ਜਲੰਧਰ ਦੀ ਕੋਰੋਨਾ ਪੀੜਤ 27 ਸਾਲਾ ਮਮਤਾ ਆਪਣੇ ਨਵੇਂ ਜੰਮੇ ਬੱਚੇ ਨੂੰ ਕੋਈ ਖ਼ੁਸ਼ੀ ਨਾ ਦੇ ਸਕੀ ਅਤੇ ਨਾ ਹੀ ਵੇਖ ਸਕੀ, ਬੱਚੇ ਨੂੰ ਜਨਮ ਦੇ ਕੇ ਉਸ ਦੀ ਮੌਤ : click here: read more::

ਅੰਮ੍ਰਿਤਸਰ : ਕੋਰੋਨਾ ਲਾਗ ਪੀੜਤ ਔਰਤ ਆਪਣੇ ਨਵੇਂ ਜੰਮੇ ਬੱਚੇ ਨੂੰ ਕੋਈ ਖ਼ੁਸ਼ੀ ਨਾ ਦੇ ਸਕੀ ਅਤੇ ਨਾ ਹੀ ਵੇਖ ਸਕੀ ।  ਬੱਚੇ ਨੂੰ ਜਨਮ ਦੇ ਕੇ ਉਸ ਦੀ ਮੌਤ ਹੋ ਗਈ।

ਦੱਸਿਆ ਗਿਆ ਹੈ ਕਿ 27 ਸਾਲਾ ਔਰਤ ਮਮਤਾ ਨੂੰ ਗਰਭਵਤੀ ਹਾਲਤ ਵਿਚ ਗੁਰੂ ਨਾਨਕ ਦੇਵ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਮਿ੍ਤਕਾ ਮਮਤਾ ਜਲੰਧਰ ਦੀ ਇੰਦਰਾ ਕਾਲੋਨੀ ਦੀ ਵਸਨੀਕ ਸੀ। ਹਸਪਤਾਲ ਦੇ ਕਾਮਿਆਂ ਨੇ ਨਿਯਮਾਂ ਮੁਤਾਬਕ ਉਸ ਦੀ ਕੋਰੋਨਾ ਜਾਂਚ ਕੀਤੀ ਸੀ ਤੇ ਉਹ ਕੋਰੋਨਾ ਪੀੜਤ ਪਾਈ ਗਈ ਸੀ। ਗਾਇਨੀ ਡਾਕਟਰਾਂ ਨੇ ਉਸ ਦਾ ਸੁਰੱਖਿਅਤ ਜਣੇਪਾ ਕਰਵਾਇਆ।  ਸਵੇਰੇ ਤਕਰੀਬਨ ਚਾਰ ਵਜੇ ਮਮਤਾ ਨੇ ਦਮ ਤੋੜ ਦਿੱਤਾ।
ਡਾਕਟਰਾਂ ਮੁਤਾਬਕ ਔਰਤ ਨੂੰ ਕੋਰੋਨਾ ਸੀ ਤੇ ਉਹ ਨਿਮੋਨੀਆ ਦੀ ਲਪੇਟ ਵਿਚ ਆ ਗਈ ਸੀ। ਉਸ ਨੇ ਕੋਰੋਨਾ ਵੈਕਸੀਨ ਨਹੀਂ ਲਵਾਈ ਸੀ। ਡਾਕਟਰਾਂ ਨੇ ਕੋਰੋਨਾ ਨਿਯਮਾਂ ਮੁਤਾਬਕ ਪੀਪੀਈ ਕਿੱਟਾਂ ਪਾ ਕੇ ਉਸ ਦਾ ਜਣੇਪਾ ਕਰਵਾਇਆ। ਜਣੇਪੇ ਦੀ ਪ੍ਰਕਿਰਿਆ ਮੁਕੰਮਲ ਤੌਰ ’ਤੇ ਸੁਰੱਖਿਅਤ ਰਹੀ। ਇਸੇ ਦੌਰਾਨ ਬੱਚੇ ਨੇ ਜਨਮ ਲਿਆ। ਨਵੇਂ ਜਨਮੇ ਬੱਚੇ ਦੇ ਜਨਮ ਮਗਰੋਂ ਉਸ ਦਾ ਕੋਰੋਨਾ ਟੈਸਟ ਕਰਵਾਇਆ ਗਿਆ ਹੈ। ਆਮ ਤੌਰ ’ਤੇ ਕੋਰੋਨਾ ਪੀੜਤ ਮਾਂ ਦੀ ਕੁੱਖੋਂ ਜਨਮ ਲੈਣ ਵਾਲੇ ਬੱਚੇ ਕੋਰੋਨਾ ਪੀੜਤ ਨਹੀਂ ਹੁੰਦੇ ਪਰ ਉਸਦੀ  ਕੋਰੋਨਾ ਰਿਪੋਰਟ ਦੀ ਉਡੀਕ ਹੈ।

Related posts

Leave a Reply