੀਂ ਬੇਚੈਨੀ, ਹੈਲਥ ਵਰਕਰਾਂ ਨੂੰ ਨਵੀਂ ਲਹਿਰ ਤੋਂ ਪਹਿਲਾਂ ਤੀਜਾ ਡੋਜ਼ ਲਗਵਾਉਣ ਦੀ ਮੰਗ

ਇੰਦੌਰ : ਕੋਰੋਨਾ ਦੀ ਤੀਜੀ ਲਹਿਰ ਤੋਂ ਪਹਿਲਾਂ ਡਾਕਟਰਾਂ ’ਚ ਨਵੀਂ ਬੇਚੈਨੀ ਹੈ। ਆਈਐੱਮਏ ਹੈਲਥ ਵਰਕਰਾਂ ਨੂੰ ਨਵੀਂ ਲਹਿਰ ਤੋਂ ਪਹਿਲਾਂ ਤੀਜਾ ਡੋਜ਼ ਲਗਵਾਉਣ ਦੀ ਮੰਗ ਉੱਠ ਰਹੀ ਹੈ, ਜਿਸ ਨਾਲ ਵਾਰਡ ’ਚ ਡਿਊਟੀ ਕਰਦੇ ਸਮੇਂ ਡਾਕਟਰਾਂ ਤੇ ਪੈਰਾਮੈਡੀਕਲ ਮੁਲਾਜ਼ਮਾਂ ਦੇ ਸਰੀਰ ’ਚ ਉਚਿਤ ਐਂਟੀਬਾਡੀ ਰਹੇ। ਆਈਐੱਮਏ ਦਾ ਕਹਿਣਾ ਹੈ ਕਿ ਫਰਵਰੀ 2021 ਤਕ ਜ਼ਿਆਦਾਤਰ ਡਾਕਟਰਾਂ ਨੂੰ ਦੋਵੇਂ ਡੋਜ਼ ਲੱਗ ਗਈਆਂ ਸਨ, ਪਰ ਪੰਜ ਮਹੀਨੇ ਬਾਅਦ ਐਂਟੀਬਾਡੀ ਘੱਟ ਹੋ ਸਕਦੀ ਹੈ। ਅਜਿਹੇ ’ਚ ਪੱਛਮੀ ਦੇਸ਼ਾਂ ਵਾਂਗ ਇੱਥੇ ਵੀ ਤੀਜੀ ਡੋਜ਼ ਦੀ ਚਰਚਾ ਉੱਠੀ ਹੈ। ਇਸ ਵਿਸ਼ੇ ’ਤੇ ਆਈਸੀਐੱਮਆਰ ਹੀ ਗਾਈਡਲਾਈਨ ਜਾਰੀ ਕਰੇਗਾ।

ਦੇਸ਼ ’ਚ ਕੋਰੋਨਾ ਦੀ ਤੀਜੀ ਲਹਿਰ ਨਾਲ ਲੜਨ ਦੀ ਤਿਆਰੀ ਹੈ। ਪੂਰੀ ਆਬਾਦੀ ਦੇ ਟੀਕਾਕਰਨ ’ਚ ਲੰਬਾ ਸਮਾਂ ਲੱਗੇਗਾ। ਇਸ ਦੌਰਾਨ ਆਈਐੱਮਏ ਇੰਦੌਰ ਨੇ ਹੈਲਥ ਵਰਕਰਾਂ ਨੂੰ ਬੂਸਟਰ ਦੇ ਰੂਪ ’ਚ ਤੀਜੀ ਡੋਜ਼ ਲਗਾਉਣ ਦੀ ਮੰਗ ਚੁੱਕੀ ਹੈ। ਮੇਰਠ ਆਈਐੱਮਏ ਚੈਪਟਰ ਵੀ ਦੋ ਵਾਰੀ ਡਾਕਟਰਾਂ ਨਾਲ ਬੈਠਕ ਕਰ ਚੁੱਕਾ ਹੈ। ਡਾਕਟਰਾਂ ਨੇ ਕਿਹਾ ਕਿ ਤੀਜੀ ਲਹਿਰ ਸਤੰਬਰ-ਅਕਤੂਬਰ ਤੋਂ ਲੈ ਕੇ ਦਸੰਬਰ ਤਕ ਕਦੇ ਵੀ ਉੱਭਰ ਸਕਦੀ ਹੈ।

Related posts

Leave a Reply