ਜ਼ਿਲ੍ਹੇ ’ਚ ਪਿੰਡ ਵਾਲਿਆਂ ਦੀ ਚੌਕਸੀ ਨਾਲ ਸਾਹਮਣੇ ਆਇਆ ਕੋਵਿਡ ਦਾ ਨਵਾਂ ਮਾਮਲਾ, ਪਿੰਡ ਨੂੰ ਸੀਲ ਕਰਕੇ ਸਰਵੇਖਣ ਦੀ ਕਰਵਾਈ ਸ਼ੁਰੂ April 26, 2020April 26, 2020 Adesh Parminder Singh ਜ਼ਿਲ੍ਹੇ ’ਚ ਪਿੰਡ ਵਾਲਿਆਂ ਦੀ ਚੌਕਸੀ ਨਾਲ ਸਾਹਮਣੇ ਆਇਆ ਕੋਵਿਡ ਦਾ ਨਵਾਂ ਮਾਮਲਾਸਰਪੰਚ ਵੱਲੋਂ ਪੁਲਿਸ ਅਤੇ ਸਿਹਤ ਵਿਭਾਗ ਨੂੰ ਦਿੱਤੀ ਸੂਚਨਾ ’ਤੇ ਲਿਆ ਸੈਂਪਲ ਪਾਜ਼ੇਟਿਵ ਆਇਆਪਾਜ਼ੇਟਿਵ ਨੌਜੁਆਨ ਅਤੇ ਉਸ ਦੇ ਸਿੱਧੇ ਸੰਪਰਕ ਵਾਲੇ ਦੋ ਹੋਰ ਆਈਸੋਲੇਸ਼ਨ ’ਚ ਦਾਖਲਪਿੰਡ ਨੂੰ ਸੀਲ ਕਰਕੇ ਸੰਪਰਕ ਸੂਚੀ ਅਤੇ ਸਰਵੇਖਣ ਦੀ ਕਰਵਾਈ ਸ਼ੁਰੂਡਿਪਟੀ ਕਮਿਸ਼ਨਰ ਵੱਲੋਂ ਬੂਥਗੜ੍ਹ ਦੇ ਲੋਕਾਂ ਵੱਲੋਂ ਦਿਖਾਈ ਜਾਗਰੂਕਤਾ ਦੀ ਸ਼ਲਾਘਾਬਲਾਚੌਰ/ਨਵਾਂਸ਼ਹਿਰ, 26 ਅਪਰੈਲ ( Bureau Chief Saurav Joshiਜ਼ਿਲ੍ਹੇ ਦੇ ਪਿੰਡਾਂ ’ਚ ਕੋਵਿਡ-19 ਦੀ ਰੋਕਥਾਮ ਲਈ ਪਿੰਡ ਵਾਸੀਆਂ ਅਤੇ ਪੰਚਾਇਤਾਂ ਵੱਲੋਂ ਰੱਖੀ ਜਾ ਰਹੀ ਚੌਕਸੀ ਕਾਰਨ ਅੱਜ ਬਲਾਚੌਰ ਸਬ ਡਵੀਜ਼ਨ ਦੇ ਪਿੰਡ ਬੂਥਗੜ੍ਹ ’ਚ ਕੋਵਿਡ ਦਾ ਨਵਾਂ ਮਾਮਲਾ ਸਾਹਮਣੇ ਆਉਣ ’ਤੇ ਪ੍ਰਸ਼ਾਸਨ ਤੁਰੰਤ ਸਰਗਰਮ ਹੋ ਗਿਆ ਅਤੇ ਸਬੰਧਤ ਨੌਜੁਆਨ ਅਤੇ ਉਸ ਦੇ ਦੋ ਸੰਪਰਕਾਂ ਨੂੰ ਤੁਰੰਤ ਜ਼ਿਲ੍ਹਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ’ਚ ਤਬਦੀਲ ਕਰ ਦਿੱਤਾ ਗਿਆ।