ਚਾਈਲਡ ਲਾਈਨ ਵੱਲੋਂ ਬੱਚਿਆਂ ਨਾਲ ਹੋ ਰਹਿਆਂ ਦੁਰਘਟਨਾਵਾਂ ਨੂੰ ਰੋਕਣ ਲਈ ਚੁਕਿਆ ਵੱਡਾ ਕੱਦਮ

ਚਾਈਲਡ ਲਾਈਨ ਗੁਰਦਾਸਪੁਰ ਵੱਲੋਂ ਬੱਚਿਆਂ ਨਾਲ ਹੋ ਰਹਿਆਂ ਦੁਰਘਟਨਾਵਾਂ ਨੂੰ ਰੋਕਣ ਲਈ ਚੁਕਿਆ ਵੱਡਾ ਕੱਦਮ

ਗੁਰਦਾਸਪੁਰ 15 ਜੁਲਾਈ ( ਅਸ਼ਵਨੀ ) :–  ਅੱਜ ਜਿੱਥੇ ਆਏ ਦਿਨ ਤੇਜ ਰਫਤਾਰ ਵਾਹਨਾਂ ਨਾਲ ਬੱਚਿਆਂ ਦੀਆਂ ਦੁਰਘਟਨਾਵਾਂ ਆਮ ਤੌਰ ਤੇ ਵਾਪਰਦੀਆਂ ਰਹਿੰਦੀਆਂ ਹਨ । ਇਨ੍ਹਾ ਨੂੰ ਧਿਆਨ ਵਿੱਚ ਰੱਖਦੇ ਹੇਏ ਪ੍ਰੋਜੈਕਟ ਡਾਇਰੈਕਟਰ ਰੋਮੇਸ਼ ਮਹਾਜਨ ਨੈਸ਼ਨਲ ਐਵਾਰਡੀ ਵੱਲੋਂ ਲੋਕਾਂ ਨੂੰ ਸਚੇਤ ਕਰਨ ਲਈ ਐਸ.ਡੀ.ਐਮ. ਗੁਰਦਾਸਪੁਰ ਸ਼੍ਰੀ ਅਰਸਦੀਪ ਸਿੰਘ ਲੁਬਾਣਾ ਕੋਲੋ ਪੋਸਟਰ ਪ੍ਰਦਰਸੀਤ ਕਰਵਾਈਆ ਗਿਆ, ਜਿਸ ਨਾਲ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ ।

ਇਸ ਪੋਸਟਰ ਦਾ ਮੁੱਖ ਉਦੇਸ ਅੱਚਨਚੇਤ ਹੋ ਰਹਿਆਂ ਬੱਚਿਆਂ ਦੀਆਂ ਦੁਰਘਟਨਾਵਾਂ ਨੂੰ ਰੋਕਣ ਹੈ, ਇਸ ਪੋਸਟਰ ਰਾਹੀਂ ਲੋਕਾਂ ਨੂੰ ਇਹ ਸੰਦੇਸ਼ ਦਿੱਤਾ ਜਾ ਰਹੇ ਹੈ ਕਿ ‘ਗੱਡੀ ਚਲਾਉਦੇ ਵਕਤ ਉੱਚੀ ਆਵਜ ਵਿੱਚ ਗਾਣੇ ਨਾ ਚਲਾਓ ਅਤੇ ਨਾ ਹੀ ਮੋਬਾਇਲ ਫੋਨ ਦੀ ਵਰਤੋ ਕਰੋ’ ਜਿਸ ਨਾਲ ਖੇਡ ਰਹੇ ਬੱਚਿਆਂ ਨੂੰ ਨਜਰਨਦਾਜ਼ ਨਾ ਕੀਤਾ ਜਾ ਸਕੇ । ਕਿਉਕਿਂ ਗਲੀਆਂ ਵਿੱਚ ਖੇਡ ਰਹੇ ਬੱਚੇ ਅਕਸਰ ਗੱਡੀਆਂ ਦੀ ਚਪੇਟ ਵਿੱਚ ਆ ਜਾਦੇਂ ਹਨ ਅਤੇ ਤੇਜ ਰਫਤਾਰ ਹੋਣ ਕਾਰਨ ਵੱਡੀ ਦੁਰਘਟਨਾ ਵਾਪਰ ਜਾਦੀਂ ਹੈ ।

ਰੋਮੇਸ਼ ਮਹਾਜਨ ਜੀ ਦੇ ਇਸ ਕਰਮ ਨਾਲ ਦੁਰਘਟਨਾਵਾਂ ਵਿੱਚ ਕਾਫੀ ਕਟੋਤੀ ਹੋਵੇਗੀ । ਇਹ ਪੋਸਟਰ ਸ਼ਹਿਰ ਦੇ ਹਰ ਕੋਣੇ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਲਈ ਲਗਾਏ ਜਾਣ ਗਏ । ਇਸ ਮੌਕੇ ਜੈ ਰਘੁਵੀਰ ਪ੍ਰੋਜਾਕਟ ਕੋਆਡੀਨੇਟਰ. ਨਵਨੀਤ ਕੋਰ ਕਾਉਸਲਰ, ਪੰਕਜ ਸ਼ਰਮਾ, ਭਰਤ ਸ਼ਰਮਾ, ਨਵਦੀਪ ਕੋਰ ਮੋਜੂਦ ਸਨ ।

Related posts

Leave a Reply