ਗੜਦੀਵਾਲਾ ਵਿੱਚ ਕੋਵਿਡ ਐਪ ਜਰੀਏ ਜੁੜੇ 20 ਵਲੰਟੀਅਰ ਨਿਭਾ ਰਹੇ ਨੇ ਨਿਸ਼ਕਾਮ ਭਾਵਨਾ ਨਾਲ ਸੇਵਾਵਾਂ


YOGESH, LALJI
CANADIAN DOABA TIMES

ਕੋਵਿਡ ਐਪ ਜਰੀਏ ਜੁੜੇ ਵਲੰਟੀਅਰ ਨਿਭਾ ਰਹੇ ਨੇ ਨਿਸ਼ਕਾਮ ਭਾਵਨਾ ਨਾਲ ਸੇਵਾਵਾਂ
ਗੜਦੀਵਾਲਾ, 30 ਅਪ੍ਰੈਲ : ਅੱਜ ਜਿੱਥੇ ਪੂਰੀ ਦੁਨੀਆਂ ਕਰੋਨਾਂ ਵਾਇਰਸ ਵਰਗੀ ਮਹਾਂਮਾਰੀ ਨਾਲ ਜੂਝ ਰਹੀ ਹੈ, ਜਿੱਥੇ ਬਹੁਤ ਸਾਰੀਆਂ ਸੁਸਾਇਟੀਆਂ ਅਤੇ ਸਮਾਜਿਕ ਸੰਸਥਾਵਾਂ ਵਲੋਂ ਲੋਕਾਂ ਦੇ ਸਹਿਜੋਗ ਵਾਸਤੇ ਸਲਾਘਾਜੋਗ ਕਦਮ ਉਠਾਏ ਜਾ ਰਹੇ ਨੇ ਇਸ ਦੇ ਨਾਲ ਕੋਵਿਡ ਐਪ ਜਰੀਏ ਜੁੜੇ ਵਲੰਟੀਅਰ ਵੀ ਆਪਣੀਆਂ ਸੇਵਾਵਾਂ ਨਿਸ਼ਕਾਮ ਭਾਵਨਾ ਨਾਲ ਨਿਭਾ ਰਹੇ ਨੇ, ਗੜਦੀਵਾਲਾ ਵਿੱਚ ਜੁੜੀ ਹੋਈ ਟੀਮ ਬਹੁਤ ਹੀ ਮਿਹਨਤ ਤੇ ਤਨਦੇਹੀ ਨਾਲ ਕੰਮ ਕਰ ਰਹੇ ਹਨ। ਇਸ ਸੰਬੰਧ ’ਚ ਜਾਣਕਾਰੀ ਦਿੰਦੇ ਹੋਏ ਵਲੰਟੀਅਰ ਦੇ ਸੀਨੀਅਰ ਮੈਂਬਰ ਹਰਦੀਪ ਸਿੰਘ ਨੇ ਦੱਸਿਆ ਕਿ ਸਾਡੀ ਟੀਮ ਦੇ ਲਗਭਗ 20 ਮੈਂਬਰਾਂ ਦੀ ਟੀਮ ਕੰਮ ਰਹੀ ਹੈ। ਸਾਡੀ ਟੀਮ ਦੇ ਵਿਚ ਕੁੜੀਆਂ ਤੇ ਮੁੰਡੇ ਕੰਮ ਕਰਦੇ ਹਨ। ਕੁੜੀਆਂ ਬੈਕਾਂ ਦੇ ਵਿਚ ਸੇਵਾ ਨਿਭਾ ਰਹੀਆਂ ਹਨ ਅਤੇ ਮੁੰਡਿਆਂ ਦੀ ਟੀਮ ਪੁਲਸ ਦੇ ਨਾਲ ਵੱਖ-ਵੱਖ ਨਾਕਿਆਂ ਅਤੇ ਮੰਡੀਆਂ ਵਿਚ ਕੰਮ ਕਰ ਰਹੇ ਹਨ। ਉਨਾਂ ਦੱਸਿਆ ਕਿ ਸਾਡੀ ਟੀਮ ਵਿਚ ਸ਼ਾਮਲ 6 ਮੈਂਬਰ ਘਰ ਘਰ ਦਵਾਈਆਂ ਦੀ ਹੋਮ ਡਿਲੀਵਰੀ ਵੀ ਕਰਦੇ ਹਨ। ਉਨਾਂ ਦੱਸਿਆ ਕਿ ਸਾਡੀ ਟੀਮ ਦੇ ਸਾਰੇ ਹੀ ਮੈਂਬਰ ਦੇਸ਼ ਸੇਵਾ ਦੀ ਭਾਵਨਾ ਦੇ ਨਾਲ ਅੱਗੇ ਆ ਰਹੇ ਹਨ। ਇਸ ਵਿਚ ਪ੍ਰਸ਼ਾਸਨ ਵਲੋਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਸਾਡੀ ਟੀਮ ਦੇ ਮੈਂਬਰ ਪੂਰੀ ਤਰਾਂ ਸਰਕਾਰ ਦੀ ਹਿਦਾਇਤਾਂ ਦਾ ਜਿਥੇ ਆਪ ਪਾਲਣ ਕਰਦੇ ਹਨ ਨਾਲ ਨਾਲ ਸਮਾਜਿਕ ਦੂਰੀ ਅਤੇ ਮਾਸਕ ਪਹਿਨਣ ਲਈ ਦੂਸਰਿਆਂ ਨੂੰ ਜਾਗਰੂਕ ਕਰਦੇ ਹਨ। ਉਨਾਂ ਦੱਸਿਆ ਸਾਡੀ ਟੀਮ ਵਿਚ ਬਲਜੀਤ ਕੌਰ, ਮਮਤਾ ਰਾਣੀ, ਕਰੀਨਾ ਠਾਕੁਰ, ਅਮਿਸ਼ਾ, ਹਰਦੀਪ ਸਿੰਘ, ਲਖਵੀਰ ਸਿੰਘ, ਜਗਜੀਤ ਸਿੰਘ, ਤਜਿੰਦਰ ਸਿੰਘ, ਸਿਮਰਪ੍ਰੀਤ ਸਿੰਘ, ਮਨਦੀਪ ਸਿੰਘ, ਇੰਦਰਜੀਤ ਸਿੰਘ, ਯਾਦਵਿੰਦਰ ਸਿੰਘ, ਪ੍ਰਭਜੋਤ ਸਿੰਘ ਆਦਿ ਸਮੇਤ ਹੋਰ ਮੈਂਬਰ ਸ਼ਾਮਲ ਹਨ, ਜੋ ਕਿ ਦਿਨ ਰਾਤ ਆਪਣੀਆਂ ਸੇਵਾਵਾਂ ਦੇ ਰਹੇ ਹਨ। ਉਨਾਂ ਪ੍ਰਭੂ ਪਰਮਾਤਮਾ ਦੇ ਅੱਗੇ ਅਰਦਾਸ ਕੀਤੀ ਕਿ ਇਸ ਕੋਵਿਡ 19 ਦੀ ਬੀਮਾਰੀ ਤੋਂ ਜਲਦੀ ਤੋਂ ਜਲਦੀ ਛੁਟਕਾਰਾ ਮਿਲੇ ਅਤੇ ਸਾਡੀ ਟੀਮ ਵਿਚ ਸੇਵਾ ਦੀ ਭਾਵਨਾ ਦਿਨ ਪ੍ਰਤੀਦਿਨ ਮਜ਼ਬੂਤ ਹੁੰਦੀ ਰਹੇ।

Related posts

Leave a Reply