ਜੈਨ ਕਲੋਨੀ ਗੜ੍ਹਦੀਵਾਲਾ ਵਿਖੇ 40 ਲੱਖ ਦੀ ਲਾਗਤ ਨਾਲ ਬਣਾਈ ਜਾ ਰਹੀ ਸੜਕ ਦਾ ਵਿਧਾਇਕ ਗਿਲਜੀਆਂ ਵਲੋਂ ਕੀਤਾ ਨਿਰੀਖਣ

ਗੜ੍ਹਦੀਵਾਲਾ ਸ਼ਹਿਰ ਅੰਦਰ ਵਿਕਾਸ ਕਾਰਜ਼ਾ ਦੇ ਕੰਮ ਪਹਿਲ ਦੇ 
ਅਧਾਰ ਤੇ ਕਰਵਾਏ ਜਾਣਗੇ : ਸੰਗਤ ਸਿੰਘ ਗਿਲਜੀਆ


ਗੜ੍ਹਦੀਵਾਲਾ,16 ਮਾਰਚ (ਚੌਧਰੀ ) : ਗੜ੍ਹਦੀਵਾਲਾ ਸ਼ਹਿਰ ਅੰਦਰ ਵਿਕਾਸ ਕਾਰਾਜਾ ਦੇ ਕੰਮ ਬਿਨ੍ਹਾਂ ਭੇਦਭਾਵ ਅਤੇ ਪਹਿਲ ਦੇ ਅਧਾਰ ਤੇ ਕਰਵਾਏ ਜਾਣਗੇ।ਇਨ੍ਹਾਂ ਗੱਲਾ ਦਾ ਪ੍ਰਗਟਾਵਾ ਸਿਆਸੀ ਸਲਾਹਕਾਰ ਮੁੱਖ ਮੰਤਰੀ ਪੰਜਾਬ ਅਤੇ ਹਲਕਾ ਉੜਮੁੜ ਟਾਂਡਾ ਦੇ ਵਿਧਾਇਕ ਸੰਗਤ ਸਿੰਘ ਗਿਲਜੀਆ ਵਲੋਂ ਅੱਜ ਗਈਵਾਲਾਜੈਨ ਕਲੋਨੀ ਵਿਖੇ ਲਗਭਗ 40 ਲੱਖ ਦੀ ਲਾਗਤ ਨਾਲ ਬਣਾਈ ਜਾ ਰਹੀ ਸੜਕ ਦੇ ਚਲ ਰਹੇ ਕੰਮ ਦਾ ਨਰੀਖਣ ਕਰਨ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਪੰਜਾਬ ਕਾਂਗਰਸ ਸਰਕਾਰ ਵਲੋਂ ਪੇਡੂ ਅਤੇ ਸ਼ਹਿਰੀ ਖੇਤਰ ਦੇ ਲਕਾਂ ਨੂੰ ਬਿਹਤਰ ਸਹੂਲਤਾਂ ਦੇਣ ਲਈ ਨਵੀਆਂ-ਨਵੀਆਂ ਯੋਜਨਾਵਾਂ ਅਰੰਭੀਆਂ ਗਈਆ ਹਨ, ਤਾਂ ਕਿ ਪਿੰਡਾ ਅਤੇ ਸਹਿਰਾ ਦੇ ਵਿਕਾਸ ਕਾਰਜਾਂ ਵਿਚ ਹੋਰ ਤੇਜੀ ਲਿਆਦੀ ਜਾਵੇਗੀ ਤਾਂ ਜੋ ਪਿੰਡ ਅਤੇ ਸ਼ਹਿਰਾਂ ਅੰਦਰ ਸਰਬਪੱਖੀ ਵਿਕਾਸ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਜੈਨ ਕਲੋਨੀ ਦੇ ਵਸਨੀਕਾਂ ਨੇ ਮੰਗ ਕੀਤੀ ਸੀ ਕਿ ਉਕਤ ਕਲੋਨੀ ਵਿੱਚ ਸੀਵਰੇਜ਼ ਸਿਸਟਮ ਪੈਣ ਉਪਰੰਤ ਸੜਕ ਦੀ ਹਾਲਤ ਖਸਤਾ ਹੋਣ ਕਰਕੇ ਰਾਹਗੀਰਾਂ ਲਈ ਲਗਭਗ 40 ਲੱਖ ਦੀ ਲਾਗਤ ਨਾਲ ਸੜਕ ਬਣਾਈ ਜਾ ਰਹੀ ਹੈ। ਇਸ ਸੜਕ ਬਣਨ ਨਾਲ ਜੋਨ ਕਲੋਨੀ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਇਸ ਮੌਕੇ ਬਲਾਕ ਪ੍ਰਧਾਨ ਬਹਾਦਰ ਸਿੰਘ,ਯੂਥ ਬਲਾਕ ਪ੍ਰਧਾਨ ਅਚਿਨ ਸ਼ਰਮਾ, ਜੇਈ ਪੀ ਡਬਲਯੂ ਯਾਦਵਿੰਦਰ ਸਿੰਘ,ਕੌਂਸਲਰ ਸਰੋਜ ਮਨਹਾਸ,ਕੌਂਸਲਰ ਸੁਦੇਸ਼ ਕੁਮਾਰ ਟੋਨੀ,ਕੌਂਸਲਰ ਐਡਵੋਕੇਟ ਸੰਦੀਪ ਜੈਨ, ਕੌਸਲਰ ਸੂਬੇਦਾਰ ਰੇਸ਼ਮ ਸਿੰਘ, ਕੌਂਸਲਰ ਵਿੰਦਰਪਾਲ ਬਿੱਲਾ, ਕੌਂਸਲਰ ਹਰਵਿੰਦਰ ਕੁਮਾਰ ਸੋਨੂੰ,ਕੌਂਸਲਰ ਜਸਵਿੰਦਰ ਸਿੰਘ ਜੱਸਾ,ਪ੍ਰਿੰਸੀਪਲ ਕਰਨੈਲ ਸਿੰਘ ਕਲਸੀ,ਧਰਮਿੰਦਰ ਕਲਿਆਣ, ਅਜੀਤ ਕੁਮਾਰ ਘੁੰਕਾ ਸੁਭਾਸ਼ ਕੁਮਾਰ ਬਾਸੀ  ਮਹਿੰਦਰ ਸਿੰਘ ਸਰਪੰਚ, ਹਰਦੀਪ ਸਿੰਘ ਪਿੰਕੀ ,ਸਰਪੰਚ ਹਰਵਿੰਦਰ ਸਿੰਘ ਸਰਾਂਈ, ਸਮੇਤ ਭਾਰੀ ਗਿਣਤੀ ਵਿੱਚ ਜੈਨ ਕਲੋਨੀ ਦੇ ਵਸਨੀਕ ਹਾਜਰ ਸਨ।

Related posts

Leave a Reply