ਗੁਰਸਿੱਖ ਆਪ ਵੀ ਸ਼ੀਤਲ ਰਹਿੰਦਾ ਹੈ ਤੇ ਦੂਸਰਿਆਂ ਨੂੰ ਵੀ ਸ਼ੀਤਲਤਾ ਪ੍ਰਦਾਨ ਕਰਦਾ ਹੈ : ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ 

ਹੁਸ਼ਿਆਰਪੁਰ, (Manpreet Singh) : ਇੱਕ ਨਿਰੰਕਾਰ ਪ੍ਰਭੂ ਦੀ ਜਾਣਕਾਰੀ ਜਿਊਂਦਿਆਂ ਜੀਅ ਇਨਸਾਨੀ ਜੀਵਨ ਵਿੱਚ ਹੀ ਸੰਭਵ ਹੈ ਤੇ ਭਗਤ ਹਮੇਸ਼ਾ ਆਪਣੇ ਜੀਵਨ ਨੂੰ ਸਥਿਰ ਕਰਕੇ ਚਲਦਾ ਹੈ ਜੀਵਨ ਭਰ ਸ਼ੁਕਰਾਨਾ ਕਰਦਾ ਹੋਇਆ ਆਪ ਵੀ ਸ਼ੀਤਲ ਰਹਿੰਦਾ ਹੈ ਤੇ ਦੂਜਿਆ ਨੂੰ ਵੀ ਸ਼ੀਤਲਤਾ ਪ੍ਰਦਾਨ ਕਰਦਾ ਹੈ। ਇਹ ਪ੍ਰਵਚਨ ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਮਨਟੋਵਾ (ਇਟਲੀ) ਵਿਖੇ ਹੋਏ ਇੱਕ ਵਿਸ਼ਾਲ ਸੰਤ ਸਮਾਗਮ ਦੌਰਾਨ ਕਹੇ ।
ਸਤਿਗੁਰੂ ਮਾਤਾ ਜੀ ਨੇ ਅੱਗੇ ਕਿਹਾ ਕਿ ਇਨਸਾਨ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਤੋਂ ਬਾਅਦ ਨਿਰੰਕਾਰ ਪ੍ਰਭੂ ਦੀ ਜਾਣਕਾਰੀ ਹੋ ਜਾਂਦੀ ਹੈ ਤਾਂ ਇਨਸਾਨ ਵਿੱਚ ਮਾਨਵ ਕਲਿਆਣ ਦੇ ਭਾਵ ਸਹਿਜੇ ਹੀ ਪ੍ਰਗਟ ਹੋਣ ਲੱਗ ਜਾਂਦੇ ਹਨ , ਉਸ ਦੀ ਜੁਬਾਨ ਵਿੱਚੋ ਕੜੱਤਣ ਭਰੇ ਬੋਲ ਖਤਮ ਹੋਣ ਲੱਗਦੇ ਹਨ , ਜੀਵਨ ਵਿੱਚ ਪਿਆਰ , ਨਿਮਰਤਾ, ਸ਼ਹਿਨਸ਼ੀਲਤਾ ਵਰਗੇ ਦੈਵੀ ਗੁਣ ਆਉਣੇ ਸ਼ੁਰੂ ਹੋ ਜਾਂਦੇ ਹਨ, ਦੂਜਿਆ ਪ੍ਰਤੀ ਨਫਰਤ ਦੇ ਭਾਵ ਖਤਮ ਹੋਣੇ ਸ਼ੁਰੂ ਹੁੰਦੇ ਹਨ ਨਾਲ ਹੀ ਨਾਲ ਅਗਿਆਨਤਾ ਦੇ ਹਨੇਰਿਆਂ ਚੋ ਇਨਸਾਨ ਨਿਕਲਣ ਲੱਗਦਾ ਹੈ ਤੇ ਹੌਲੀ ਹੌਲੀ ਸਹਿਜ਼ ਅਵਸਥਾ ਨੂੰ ਪ੍ਰਾਪਤ ਕਰਦਾ ਹੈ।
