ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਫਰਦ ਕੇਂਦਰਾਂ ਦੇ ਸਮੇਂ ’ਚ ਇਕ ਮਹੀਨੇ ਲਈ ਕੀਤੀ ਤਬਦੀਲੀ

ਸਤੰਬਰ ’ਚ ਫਰਦ ਕੇਂਦਰਾਂ ਤੋਂ ਨਕਲ ਸਿਰਫ ਸੋਮਵਾਰ, ਬੁਧਵਾਰ ਤੇ ਸ਼ੁਕਰਵਾਰ ਦੇ ਦਿਨ ਹੀ ਹੋਵੇਗੀ ਜਾਰੀ : ਅਪਨੀਤ ਰਿਆਤ
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਫਰਦ ਕੇਂਦਰਾਂ ਦੇ ਸਮੇਂ ’ਚ ਇਕ ਮਹੀਨੇ ਲਈ ਕੀਤੀ ਤਬਦੀਲੀ, ਸਿਰਫ਼ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਜਾਰੀ ਕੀਤੀ ਜਾਵੇਗੀ ਫਰਦ ਕੇਂਦਰ ਤੋਂ ਨਕਲ
ਹੁਸ਼ਿਆਰਪੁਰ: ਪੰਜਾਬ ਸਰਕਾਰ ਵਲੋਂ ਖਸਰਾ ਗਿਰਦਾਵਰੀ ਡਾਟਾ ਆਨਲਾਈਨ ਕਰਨ ਸਬੰਧੀ ਸਮੇਂਬੱਧ ਨਿਰਦੇਸ਼ਾਂ ਦੇ ਚੱਲਦਿਆਂ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਵਲੋਂ ਜ਼ਿਲ੍ਹੇ ਦੇ ਸਮੂਹ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਨੂੰ ਫਰਦ ਕੇਂਦਰਾਂ ਤੋਂ ਨਕਲ ਜਾਰੀ ਕਰਨ ਦੇ ਸਮੇਂ ਵਿਚ ਤਬਦੀਲੀ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਇਨ੍ਹਾਂ ਨਿਰਦੇਸ਼ਾਂ ਅਨੁਸਾਰ ਸਤੰਬਰ 2021 ਲਈ ਸਮੇਂ ਵਿਚ ਤਬਦੀਲੀ ਕੀਤੀ ਗਈ, ਜਿਸ ਤਹਿਤ ਫਰਦ ਕੇਂਦਰਾਂ ਤੋਂ ਨਕਲ ਜਾਰੀ ਕਰਨ ਦਾ ਸਮਾਂ ਸਵੇਰੇ 9 ਵਜੇ ਤੋਂ 2 ਵਜੇ ਤੱਕ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਫਰਦ ਕੇਂਦਰਾਂ ਤੋਂ ਨਕਲ ਸਿਰਫ ਸੋਮਵਾਰ, ਬੁਧਵਾਰ ਅਤੇ ਸ਼ੁਕਰਵਾਰ ਦੇ ਦਿਨ ਹੀ ਜਾਰੀ ਹੋਵੇਗੀ। ਉਨ੍ਹਾਂ ਕਿਹਾ ਕਿ ਉਕਤ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ ਤਾਂ ਜੋ ਖਸਰਾ ਗਿਰਦਾਵਰੀ ਦਾ ਕੰਮ ਸਰਕਾਰ ਵਲੋਂ ਦਿੱਤੇ ਗਏ ਸਮੇਂਬੱਧ ਨਿਰਦੇਸ਼ਾਂ ’ਤੇ ਮੁਕੰਮਲ ਕੀਤਾ ਜਾ ਸਕੇ।

Related posts

Leave a Reply