ਡਾ: ਐਚ ਐਸ ਕਾਹਲੋਂ ਨੇ ਸੰਭਾਲਿਆ ਡਾਇਰੈਕਟਰ  ਪਸੂ ਪਾਲਣ ਵਿਭਾਗ ਦਾ ਅਹੁਦਾ

ਡਾ: ਐਚ ਐਸ ਕਾਹਲੋਂ ਨੇ ਸੰਭਾਲਿਆ ਡਾਇਰੈਕਟਰ  ਪਸੂ ਪਾਲਣ ਵਿਭਾਗ ਦਾ ਅਹੁਦਾ
 
ਚੰਡੀਗੜ੍ਹ / ਪਠਾਨਕੋਟ,13 ਜੁਲਾਈ ( ਰਾਜਿੰਦਰ ਸਿੰਘ ਰਾਜਨ) ਲਾਈਵ ਸਟਾਕ ਕੰਮਲੈਕਸ ਸੈਕਟਰ 68 ਵਿਖੇ ਪਸੂ ਪਾਲਣ ਵਿਭਾਗ ਦੇ ਮੁੱਖ ਦਫਤਰ ਵਿਖੇ ਡਾ: ਹਰਬਿੰਦਰ ਸਿੰਘ ਕਾਹਲੋਂ ਨੇ ਡਾਇਰੈਕਟਰ ਪਸੂ ਪਾਲਣ ਵਿਭਾਗ ਪੰਜਾਬ ਦਾ ਅਹੁਦਾ ਗੁਰਦਵਾਰਾ ਸਿੰਘ ਸਹੀਦਾਂ ਵਿਖੇ ਨਤਮਸਤ ਹੋਣ ਤੋਂ ਬਾਅਦ ਸੰਭਾਲ ਲਿਆ ਹੈ।
 
