ਟਰਾਂਸਪੋਰਟ ਮੰਤਰਾਲੇ ਨੇ ਡਰਾਈਵਿੰਗ ਲਾਇਸੈਂਸ ਨਾਲ ਵੀ ਆਧਾਰ ਦਾ ਲਿੰਕ ਹੋਣਾ ਜ਼ਰੂਰੀ ਕਰਾਰ ਦਿੱਤਾ

ਨਵੀਂ ਦਿੱਲੀ :  ਰੋਡ ਐਕਸੀਡੈਂਟਸ ‘ਚ ਫ਼ਰਾਰ ਹੋਣ ਵਾਲੇ ਵਾਹਨ ਚਾਲਕਾਂ ਦੀ ਪਛਾਣ ਅਤੇ ਫਰਜ਼ੀਵਾੜੇ ਨੂੰ ਰੋਕਣ ਲਈ ਡਰਾਈਵਿੰਗ ਲਾਇਸੈਂਸ ਨਾਲ ਵੀ ਆਧਾਰ ਦਾ ਲਿੰਕ ਹੋਣਾ ਜ਼ਰੂਰੀ ਕਰਾਰ ਦਿੱਤਾ ਗਿਆ ਹੈ। ਇਸ ਦੇ ਜ਼ਰੀਏ ਚਾਲਕ ਦੀ ਪੂਰੀ ਜਾਣਕਾਰੀ ਆਨਲਾਈਨ ਉਪਲਬਧ ਰਹੇਗੀ। ਸੜਕ ਆਵਾਜਾਈ ਮੰਤਰਾਲੇ ਵੱਲੋਂ ਹੁਕਮ ਦੇ ਇਕ ਖਰੜੇ ਅਨੁਸਾਰ ਪੋਰਟਲ ਜ਼ਰੀਏ ਜਿਹੜੇ ਲੋਕ ਸੰਪਰਕ ਰਹਿਤ ਸੇਵਾਵਾਂ ਦਾ ਲਾਭ ਉਠਾਉਣ ਦੇ ਚਾਹਵਾਨ ਹਨ, ਉਨ੍ਹਾਂ ਨੂੰ ਆਧਾਰ ਵੈਰੀਫਿਕੇਸ਼ਨ ‘ਚੋਂ ਗੁਜ਼ਰਨਾ ਪਵੇਗਾ।
 
ਡਰਾਈਵਿੰਗ ਲਾਇਸੈਂਸ ਨੂੰ ਆਧਾਰ ਨਾਲ ਲਿੰਕ ਕਰਨ ਲਈ ਸੂਬਾ ਟਰਾਂਸਪੋਰਟ ਵਿਭਾਗ ਦੀ ਵੈੱਬਸਾਈਟ ‘ਤੇ ਜਾਣਾ ਪਵੇਗਾ। ਡੀਐੱਲ ਨੂੰ ਆਧਾਰ ਨਾਲ ਲਿੰਕ ਕਰਵਾਉਣ ਤੋਂ ਇਲਾਵਾ ਟਰਾਂਸਪੋਰਟ ਮੰਤਰਾਲੇ ਨੇ ਕੁਝ ਹੋਰ ਨਿਯਮਾਂ ‘ਚ ਵੀ ਸਖ਼ਤੀ ਵਰਤੀ ਹੈ ਜਿਸ ਤਹਿਤ ਹੁਣ ਵਾਹਨ ਚਾਲਕਾਂ ਐੱਚਐੱਸਆਰਪੀ ਨੰਬਰ ਪਲੇਟ ਲਗਾਉਣਾ ਵੀ ਲਾਜ਼ਮੀ ਕੀਤਾ ਗਿਆ ਹੈ।
ਇਸ ਹਾਈ ਸਕਿਓਰਟੀ ਨੰਬਰ ਪਲੇਟ ਜ਼ਰੀਏ ਗੱਡੀਆਂ ਦੀ ਚੋਰੀ ਤੇ ਫਰਜ਼ੀਵਾੜੇ ‘ਤੇ ਲਗਾਮ ਲਗਾਈ ਜਾ ਸਕੇਗੀ। ਜਿਨ੍ਹਾਂ ਵਾਹਨਾਂ ਦੀ ਨੰਬਰ ਪਲੇਟ ਦੇ ਆਖ਼ਿਰ ‘ਚ 0 ਜਾਂ 1 ਹੈ ਉਨ੍ਹਾਂ ‘ਤੇ 15 ਜੁਲਾਈ 2021 ਤਕ ਇਸ ਨੂੰ ਲਗਵਾਉਣਾ ਜ਼ਰੂਰੀ ਹੋਵੇਗਾ।
ਦੋਪਹੀਆ ਤੇ ਕਾਰ-ਮਾਲਕਾਂ ਨੂੰ ਇਸ ਦੇ ਲਈ ਟਰਾਂਸਪੋਰਟ ਵਿਭਾਗ ਦੀ ਵੈੱਬਸਾਈਟ ਵਿਜ਼ਿਟ ਕਰਨਾ ਪਵੇਗਾ। ਦੋਵਾਂ ਨੂੰ ਜੋੜਨ ਦੀ ਪ੍ਰਕਿਰਿਆ ਅਲੱਗ-ਅਲੱਗ ਹੁੰਦੀ ਹੈ।  ਬੁਨਿਆਦੀ ਪ੍ਰਕਿਰਿਆ ਲਗਪਗ ਹਰ ਸੂਬੇ ਲਈ ਸਾਮਾਨ ਹੈ।

Related posts

Leave a Reply