ਉਹ ਆਪਣੇ ਜੀਵਨ ਵਿੱਚ ਗੁਰਸਿੱਖੀ ਨੂੰ ਪਹਿਲ ਦਿੰਦਾ ਹੈ ਆਪਣੇ ਜਿੰਦਗੀ ਦੇ ਹਰ ਇੱਕ ਪੜਾਅ ਵਿੱਚ ਆਪਣੇ  ਆਪ ਨੂੰ ਸਥਿਰ ਰੱਖਦਾ ਹੈ ਚਾਹੇ ਕਿਸੇ ਵੀ ਤਰ੍ਹਾਂ  ਦਾ ਸਮਾਂ ਕਿਉਂ ਨਾ ਆ ਜਾਵੇ ਉਸ ਵਿੱਚ ਸ਼ੁਕਰਾਨੇ ਦੀ ਭਾਵਨਾ ਅੱਵਲ ਹੁੰਦੀ ਹੈ ਉਹ ਇਸ ਫਾਨੀ ਦੁਨੀਆਂ ਵਿੱਚ ਇਸ ਨਿਰੰਕਾਰ ਪ੍ਰਭੂ ਵੱਲੋਂ ਮਿਲੀ ਜਿੰਮੇਵਾਰੀ ਨੂੰ ਬਾਖੂਬੀ ਨਿਭਾਉਂਦਾ ਹੈ ਤੇ ਆਪਣੇ ਜੀਵਨ ਨੂੰ ਸਤਿਗੁਰੂ ਦੇ ਆਸ਼ੇ ਅਨੁਸਾਰ ਢਾਲਦਾ ਹੋਇਆ ਕਰਮ ਖੇਤਰ ਵਿੱਚ ਆਪਣੇ ਕਦਮ ਅੱਗੇ ਵਧਾਉਂਦਾ ਹੈ ਜਿਸ ਕਾਰਨ ਉਹ ਦੂਜਿਆ ਲਈ ਇੱਕ ਮਿਸਾਲ ਬਣਦਾ ਹੈ।
ਉਨ•ਾਂ ਅੱਗੇ ਕਿਹਾ ਕਿ ਜਦੋਂ ਗੁਰਸਿੱਖ ਪਿਆਰ, ਨਿਮਰਤਾ ਤੇ ਸ਼ਹਿਨਸ਼ੀਲਤ ਵਾਲੀ ਸੋਚ ਨੂੰ ਲੈ ਕੇ ਚੱਲਦਾ ਹੈ ਤਾਂ ਉਸ ਦੇ ਅੰਦਰ ਸਰਬਹਿੱਤ  ਦੇ ਭਲੇ ਦੀ ਭਾਵਨਾ ਦਾ ਵਿਕਾਸ ਹੁੰਦਾ  ਹੈ ਉਹ ਨਿਰੰਕਾਰ ਪ੍ਰਭੂ ਵੱਲੋਂ ਬਖਸ਼ੀ ਹਰ ਇੱਕ ਸ਼ੈਅ ਦਾ ਬਾਖੂਬੀ ਆਨੰਦ ਲੈਂਦਾ ਹੈ ਆਪਣੇ ਆਪ ਨੂੰ ਵੀ ਸ਼ੀਤਲ ਰੱਖਦਾ ਹੈ ਤੇ ਦੂਜਿਆ ਨੂੰ ਸ਼ੀਤਲਤਾ ਪ੍ਰਦਾਨ ਕਰਦਾ ਹੈ ਤੇ ਇਨਸਾਨੀ ਕਦਰਾਂ ਕੀਮਤਾਂ ਨੂੰ ਆਪਣੇ ਜੀਵਨ ਵਿੱਚ ਲਿਆਉਂਦਾ ਹੈ ਤੇ ਸਤਿਗੁਰੂ ਦੇ ਸੰਦੇਸ਼ ਨੂੰ ਜਨ ਜਨ ਤੱਕ ਪਹੁੰਚਾਉਣ ਦਾ ਯਤਨ ਕਰਦਾ ਹੈ ਤੇ ਸੁੰਦਰ ਭਾਵਾਂ ਦੇ ਨਾਲ ਹੀ ਹਰ ਇੱਕ ਦੇ ਮਨ ਨੂੰ ਜਿੱਤਦਾ ਹੈ ਜਿਸ ਕਾਰਨ ਉਸ ਦੇ ਜੀਵਨ ਵਿੱਚ ਖੂਬਸੂਰਤ ਬਣਦਾ ਹੈ। ਉਨ੍ਹਾ ਕਿਹਾ ਕਿ ਗੁਰਸਿੱਖ ਦੇ ਜੀਵਨ ਵਿਚ ਨਿਰੰਕਾਰ ਪ੍ਰਭੂ ਦਾ ਅਹਿਮ ਰੋਲ ਹੁੰਦਾ ਹੈ।

Related posts

Leave a Reply