ਜਲੰਧਰ ਦੇ ਮਕਸੂਦਾਂ ਪੁਲਿਸ ਸਟੇਸ਼ਨ ਤੇ ਚਾਰ ਦੇਸੀ ਬੰਬਾਂ ਨਾਲ ਹਮਲਾ

-SHO ਤੇ ਹੌਲਦਾਰ ਜਖਮੀਂ
Jalandhar (Doaba Times) ਜਲੰਧਰ ਦੇ ਮਕਸੂਦਾਂ ਪੁਲਿਸ ਸਟੇਸ਼ਨ ਤੇ ਕੁਝ ਸ਼ਰਾਰਤੀ ਅਨਸਰਾਂ ਵਲੋਂ ਬੀਤੀ ਰਾਤ ਚਾਰ ਦੇਸੀ ਬੰਬ ਸੁੱਟੇ ਜਿਸ ਕਾਰਣ ਆਸਪਾਸ ਦੇ ਇਲਾਕਿਆਂ ਚ ਤੇ ਪੁਲਸ ਮੁਲਾਜਮਾਂ ਚ ਅਫਰਾਤਫਰੀ ਮਚ ਗਈ। ਇਸ ਦੌਰਾਨ ਇੱਕ ਐਸਐਚÀ ਰਮਨਦੀਪ ਸਿੰਘ ਅਤੇ ਪਰਮਿੰਦਰਜੀਤ ਸਿੰਘ ਜਖਮੀ ਹੋ ਗਏ। 
ਐਸਐਚÀ ਰਮਨਦੀਪ ਸਿੰਘ ਦੀ ਅੱਖ ਚ ਜਦੋਂ ਕਿ ਪਰਮਿੰਦਰਜੀਤ ਸਿੰਘ ਦੀ ਛਾਤੀ ਚ ਕੱਚ ਦੇ ਕੁਝ ਟੁਕੜੇ ਲੱਗੇ ਹਨ। ਦੇਸੀ ਬੰਬ ਸੁੱਟੇ ਜਾਮ ਤੋਂ ਬਾਦ ਇੱਕ ਪਾਸੇ ਜਿੱਥੇ ਧੂੰਏੰ ਦੇ ਗੁਬਾਰ ਨਜਰ ਆ ਰਹੇ ਸਨ ਉਂੱਥੇ ਪੌਟਾਸ਼ ਦੀ ਸਮੈੱਲ ਵੀ ਆ ਰਹੀ ਸੀ। ਜਿਸ ਤੋਂ ਲੱਗ ਰਿਹਾ ਸੀ ਕਿ ਦੇਸੀ ਬੰਬਾਂ ਵਿੱਚ ਪੋਟਾਸ਼ ਦੀ ਵਰਤੋਂ ਕੀਤੀ ਗਈ। 
ਅੱਤਵਾਦੀ ਹਮਲਾ ਨਹੀਂ – ਡੀਜੀਪੀ ਅਰੋੜਾ
ਮੌਕੇ ਤੇ ਪਹੁੰਚੇ ਡੀਜੀਪੀ ਸੁਰੇਸ਼ ਅਰੋੜਾ ਨੇ ਕਿਹਾ ਕਿ ਮੁਢਵੇ ਸੰਕੇਤਾਂ ਤੋਂ ਹੀ ਪ੍ਰਤੀਤ ਹੋ ਰਿਹਾ ਹੈ ਕਿ ਟੈਰੋਰਿਸਟ ਅਟੈਕ ਨਹੀਂ ਲਗਦਾ ਪਰ ਅਜਿਹੀ ਹਰਕਤ ਕਿਉਂ ਕੀਤੀ ਗਈ ਇਹ ਜਾਂਚ ਦਾ ਵਿਸ਼ਾ ਹੈ ਤੇ ਫੋਰੈਂਸਿਕ ਜਾਂਚ ਤੋਂ ਬਾਦ ਹੀ ਸਪੱਸ਼ਟ ਹੋ ਸਕੇਗਾ।
ਦੂਜੇ ਪਾਸੇ ਐਸਐਚÀ ਰਮਨਦੀਪ ਸਿੰਘ ਨੇ ਵੀ ਜਿਸ ਕਦਰ ਡਰੱਦ ਮਾਫੀਏ ਨੂੰ ਨੱਥ ਪਾਈ ਹੋਈ ਸੀ ਤੇ ਇੱਕ ਤੋਂ ਬਾਅਦ ਇੱਕ ਨਸ਼ਾ ਤਸਕਰਾਂ ਤੇ ਸਿਕੰਜਾ ਨਿਰੰਤਰ ਕੱਸਦੇ ਜਾ ਰਹੇ ਸਨ ਉੱਥੋਂ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਹ ਕਾਰਾ ਨਸ਼ਾ ਤਸਕਰਾਂ ਦਾ ਹੀ ਹੋਵੇ।

Related posts

Leave a Reply