ਜਾਨਵੀ ਦੀ ਹੌਸਲਾ ਅਫ਼ਜ਼ਾਈ, ਜ਼ਿਲ੍ਹਾ ਸਿੱਖਿਆ ਅਧਿਕਾਰੀ ਗੁਰਸ਼ਰਨ ਸਿੰਘ ਵੱਲੋਂ ਸਕੂਲ ਦੀ ਪੜ੍ਹਾਈ ਦੀ ਉੱਚ ਗੁਣਵੱਤਾ ਦੀ ਸ਼ਲਾਘਾ

ਦਸੂਹਾ (ਚੌਧਰੀ , ਯੋਗੇਸ਼ ) ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹਿਬਲ ਮੰਜ ਵਿਖੇ ਜਾਨਵੀ ਪੁੱਤਰੀ ਸ੍ਰੀ ਕਮਲਦੀਪ /ਸ੍ਰੀਮਤੀ ਮੀਨਾ ਕੁਮਾਰੀ ਨੂੰ ਐੱਨ ਟੀ ਐੱਸ ਈ ਦੀ ਪ੍ਰੀਖਿਆ ਸਟੇਜ 1 ਪਾਸ ਕਰਨ ਤੇ ਸਕੂਲ ਵਿੱਚ ਇਕ ਸਮਾਗਮ ਕਰਵਾਇਆ ਗਿਆ । ਇਸ ਸਮਾਗਮ ਵਿੱਚ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈ ਸਿੱ) ਸ ਗੁਰਸ਼ਰਨ ਸਿੰਘ ਜੀ ,ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈ ਸਿੱ) ਸ੍ਰੀ ਰਾਕੇਸ਼ ਕੁਮਾਰ ਜੀ ਵਿਸ਼ੇਸ਼ ਤੌਰ ਤੇ ਪੁੱਜੇ ।

ਇਸ ਤੋਂ ਇਲਾਵਾ ਜਾਨਵੀ ਦੀ ਹੌਸਲਾ ਅਫ਼ਜ਼ਾਈ ਲਈ ਬੀ ਐੱਮਜ਼ ਰਿਸੋਰਸ ਪਰਸਨਜ ਐਸ ਐਮ ਸੀ ਮੈਂਬਰਜ਼ ਅਤੇ ਹੋਰ ਪਤਵੰਤੇ ਸੱਜਣਾਂ ਨੇ ਵੀ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ। ਜ਼ਿਲ੍ਹਾ ਸਿੱਖਿਆ ਅਧਿਕਾਰੀ ਸਰਦਾਰ ਗੁਰਸ਼ਰਨ ਸਿੰਘ ਜੀ ਵੱਲੋਂ ਸਕੂਲ ਦੀ ਪੜ੍ਹਾਈ ਦੀ ਉੱਚ ਗੁਣਵੱਤਾ ਦੀ ਸ਼ਲਾਘਾ ਕਰਦਿਆਂ ਕਿਹਾ ਕੀ ਹੋਰ ਵਿਦਿਆਰਥੀਆਂ ਨੂੰ ਵੀ ਅਜਿਹੀਆਂ ਪ੍ਰਾਪਤੀਆਂ ਲਈ ਤੱਤਪਰ ਰਹਿਣਾ ਚਾਹੀਦਾ ਹੈ ਉਨ੍ਹਾਂ ਨੇ ਭਵਿੱਖ ਵਿੱਚ ਸਕੂਲ ਦੀਆਂ ਲੋੜੀਂਦੀਆਂ ਜ਼ਰੂਰਤਾਂ ਦੀ ਪੂਰਤੀ ਲਈ ਹਰ ਸੰਭਵ ਮੱਦਦ ਦੇਣ ਦਾ ਭਰੋਸਾ ਦਿੱਤਾ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਸ੍ਰੀ ਰਾਕੇਸ਼ ਕੁਮਾਰ ਜੀ ਨੇ ਕਿਹਾ ਕਿ ਅਜਿਹੀਆਂ ਪ੍ਰਾਪਤੀਆਂ ਲਈ ਅਧਿਆਪਕਾਂ ਵਿਦਿਆਰਥੀਆਂ ਅਤੇ ਮਾਪਿਆਂ ਦੀ ਆਪਸੀ ਸਮਝ ਅਤੇ ਵਿਸ਼ਵਾਸ ਹੋਣਾ ਬਹੁਤ ਜ਼ਰੂਰੀ ਹੈ ਉਨ੍ਹਾਂ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਚੰਗੇ ਨਤੀਜਿਆਂ ਕਾਰਨ ਇਸ ਸਾਲ ਦਾਖ਼ਲੇ ਵਿੱਚ ਭਰਪੂਰਵਾਧਾ ਹੋਇਆ ਹੈ ਇਸ ਤੋਂ ਇਲਾਵਾ ਵੱਖ ਵੱਖ ਬੁਲਾਰਿਆਂ ਨੇ ਸਕੂਲ ਸਟਾਫ ਦੀ ਮਿਹਨਤ ਅਤੇ ਅਗਵਾਈ ਦੀ ਤਾਰੀਫ ਕੀਤੀ ਇਸ ਮੌਕੇ ਤੇ ਪਹੁੰਚੇ ਹੋਏ ਡੀ ਐਮ ਬੀ ਐੱਮਜ਼ ਅਤੇ ਪਤਵੰਤੇ ਸੱਜਣਾਂ ਨੂੰ ਸਕੂਲ ਸਟਾਫ ਵੱਲੋਂ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ ਸ੍ਰੀ ਪ੍ਰਿੰਸੀਪਲ ਸੁਨੀਲ ਮਹਿਰਾਲ ਜੀ ਵੱਲੋਂ ਸਕੂਲ ਅਧਿਆਪਕਾਂ ਰਿਸੋਰਸ ਪਰਸਨਜ਼ ਅਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ

Related posts

Leave a Reply