ਗੁਰੂ ਘਰ ਦੇ ਗ੍ੰਥੀ ਸਿੰਘ ਨੇ ਅੰਤਿਮ ਅਰਦਾਸ ਮੌਕੇ ਜੁਟੀ ਸੰਗਤ ਨੂੰ ਦੇਗ ਵਰਤਾ ਦਿੱਤੀ, ਭੋਗ ਸਮਾਗਮ ‘ਚ ਸਿੱਖਿਆ ਮੰਤਰੀ ਸਿੰਗਲਾ ਸਮੇਤ ਕਿਸਾਨ ਸ਼ਾਮਿਲ

ਭਵਾਨੀਗੜ੍ਹ :ਕੋਰੋਨਾ ਪਾਜ਼ੇਟਿਵ ਹੋਣ ਦੇ ਬਾਵਜੂਦ ਨੇੜਲੇ ਪਿੰਡ ਸਕਰੌਦੀ ਦੇ ਗੁਰੂ ਘਰ ਦੇ ਗ੍ੰਥੀ ਸਿੰਘ ਨੇ ਬੀਤੇ ਦਿਨ ਕਿਸਾਨ ਆਗੂ ਕਰਮਜੀਤ ਸਿੰਘ ਦੀ ਅੰਤਿਮ ਅਰਦਾਸ ਮੌਕੇ ਜੁਟੀ ਸੰਗਤ ਨੂੰ ਦੇਗ ਵਰਤਾ ਦਿੱਤੀ। ਇਸ ਦਾ ਪਤਾ ਲੱਗਣ ਤੋਂ ਬਾਅਦ ਸਿਹਤ ਵਿਭਾਗ ਨੂੰ ਭਾਜੜਾਂ ਪੈ ਗਈਆਂ ਤੇ ਤੁਰੰਤ ਗ੍ੰਥੀ ਸਿੰਘ ਨੂੰ ਫੜ ਕੇ ਇਕਾਂਤਵਾਸ ‘ਚ ਭੇਜ ਦਿੱਤਾ ਗਿਆ।

ਇਸ ਭੋਗ ਸਮਾਗਮ ‘ਚ ਹਲਕੇ ਦੇ ਵਿਧਾਇਕ ਤੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਸਾਬਕਾ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ ਅਤੇ ਕਿਸਾਨ ਯੂਨੀਅਨ ਦੇ ਆਗੂਆਂ ਸਮੇਤ ਕਿਸਾਨ ਸ਼ਾਮਿਲ ਸਨ।

ਜਾਣਕਾਰੀ ਅਨੁਸਾਰ ਪਿੰਡ ਸਕਰੌਦੀ ਦੇ ਗੁਰਦੁਆਰਾ ਸਾਹਿਬ ਦੇ ਗ੍ੰਥੀ ਨੇ ਆਪਣਾ ਕੋਰੋਨਾ ਸੰਬੰਧੀ ਜਾਂਚ ਟੈਸਟ ਦੋ ਦਿਨ ਪਹਿਲਾਂ ਕਰਵਾਇਆ ਸੀ ਤੇ ਮੰਗਲਵਾਰ ਦੀ ਸ਼ਾਮ ਨੂੰ ਆਈ ਰਿਪੋਰਟ ‘ਚ ਉਹ ਪਾਜ਼ੇਟਿਵ ਪਾਇਆ ਗਿਆ ਪਰ ਇਹੀ ਗ੍ੰਥੀ ਸਿੰਘ ਪਾਜ਼ੇਟਿਵ ਆਉਣ ਵਾਲੇ ਦਿਨ ਦੁਪਹਿਰ ਨੂੰ ਭੋਗ ਸਮਾਗਮ ਦੌਰਾਨ ਦੇਗ ਵੰਡਣ ਦੀ ਸੇਵਾ ਕਰਦਾ ਰਿਹਾ। ਪਤਾ ਲੱਗਣ ਤੋਂ ਬਾਅਦ ਲੋਕਾਂ ‘ਚ ਭਾਰੀ ਬੇਚੈਨੀ ਪਾਈ ਜਾ ਰਹੀ ਹੈ। 

ਵਿਭਾਗ ਦੇ ਸੁਪਰਵਾਈਜ਼ਰ ਦਲਜੀਤ ਸਿੰਘ ਦਾ ਅਜੀਬੋ-ਗ਼ਰੀਬ ਤਰਕ ਸੀ ਕਿ ਗ੍ੰਥੀ ਸਿੰਘ ਦੀ ਕੋਰੋਨਾ ਪਾਜ਼ੇਟਿਵ ਰਿਪੋਰਟ ਮੰਗਲਵਾਰ ਦੀ ਸ਼ਾਮ ਨੂੰ ਆਈ ਹੈ ਜਦੋਂਕਿ ਦੇਗ ਉਸ ਨੇ ਦੁਪਹਿਰ ਸਮੇਂ ਵਰਤਾਈ ਸੀ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਬੁੱਧਵਾਰ ਨੂੰ ਪਿੰਡ ਸਕਰੌਦੀ ‘ਚ 25 ਦੇ ਕਰੀਬ ਲੋਕਾਂ ਦੀ ਕੋਰੋਨਾ ਸੈਂਪਲਿੰਗ ਕੀਤੀ ਗਈ ਹੈ ਤੇ ਸੈਂਪਲਿੰਗ ਅਗਲੇ ਦਿਨਾਂ ‘ਚ ਵੀ ਜਾਰੀ ਰਹੇਗੀ। 

Related posts

Leave a Reply