ਖੁਫ਼ੀਆ ਰਿਪੋਰਟ : ਮੁੱਖ ਮੰਤਰੀ ਚੰਨੀ ਦੀ ਸੁਰੱਖਿਆ ਦਾਅ ਤੇ ! ਪੁੱਤਰ ਦੇ ਵਿਆਹ ਮੌਕੇ, ਲੇਡੀਜ਼ ਪੁਲਿਸ ਖਾਣ-ਪੀਣ ਦਾ ਅਨੰਦ ਲੈਂਦੀਆਂ ਰਹੀਆਂ ਜਦੋਂ ਕਿ ਤਾਇਨਾਤ ਕਮਾਂਡੋ ਤੇ ਪੁਲਿਸ ਮੁਲਾਜ਼ਮ ਸ਼ਰਾਬ ਦੀਆਂ ਚੁਸਕੀਆਂ ਲੈਂਦੇ ਨਜ਼ਰ ਆਏ

ਚੰਡੀਗੜ੍ਹ : ਨਰਮ ਸੁਭਾਅ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੁੱਤਰ ਦੇ ਵਿਆਹ ਮੌਕੇ ਪੁਲਿਸ ਮੁਲਾਜ਼ਮਾਂ ਵੱਲੋਂ ਮੁੱਖ ਮੰਤਰੀ ਦੀ ਸੁਰੱਖਿਆ ਦਾਅ ਤੇ ਲਗੋਉਣ  ਦਾ ਮਾਮਲਾ ਸਾਹਮਣੇ ਆਇਆ ਹੈ। ਖੁਫ਼ੀਆ ਵਿਭਾਗ ਦੇ ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ (ਏਆਈਜੀ) ਨੇ ਆਪਣੀ ਰਿਪੋਰਟ ਵਿਚ ਖ਼ੁਲਾਸਾ ਕੀਤਾ ਹੈ ਕਿ ਮੁੱਖ ਮੰਤਰੀ ਦੇ ਫਰਜੰਦ ਦੇ ਵਿਆਹ ਮੌਕੇ ਲੇਡੀਜ਼ ਸੰਗੀਤ ਸਮਾਗਮ ਦੌਰਾਨ ਮੁੱਖ ਮੰਤਰੀ ਦੀ ਸੁਰੱਖਿਆ ਵਿਚ ਲਾਪਰਵਾਹੀ ਹੋਈ ਹੈ।

ਸਾਦੇ ਕੱਪੜੇ ਵਿਚ ਤਾਇਨਾਤ ਜਿੱਥੇ ਲੇਡੀਜ਼ ਪੁਲਿਸ ਮੁਲਾਜ਼ਮ ਖਾਣ-ਪੀਣ ਤੇ ਵਿਆਹ ਦਾ ਅਨੰਦ ਲੈਂਦੀਆਂ ਰਹੀਆਂ ਉਥੇ ਸੁਰੱਖਿਆ ਵਿਚ ਤਾਇਨਾਤ ਕਮਾਂਡੋ ਤੇ ਹੋਰ ਪੁਲਿਸ  ਮੁਲਾਜ਼ਮ ਮੋਬਾਈਲ ਫੋਨ ‘ਤੇ ਵੀਡੀਓ ਦੇਖਦੇ ਅਤੇ ਸ਼ਰਾਬ ਪੀਂਦੇ ਨਜ਼ਰ ਆਏ । ਖੁਫ਼ੀਆ ਰਿਪੋਰਟ ਵਿਚ ਖ਼ੁਲਾਸਾ ਹੋਇਆ ਹੈ ਕਿ ਖਰੜ ਵਿਚ ਤਾਇਨਾਤ ਇਕ ਪੁਲਿਸ ਅਧਿਕਾਰੀ, ਜੋ ਸਿਵਲ ਕਪੜਿਆਂ ਵਿਚ ਸੀ, ਸੁਰੱਖਿਆ ਘੇਰਾ ਤੋੜਦਾ ਹੋਇਆ ਮੁੱਖ ਮੰਤਰੀ ਦੇ ਬਹੁਤ ਨਜ਼ਦੀਕ ਪੁੱਜ ਗਿਆ ਸੀ ਅਤੇ ਸੁਰੱਖਿਆ ਵਿਚ ਤਾਇਨਾਤ ਕਿਸੇ ਵੀ ਸੁਰੱਖਿਆ ਮੁਲਾਜ਼ਮ ਨੇ ਸਿਵਲ ਵਰਦੀ ਵਾਲੇ ਪੁਲਿਸ ਅਧਿਕਾਰੀ ਨੂੰ ਅੱਗੇ ਜਾਣ ਤੋਂ ਨਹੀਂ ਰੋਕਿਆ ।

Related posts

Leave a Reply