ਮੌਕੇ ’ਤੇ ਐਸ ਡੀ ਐਮ ਜਸਬੀਰ ਸਿੰਘ ਤੇ ਸਿਵਲ ਸਰਜਨ ਡਾ. ਰਾਜਿੰਦਰ ਭਾਟੀਆ ਨਾਲ ਪੁੱਜੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਦਿਤਿਆ ਉੱਪਲ ਨੇ ਦੱਸਿਆ ਕਿ ਪੇਸ਼ੇ ਵਜੋਂ ਡਰਾਇਵਰ ਉਕਤ 25 ਸਾਲਾ ਵਿਅਕਤੀ ਪਿੰਡ ਦੇ ਆਪਣੇ ਦੋ ਹੋਰ ਸਾਥੀਆਂ ਸਮੇਤ 22 ਅਪਰੈਲ ਦੀ ਦੇਰ ਰਾਤ ਨੂੰ ਬਾਹਰੋਂ ਪਿੰਡ ’ਚ ਲੱਗੇ ਨਾਕੇ ਦੇ ਮੱਦੇਨਜ਼ਰ ਸਰਪੰਚ ਨੂੰ ਫ਼ੋਨ ਕਰਕੇ ਪਿੰਡ ਦਾਖਲ ਹੋਇਆ ਸੀ। ਸਰਪੰਚ ਵੱਲੋਂ ਉਸ ਨੂੰ ਘਰ ਰਹਿਣ ਦੀ ਹਦਾਇਤ ਕਰਕੇ ਪੁਲਿਸ ਅਤੇ ਸਿਹਤ ਵਿਭਾਗ ਨੂੰ ਉਸ ਦੀ ਆਮਦ ਬਾਰੇ ਸੂਚਿਤ ਕਰ ਦਿੱਤਾ ਗਿਆ ਸੀ। ਸਵੇਰੇ ਫ਼ੀਲਡ ਸਰਵੇ ’ਚ ਲੱਗੀ ਆਸ਼ਾ ਵਰਕਰ ਅਤੇ ਰੈਪਿਡ ਰਿਸਪਾਂਸ ਟੀਮ ਵੱਲੋਂ ਉਸ ਦੀ ਸਿਹਤ ਜਾਂਚ ਕੀਤੀ ਗਈ ਤਾਂ ਉਸ ’ਚ ਕੋਵਿਡ ਅਤੇ ਫ਼ਲੂ ਦੇ ਲੱਛਣ ਸਾਹਮੇ ਆਉਣ ’ਤੇ ਉਸ ਦਾ ਸੈਂਪਲ ਲਿਆ ਗਿਆ ਅਤੇ ਉਸ ਨੂੰ ਘਰ ’ਚ ਕੁਆਰਨਟਾਈਨ ਹੋਏ ਰਹਿਣ ਦੀ ਹਦਾਇਤ ਕੀਤੀ ਗਈ।ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਵੱਲੋਂ ਲਿਆ ਸੈਂਪਲ ਅੱਜ ਪਾਜ਼ੇਟਿਵ ਆਉਣ ’ਤੇ ਤੁਰੰਤ ਉਕਤ ਵਿਅਕਤੀ ਅਤੇ ਉਸ ਦੇ ਨੇੜੇ ਦੋ ਸੰਪਰਕਾਂ ਵਾਲੇ ਸਾਥੀਆਂ ਨੂੰ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਦੇ ਆਈਸੋਲੇਸ਼ਨ ਵਾਰਡ ’ਚ ਭੇਜ ਦਿੱਤਾ ਗਿਆ, ਜਿੱਥੇ ਬਾਕੀ ਦੋਵਾਂ ਦੇ ਟੈਸਟ ਵੀ ਕਰਵਾਏ ਜਾ ਰਹੇ ਹਨ। ਇਸ ਤੋਂ ਇਲਾਵਾ ਨੌਜੁਆਨ ਦੇ ਘਰ ਰਹਿੰਦੇ ਉਸ ਦੇ ਮਾਤਾ-ਪਿਤਾ ਨੂੰ ਵੀ ਕੁਆਰਨਟਾਈਨ ਕਰਕੇ, ਉਨ੍ਹਾਂ ਦੇ ਟੈਸਟ ਵੀ ਕਰਵਾਏ ਜਾ ਰਹੇ ਹਨ।