ਅਹੁਦਾ ਸੰਭਾਲਣ ਤੋਂ ਤਰੁੰਤ ਬਾਅਦ ਡਾਕਟਰ ਐਚ ਐਸ ਕਾਹਲੋਂ ਨੇ ਕਿਹਾ ਕਿ ਉਹਨਾਂ ਦਾ ਪਹਿਲਾ ਕੰਮ ਮ‌ਈ ਅਤੇ ਜੂਨ ਵਿਚ ਜੋ ਪਸੂ ਪਾਲਣ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਵਿਭਾਗ ਵਿਚੋਂ ਸੇਵਾ ਮੁਕਤੀ ਹੋ ਗ‌ਏ ਹਨ ਉਹਨਾਂ ਦੇ ਸੇਵਾ ਮੁੱਕਤੀ ਦੇ ਬਕਾ‌ਏ ਜੀ ਪੀ ਐਫ ਅਤੇ ਲੀਵ ਇੰਨ ਕੈਸ ਮੈਂਟ ਨੂੰ ਜਲਦੀ ਤੋਂ ਜਲਦੀ ਕਲੀਅਰ ਕਰਨਾ ਹੈ ਅਤੇ ਕੈਬਨਿਟ ਮੰਤਰੀ ਪਸੂ ਪਾਲਣ ਵਿਭਾਗ ਪੰਜਾਬ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਵਿਭਾਗ ਦੇ ਵਧੀਕ ਮੁੱਖ ਸਕੱਤਰ  ਵਿਜੇ ਕੁਮਾਰ ਜੰਜੂਆ ਆਈ ਏ ਐਸ ਅਤੇ ਡਿਪਟੀ ਸੈਕਟਰੀ ਮੈਡਮ ਸੁਰਿੰਦਰ ਕੋਰ ਵੱਲੋਂ ਪਸੂ ਪਾਲਕਾਂ ਦੀ ਭਲਾਈ ਲ‌ਈ ਚਲਾਈਆਂ ਸਕੀਮਾਂ ਨੂੰ ਪਸੂ ਪਾਲਕਾਂ ਦੇ ਦਰਵਾਜੇ ਤੱਕ ਲਿਜਾ ਕੇ ਉਹਨਾਂ ਨੂੰ ਹੇਠਲੇ ਪੱਧਰ ਤੱਕ ਲਾਗੂ ਕਰਨਾ ਮੁੱਖ ਏਜੰਡਾ ਹੋਵੇਗਾ ਤਾਂ ਕਿ ਪਸੂ ਪਾਲਕਾਂ ਦਾ ਜੀਵਨ ਪੱਧਰ ਉਚਾ ਚੁੱਕ ਕੇ ਉਹਨਾਂ ਦੀ ਆਮਦਨੀ ਵਿਚ ਵਾਧਾ ਕਰਨਾ ਹੈ।
                ਅਹੁਦਾ ਸੰਭਾਲਣ ਦੇ ਮੌਕੇ ਡਾ: ਸੁਭਾਸ ਗੋਇਲ,ਡਾ ਮਹਿੰਦਰ ਪਾਲ, ਡਾ ਨਰਿੰਦਰ ਸਿੰਘ, ਡਾ ਨਰੇਸ਼ ਕੋਛਰ, ਡਾ ਅਮਰ ਇਕਬਾਲ ਸਿੰਘ, ਡਾ ਐਮ ਪੀ ਸਿੰਘ, ਡਾ ਪਰਮਪਾਲ ਸਿੰਘ ਡਿਪਟੀ ਡਾਇਰੈਕਟਰ ਸਾਹਿਬਜਾਦਾ ਅਜੀਤ ਸਿੰਘ ਨਗਰ, ਡਾ ਸੰਗੀਤਾ ਤੂਰ  ਪੀ ਏ ਹਰਵਿੰਦਰ ਕੋਰ, ਸੰਗੀਤਾ ਸੁਪਰਡੈਟ, ਮੈਡਮ ਸਰਬਜੀਤ ਕੋਰ, ਸੁਪਰਡੈਟ ਅਵਤਾਰ ਸਿੰਘ ਭੰਗੂ, ਸੁਪਰਡੈਟ ਅਮਰਜੀਤ ਸਿੰਘ, ਸਮਸੇਰ ਸਿੰਘ ਬਾਠ ਸੁਪਰਡੈਂਟ, ਸਿਕੰਦਰ ਸਿੰਘ ਬਾਦਸਾਹ ਸੁਪਰਡੈਂਟ, ਗੁਰਸ਼ਰਨ ਸਿੰਘ, ਨਿਰਮਲ ਸਿੰਘ, ਕੁਲਬੀਰ ਕੋਰ, ਕੁਲਵੰਤ ਸਿੰਘ ਇੰਚਾਰਜ ਮੁੱਖ ਸਟੋਰ ਹੈਡ ਕਵਾਟਰ ਸੁਪਰਡੈਂਟ, ਤਰਸੇ਼ਮ ਲਾਲ, ਭਾਈ ਨਰਿੰਦਰ ਸਿੰਘ,  ਬਿਕਰਮ ਸਿੰਘ, ਗੁਰਪਰੀਤ ਸਿੰਘ, ਮਿਸਟਰ ਦੂਬੇ ਸਮੇਤ ਵਿਭਾਗ ਦੇ ਅਧਿਕਾਰੀ ਅਤੇ ਤਮਾਮ ਕਰਮਚਾਰੀ ਹਾਜ਼ਰ  ਸਨ। ਇਹ ਜਾਣਕਾਰੀ ਪੰਜਾਬ ਸਟੇਟ ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਦੇ ਸੂਬਾ ਪ੍ਰੈਸ ਸਕੱਤਰ ਕਿਸ਼ਨ ਚੰਦਰ ਮਹਾਜ਼ਨ ਨੇ ਦਿੱਤੀ। 

Related posts

Leave a Reply