ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਦੀਆਂ ਹਦਾਇਤਾਂ ਤੇ ਫੂਡ ਸਪਲਾਈ ਵਿਭਾਗ ਕਾਲਾ ਬਾਜ਼ਾਰੀ ਵਿਰੁੱਧ ਹੋਇਆ ਸਖ਼ਤ, ਅੱਜ ਕਰਿਆਨੇ ਵਾਲੀਆਂ ਦੁਕਾਨਾਂ ਨੂੰ ਜੁਰਮਾਨੇ ਤੇ ਗੈਸ ਏਜੰਸੀ ਨੂੰ ਨੋਟਿਸ ਜਾਰੀ


ਫੂਡ ਸਪਲਾਈ ਵਿਭਾਗ ਵਲੋਂ ਕਰਿਆਨੇ ਦੀਆਂ ਦੁਕਾਨਾਂ ਤੇ ਗੈਸ ਏਜੰਸੀ ਤੇ ਛਾਪੇਮਾਰੀ-ਨੋਟਿਸ ਤੇ ਜੁਰਮਾਨੇ ਕੀਤੇ
ਗੁਰਦਾਸਪੁਰ, 8 ਅਪ੍ਰੈਲ ( ਅਸ਼ਵਨੀ )  ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਦੀਆਂ ਹਦਾਇਤਾਂ ਤੇ ਫੂਡ ਸਪਲਾਈ ਵਿਭਾਗ ਵਲੋਂ ਕਰਿਆਨੇ ਤੇ ਗੈਸ ਏਜੰਸੀਆਂ ਦੀ ਚੈਕਿੰਗ ਲਗਾਤਾਰ ਕੀਤੀ ਜਾ ਰਹੀ ਹੈ, ਜਿਸ ਤਹਿਤ ਅੱਜ ਕਰਿਆਨੇ ਵਾਲੀਆਂ ਦੁਕਾਨਾਂ ਨੂੰ ਜੁਰਮਾਨੇ ਤੇ ਗੈਸ ਏਜੰਸੀ ਨੂੰ ਨੋਟਿਸ ਜਾਰੀ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਰਮਿੰਦਰ ਸਿੰਘ ਬਾਠ ਜਿਲਾ ਫੂਡ ਸਪਲਾਈ ਅਫਸਰ ਗੁਰਦਾਸਪੁਰ ਨੇ ਦੱਸਿਆ ਕਿ ਕਰੋਨਾ ਵਾਇਰਸ ਦੇ ਬਚਾਅ ਲਈ ਲਗਾਏ ਕਰਫਿਊ ਦੋਰਾਨ ਦੁਕਾਨਦਾਰਾਂ ਵਲੋਂ ਕਾਲਾਬਾਜ਼ਾਰੀ ਰੋਕਣ ਲਈ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਹੈ।

ਜਿਸ ਤਹਿਤ ਮਦਨ ਲਾਲ ਗੈਸ ਏਜੰਸੀ ਗੁਰਦਾਸਪੁਰ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਉਸ ਕੋਲੋ ਮੰਗੇ ਗਏ ਦਸਤਾਵੇਜ, ਅਧੂਰੇ ਸਨ , ਜਿਸ ਕਾਰਨ ਨੋਟਿਸ ਦਿੱਤਾ ਗਿਆ ਹੈ। ਹਰਦੋਛੰਨੀ ਰੋਡ ਵਿਖੇ ਲਕਸ਼ਮੀ ਕਰਿਆਨਾ ਸਟੋਰ ਕੋਲ ਕੰਢੇ ਤੇ ਵੱਟੇ ਪਾਸ ਨਹੀਂ ਸਨ , ਜਿਸ ਕਰਕੇ ਉਸਨੂੰ 2 ਹਜਾਰ ਰੁਪਏ ਜੁਰਮਾਨਾ, ਰਾਧੇ ਕ੍ਰਿਸ਼ਨ ਟਰੇਡਰਜ ਜੀ.ਟੀ.ਰੋਡ ਗੁਰਦਾਸਪੁਰ ਕੋਲ ਵੀ ਕੰਢੇ-ਵੱਟਿਆਂ ਦੇ ਪਾਸ ਸਰਟੀਫਿਕੇਟ ਨਹੀਂ ਸੀ, ਇਸ ਲਈ ਉਸਨੂੰ 2 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਗਿਆ। ਉਨਾਂ ਦੱਸਿਆ ਕਿ ਡੇਰਾ ਬਾਬਾ ਨਾਨਕ ਰੋਡ ਵਿਖੇ ਮਾਡਰਨ ਟਰੇਡਿੰਗ ਕੰਪਨੀ, ਜ਼ਿਮੀਦਾਰਾ ਕਰਿਆਨਾ ਸਟੋਰ ਅਤੇ ਐਸ.ਕੇ ਕਰਿਆਨਾ ਸਟੋਰ ਦੀ ਚੈਕਿੰਗ ਕੀਤੀ ਗਈ ਪਰ ਉਸ ਵਲੋਂ ਸਾਰੇ ਮਾਪਢੰਡ ਅਪਣਾਏ ਹੋਏ ਸਨ।
ਬਾਠ ਨੇ ਅੱਗੇ ਦੱਸਿਆ ਕਿ ਡਿਪਟੀ ਕਮਿਸਨਰ ਦੇ ਹੁਕਮਾਂ ਉਪਰ ਇਹ ਚੈਕਿੰਗ ਅਭਿਆਨ ਲਗਾਤਾਰ ਜਾਰੀ ਰਹੇਗਾ ਤੇ ਕਾਲਾਬਾਜ਼ਾਰੀ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੋਕੇ ਕਮਲਜੀਤ ਸਹਾਇਕ ਫੂਡ ਸਪਲਾਈ ਅਫਸਰ, ਨਿਮਤ ਮਹਾਜਨ ਇੰਸਪੈਕਟਰ, ਪਰਮਜੀਤ ਸਿੰਘ ਇੰਸਪੈਕਟਰ ਮਾਪਤੋਲ ਵਿਭਾਗ, ਗਗਨਦੀਪ ਸਬ ਇਸਪੈਕਟਰ ਮਾਪਤੋਲ ਵਿਭਾਗ ਵੀ ਮੋਜੂਦ ਸਨ।

Related posts

Leave a Reply