ਸਿਵਲ ਸਰਜਨ ਡਾ. ਰਜਿੰਦਰ ਭਾਟੀਆ ਅਨੁਸਾਰ ਪਿੰਡ ਨੂੰ ‘ਕੰਨਟੇਨਮੈਂਟ ਪਲਾਨ’ ਤਹਿਤ ਲਿਆਂਦਾ ਗਿਆ ਹੈ ਅਤੇ ਪਿੰਡ ਵਾਸੀਆਂ ਨੂੰ ਇਹਤਿਆਤ ਵਜੋਂ ਘਰਾਂ ’ਚ ਹੀ ਰਹਿਣ ਦੀ ਹਦਾਇਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਿੰਡ ’ਚ ਘਰ-ਘਰ ਸਰਵੇਖਣ ਕਰਕੇ ਕੋਵਿਡ ਦੇ ਲੱਛਣਾਂ ਬਾਰੇ ਪਤਾ ਲਾਇਆ ਜਾਵੇਗਾ ਅਤੇ ਨਿਗਰਾਨੀ ਥੱਲੇ ਰੱਖਿਆ ਜਾਵੇਗਾ। ਜੇਕਰ ਇਨ੍ਹਾਂ ’ਚੋਂ ਕਿਸੇ ’ਚ ਵੀ ਕੋਵਿਡ ਦੇ ਲੱਛਣ ਆਉਂਦੇ ਹਨ ਤਾਂ ਉਸ ਦਾ ਤੁਰੰਤ ਟੈਸਟ ਕਰਵਾਇਆ ਜਾਵੇਗਾ।ਉਨ੍ਹਾਂ ਨੇ ਪਿੰਡ ਦੇ ਲੋਕਾਂ ਨੂੰ ਇੱਕ-ਦੂਸਰੇ ਦੇ ਸੰਪਰਕ ’ਚ ਨਾ ਆਉਣ, ਘਰ ’ਚ ਹੀ ਰਹਿਣ ਦੀ ਹਦਾਇਤ ਕੀਤੀ।ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਪਿੰਡ ਦੇ ਜ਼ਿਲ੍ਹੇ ਤੋਂ ਜਾਂ ਰਾਜ ਤੋਂ ਬਾਹਰ ਜਾਂਦੇ ਵਿਅਕਤੀਆਂ ਦਾ ਵਿਸ਼ੇਸ਼ ਤੌਰ ’ਤੇ ਧਿਆਨ ਰੱਖਣ ਅਤੇ ਜੇਕਰ ਕੋਈ ਬਾਹਰੋਂ ਪਿੰਡ ’ਚ ਵਾਪਸ ਆਉਂਦਾ ਹੈ ਤਾਂ ਉਸ ਬਾਰੇ ਤੁਰੰਤ ਬੂਥਗੜ੍ਹ ਦੇ ਜਾਗਰੂਕ ਲੋਕਾਂ ਵਾਂਗ ਨੇੜਲੇ ਥਾਣੇ ਜਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਣਾਏ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਨੰਬਰਾਂ 01823-227470, 227471, 227473, 227474, 227476, 227478, 227479 ਅਤੇ 227480 ’ਤੇ ਇਤਲਾਹ ਕਰਨ ਤਾਂ ਜੋ ਉਸ ਦਾ ਤੁਰੰਤ ਚੈਕ ਅਪ ਕਰਵਾਇਆ ਜਾ ਸਕੇ। Adesh Parminder SinghEDITOR CANADIAN DOABA TIMES Email: editor@doabatimes.com Mob:. 98146-40032 whtsapp www.doabatimes.comShare this:FacebookTelegramWhatsAppPrintTwitterLike this:Like Loading...