ਗੜ੍ਹਦੀਵਾਲਾ/ ਹੁਸ਼ਿਆਰਪੁਰ: ਨੌਜਵਾਨ ਦੀ ਵੱਢ-ਟੁੱਕ ਕਰ ਕੇ ਭੱਜੇ ਹਮਲਾਵਰਾਂ ਦੀ ਕਾਰ ਪਿੰਡ ਗੌਂਦਪੁਰ ਨੇੜੇ ਹੋਈ ਹਾਦਸਾਗ੍ਰਸਤ, ਇਕ ਦੀ ਮੌਤ

ਗੜ੍ਹਦੀਵਾਲਾ/ ਹੁਸ਼ਿਆਰਪੁਰਗੜ੍ਹਦੀਵਾਲਾ ਦੇ  ਬੱਸ ਅੱਡੇ ਦੇ ਨਜ਼ਦੀਕ ਦੋ ਕਾਰਾਂ ਵਿਚ ਸਵਾਰ ਹੋ ਕੇ ਆਏ  ਨੌਜਵਾਨਾਂ ਨੇ ਇਕ ਨੌਜਵਾਨ ’ਤੇ ਤੇਜ਼ਧਾਰ ਹਥਿਆਰਾਂ ਨਾਲ ਕਾਤਲਾਨਾ ਹਮਲਾ ਕਰ ਦਿੱਤਾ। ਨੌਜਵਾਨ ਦੀ ਬੁਰੀ ਤਰ੍ਹਾਂ ਨਾਲ ਵੱਢ ਟੁੱਕ ਕਰਨ ਤੋਂ ਬਾਅਦ ਫਰਾਰ ਹੋਏ ਹਮਲਾਵਰਾਂ ਦੀ ਕਾਰ ਵੀ ਪਿੰਡ ਗੌਂਦਪੁਰ ਨਜ਼ਦੀਕ ਇੱਕ ਟਰੈਕਟਰ ਟਰਾਲੀ ਵਿਚ ਜਾ ਵੱਜੀ ਜਿਸ ਕਾਰਨ ਕਾਰ ਸਵਾਰ ਜ਼ਖਮੀ ਹੋਏ ਹਮਲਵਰਾਂ ਵਿੱਚੋਂ ਇੱਕ ਨੌਜਵਾਨ ਦੀ ਮੌਤ ਹੋ ਗਈ। ਪੁਲਿਸ ਨੇ ਦਸ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ  ਗੁਰਦਿਆਲ ਸਿੰਘ ਵਾਸੀ ਮਿਰਜਾਪੁਰ ਨੇ ਦੱਸਿਆ ਕਿ  ਕਿ ਅੱਠ ਵਜੇ ਕਰੀਬ ਉਸ ਦਾ ਲੜਕਾ ਅਵਿਨਾਸ਼ ਆਪਣੇ ਦੋਸਤ ਗਗਨਦੀਪ ਸਿੰਘ ਨਾਲ ਉਸ ਨੂੰ ਬੱਸ ਸਟੈਂਡ ਜਾਣ ਦਾ ਕਹਿ ਕੇ ਚਲਾ ਗਿਆ। ਉਸ ਨੇ ਦੱਸਿਆ ਕਿ ਉਸ ਨੂੰ ਫ਼ੋਨ ਆਇਆ ਕਿ ਉਸ ਦੇ ਲੜਕੇ ਨੂੰ ਕੁੱਝ ਵਿਅਕਤੀ ਕੁੱਟ ਰਹੇ ਹਨ। ਉਸ ਨੇ ਦੱਸਿਆ ਕਿ ਜਦੋਂ ਉਹ ਮੌਕੇ ’ਤੇ ਪੁੱਜਾ ਤਾਂ ਇੱਕ ਕਾਰ  ਵਿਚ ਸਵਾਰ ਹੋ ਕੇ ਆਏ ਕੁੱਝ ਵਿਅਕਤੀ ਉਸ ਦੇ ਲੜਕੇ ਦੀ ਕੁੱਟਮਾਰ ਰਹੇ ਸਨ ਅਤੇ ਇਸੇ ਦੌਰਾਨ ਇੱਕ ਹੋਰ ਕਾਰ ਸਵਾਰ ਆਏ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਸ ਦੇ ਲੜਕੇ ਦੀ ਬੁਰੀ ਤਰਾਂ ਨਾਲ ਕੁੱਟਮਾਰ ਕਰ ਦਿੱਤੀ। ਅਚਾਨਕ ਹੋਏ ਹਮਲੇ ਅਤੇ ਰਾਤ ਦਾ ਸਮਾਂ ਹੋਣ ਕਰਕੇ ਦੁਕਾਨਦਾਰਾਂ ਨੇ ਡਰ ਕਾਰਨ ਆਪਣੀਆਂ ਦੁਕਾਨਾਂ ਬੰਦ ਕਰ ਲਈਆਂ ਅਤੇ ਹਮਲਾਵਰ ਗੱਡੀਆਂ ਵਿਚ ਬੈਠ ਕੇ ਫ਼ਰਾਰ ਹੋ ਗਏ। ਜ਼ਖ਼ਮੀ ਅਵਿਨਾਸ਼ ਕੁਮਾਰ ਨੂੰ ਬਾਬਾ ਦੀਪ ਸਿੰਘ ਸੇਵਾ ਦਲ ਦੇ ਸੇਵਾਦਾਰ ਮਨਜੀਤ ਸਿਘ ਤਲਵੰਡੀ ਨੇ ਜ਼ਖਮੀ ਨੂੰ ਸਿਵਲ ਹਸਪਤਾਲ ਨੂੰ ਦਸੂਹਾ ਸਿਵਲ ਹਸਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਮਨਜੋਤ ਨੂੰ ਮ੍ਰਿਤਕ ਕਰਾਰ ਦੇ ਦਿੱਤਾ।

