ਗੜ੍ਹਦੀਵਾਲਾ ਵਿਖੇ ਖੂਨਦਾਨ ਕੈਂਪ ਦੌਰਾਨ 46 ਯੂਨਿਟ ਬਲੱਡ ਇਕੱਤਰ

ਗੜ੍ਹਦੀਵਾਲਾ 3 ਅਪ੍ਰੈਲ (ਚੌਧਰੀ) : ਬੀਤੇ ਦਿਨ 2 ਅਪ੍ਰੈਲ 2021 ਨੂੰ ਗੁਰੂ ਨਾਨਕ ਪਾਤਸ਼ਾਹ ਸੇਵਾ ਸੁਸਾਇਟੀ ਗੜ੍ਹਦੀਵਾਲਾ ਤੇ ਦੀ ਬਲੱਡ ਐਸੋਸੀਏਸ਼ਨ ਹੁਸ਼ਿਆਰਪੁਰ, ਟੀਮ ਗੜ੍ਹਦੀਵਾਲਾ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਇਲਾਕੇ ਦੇ ਲੋਕਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਕੈਂਪ ਦਾ ਉਦਘਾਟਨ ਥਾਣਾ ਮੁਖੀ ਸਬ ਇੰਸਪੈਕਟਰ ਸੱਤਪਾਲ ਸਿੰਘ ਜਲੋਟਾ ਨੇ ਕੀਤਾ ਅਤੇ ਉਨ੍ਹਾਂ ਨਾਲ ਅਡੀਸ਼ਨਲ ਸਬ ਇੰਸਪੈਕਟਰ ਸਤਵਿੰਦਰ ਸਿੰਘ ਚੀਮਾ ਵੀ ਹਾਜਰ ਸਨ। ਜਿਨ੍ਹਾਂ ਨੂੰ ਕੈੰਪ ਦੌਰਾਨ ਸਨਮਾਨਿਤ ਵੀ ਕੀਤਾ। ਕੈਂਪ ਵਿਚ ਖਾਸ ਤੌਰ ਤੇ ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ ਦੇ ਮੁੱਖ ਸੇਵਾਦਾਰ ਸਰਦਾਰ ਮਨਜੋਤ ਸਿੰਘ ਤਲਵੰਡੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਜਿਨ੍ਹਾਂ ਨੇ ਆਈਆਂ ਸਾਰੀਆਂ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ।

(ਕੈਂਪ ਦੌੌਰਾਨ ਖੂਨ ਦਾਨ ਕਰਦੇ ਹੋਏ ਸਰਦਾਰ ਮਨਜੋਤ ਸਿੰਘ ਤਲਵੰਡੀ ਤੇ ਹੋਰ )

ਇਸ ਮੌਕੇ ਗੁਰਦੀਪ ਸਿੰਘ ਬਰਿਆਣਾ ਤੇ ਰਾਜਾ ਗੋਂਦਪੁਰ ਨੇ ਕੈਂਪ ਦੌਰਾਨ ਆਏ ਹੋਏ ਸਾਰੇ ਸਤਿਕਾਰਯੋਗ ਮਹਿਮਾਨਾਂ ਅਤੇ ਸੱਜਣਾਂ ਦਾ ਧੰਨਵਾਦ ਕੀਤਾ। ਇਸ ਮੌਕੇ ਕੈਂਪ ਵਿੱਚ 46 ਯੂਨਿਟ ਬਲੱਡ ਨੌਜਵਾਨਾਂ ਵਲੋਂ ਦਾਨ ਕੀਤਾ ਗਿਆ। ਜਿਨ੍ਹਾਂ ਦਾ ਡਾਕਟਰ ਅਜੇ ਥੱਮਣ ਨੇ ਧੰਨਵਾਦ ਕੀਤਾ।ਕੈਂਪ ਵਿੱਚ ਸੇਵਾ ਕਰਨ ਵਾਲੇ ਗੁਰਪ੍ਰੀਤ ਰਮਦਾਸਪੁਰ,ਕੁਸ਼ਲ ਅਰੋੜਾ,ਰਮਨ ਕੁਮਾਰ ਬਜਰੰਗੀ, ਰਮਨ ਮਿਰਜਾਪੁਰ, ਹਨੀ ਗੁਪਤਾ,ਸੰਨੀ ਪਹਿਲਵਾਨ, ਹੈਪੀ ਬਾਜਵਾ,ਸੰਨੀ ਪੰਡਤ,ਅਵੀ ਮਿਰਜਾਪੁਰ, ਕਰਨ ਚੌਧਰੀ, ਕੁਨਾਲ, ਅਸ਼ੀਸ਼ ਅਰੋੜਾ, ਸਾਬ੍ਹੀ ਲੰਬੜ,ਹੈਪੀ,ਯੁਵਰਾਜ ਸਹੋਤਾ,ਜਤਿਨ ਜਾਨੂੰ ਕੁਮਰਾ,ਮਹੇਸ਼, ਕੁਨਾਲ, ਹਨੀ, ਜੋਤ ਮੱਲ੍ਹੀ, ਰਵੀ ਬਰਾਲਾ, ਸੰਦੀਪ ਘਈ, ਡਿੰਪੀ ਮਲਿਕ, ਅਮਿਤ ਸ਼ਰਮਾ ਸ਼ਾਮਲ ਸਨ , ਕੈੰਪ ਦੇ ਆਖਰ ਵਿੱਚ ਆਏ ਹੋਏ ਡਾਕਟਰ ਸਾਹਿਬਾਨਾਂ ਡਾ ਵਿਨੇ ਸ਼ਰਮਾ ਜੀ ਅਤੇ ਡਾ ਹਰਜੀਤ ਸਿੰਘ ਜੀ ਤੇ ਪੂਰੇ ਸਟਾਫ਼ ਦਾ ਸਤਿਕਾਰ ਸਿਰੋਪਾਓ ਭੇਂਟ ਕਰਕੇ ਕੀਤਾ, ਇਸ ਕੈਂਪ ਨੂੰ ਕਾਮਯਾਬ ਬਣਾਉਣ ਵਿੱਚ ਸੁਖਵੀਰ ਸਿੰਘ ਸੁੱਖ ਜਰਮਨੀ ਅਤੇ ਕਰਨਵੀਰ ਸਿੰਘ ਕੰਗ ਕੈਨੇਡਾ ਦਾ ਬੜਮੁੱਲਾ ਯੋਗਦਾਨ ਰਿਹਾ।

Related posts

Leave a Reply