ਦੂਜੇ ਪਾਸੇ ਗੜ੍ਹਦੀਵਾਲਾ ਦੀ ਪੁਲਿਸ ਨੇ ਹਮਲੇ ਦਾ ਪਤਾ ਲੱਗਦੇ ਹੀ ਹਮਲਾਵਰਾਂ ਦਾ ਪਿੱਛਾ ਕਰਨਾ ਸ਼ੁਰੂ ਕੀਤਾ ਤਾਂ ਹਮਲਾਵਰਾਂ ਦੀ ਕਾਰ ਪਿੰਡ ਗੌਂਦਪੁਰ ਨਜ਼ਦੀਕ ਇੱਕ ਟਰਾਲੀ ਨਾਲ ਟਕਰਾ ਗਈ ਜਿਸ ਕਾਰਨ ਕਾਰ ਸਵਾਰ ਸਾਰੇ ਵਿਅਕਤੀ ਜ਼ਖਮੀ ਹੋ ਗਏ। ਉਨ੍ਹਾਂ ਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਦਸੂਹਾ ਲਿਆਂਦਾ ਗਿਆ ਜਿਨ੍ਹਾਂ ਵਿੱਚੋਂ ਇੱਕ ਹਮਲਾਵਰ ਦੀ ਮੌਤ ਹੋ ਗਈ। ਘਟਨਾ ਅਤੇ ਹਾਦਸੇ ਦਾ ਪਤਾ ਲੱਗਦੇ ਹੀ ਥਾਣਾ ਟਾਂਡਾ, ਦਸੂਹਾ ਅਤੇ ਗੜ੍ਹਦੀਵਾਲਾ ਦੀ ਪੁਲਿਸ ਵੀ ਮੌਕੇ ’ਤੇ ਪਹੁੰਚ ਗਈ।

ਥਾਣਾ ਮੁਖੀ ਗੁਰਸਾਹਿਬ ਸਿੰਘ ਨੇ ਦੱਸਿਆ ਕਿ ਦੱਸਿਆ ਕਿ ਇਸ ਹਮਲੇ ਵਿਚ ਅਵਿਨਾਸ਼ ਕੁਮਾਰ ਪੁੱਤਰ ਗੁਰਦਿਆਲ ਸਿੰਘ ਵਾਸੀ ਮਿਰਜਾਪੁਰ ਦੀ ਮੌਤ ਹੋ ਗਈ ਜਦਕਿ ਕਾਰ ਵਿਚ ਫਰਾਰ ਹੋ ਰਹੇ ਹਮਲਾਵਰਾਂ ਵਿੱਚੋਂ ਰਿਸ਼ੀ ਵਾਸੀ ਭੱਟਲਾ ਦੀ ਸੜਕ ਹਾਦਸੇ ’ਚ ਮੌਤ ਹੋ ਗਈ ਜਦਕਿ ਅਵਿਨਾਸ਼ ਦਾ ਸਾਥੀ ਗਗਨਦੀਪ ਸਿੰਘ ਗੰਭੀਰ ਜ਼ਖਮੀ ਹੋ ਗਏ ਜਿਸ ਨੂੰ ਜਲੰਧਰ ਦੇ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ ਜਦਿਕ ਹਮਲਾਵਰਾਂ ਵਿੱਚੋਂ ਗੌਰਵ ਪੁੱਤਰ ਕੇਵਲ ਸਿੰਘ, ਨਵਜੀਤ ਸਿੰਘ ਪੁੱਤਰ ਜਸਵਿੰਦਰ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਮਲਕੀਤ ਸਿੰਘ ਵਾਸੀਆਨ ਡਡਿਆਣਾ ਖੁਰਦ ਵੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਵੱਖ਼ ਵੱਖ਼ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ ਗਿਆ ਹੈ। ਜਦਕਿ ਬਾਕੀ ਹਮਲਾਵਰਾਂ ਦੀ ਪਹਿਚਾਣ ਕੀਤੀ ਜਾ ਰਹੀ ਹੈ।

1000

Related posts

Leave a Reply