ਡੀ.ਈ.ਓ. : ਹਰਪਾਲ ਸਿੰਘ ਸੰਧਾਵਾਲੀਆ ਦੀ ਪ੍ਰਧਾਨਗੀ ਵਿੱਚ ਜ਼ਿਲ੍ਹੇ ਦੇ ਸਮੂਹ ਸਕੂਲ ਮੁਖੀਆ ਅਤੇ ਈ.ਐਲ.ਸੀ. ਕਲੱਬ ਇਨਚਾਰਜਾਂ ਨਾਲ ਜੂਮ ਤੇ ਵਰਚੂਅਲ ਮੀਟਿੰਗ

*ਸਵੀਪ ਟੀਮ ਵੱਲੋਂ ਸਕੂਲ ਮੁਖੀਆਂ ਨਾਲ ਵਰਚੂਅਲ ਮੀਟਿੰਗ ਕੀਤੀ ਗਈ *

*ਈ.ਵੀ.ਐਮ. ,ਵੀ.ਵੀ.ਪੈਟ. ਮਸ਼ੀਨ ਤੇ ਮਾਡਲ ਕੋਡ ਆਫ਼ ਕਡੰਕਟ ਸੰਬੰਧੀ ਕੀਤਾ ਜਾਗਰੂਕ *

*ਗੁਰਦਾਸਪੁਰ 15 ਜਨਵਰੀ (ਗਗਨਦੀਪ ਸਿੰਘ  ) *

ਮੁੱਖ ਚੋਣ ਅਫ਼ਸਰ ਪੰਜਾਬ ਅਤੇ ਜ਼ਿਲ੍ਹਾ ਚੋਣ ਅਧਿਕਾਰੀ -ਕਮ- ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸਫ਼ਾਕ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਗੁਰਦਾਸਪੁਰ-ਕਮ- ਡੀ.ਈ.ਓ. ਸੈਕੰ: ਹਰਪਾਲ ਸਿੰਘ ਸੰਧਾਵਾਲੀਆ ਦੀ ਪ੍ਰਧਾਨਗੀ ਵਿੱਚ ਜ਼ਿਲ੍ਹੇ ਦੇ ਸਮੂਹ ਸਕੂਲ ਮੁਖੀਆ ਅਤੇ ਈ.ਐਲ.ਸੀ. ਕਲੱਬ ਇਨਚਾਰਜਾਂ ਨਾਲ ਜੂਮ ਤੇ ਵਰਚੂਅਲ ਮੀਟਿੰਗ ਕਰਕੇ ਈ.ਵੀ.ਐਮ. , ਵੀ.ਵੀ.ਪੈਟ. ਮਸ਼ੀਨ , ਵੋਟਰ ਪ੍ਰਣਾਲੀ , ਕੋਡ ਆਫ਼ ਕਡੰਕਟ , ਨਵੀਆਂ ਵੋਟਾਂ ਬਣਾਉਣ ਚੋਣ ਜ਼ਾਬਤੇ ਸੰਬੰਧੀ ਵਿਸਥਾਰ ਸਾਹਿਤ ਜਾਣਕਾਰੀ ਦਿੱਤੀ।

ਇਸ ਆਨ ਲਾਈਨ ਮੀਟਿੰਗ ਵਿੱਚ ਸਕੂਲ ਮੁਖੀਆਂ ਵੱਲੋਂ ਵੱਡੇ ਪੱਧਰ ਤੇ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਸਵੀਪ ਅਫ਼ਸਰ ਸੰਧਾਵਾਲੀਆ ਨੇ ਹਾਜ਼ਰ ਵੋਟਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸ਼ੀ ਸਾਰੇ ਭਾਰਤ ਦੇ ਵਸਨੀਕ ਹਾਂ ਤੇ ਮਜ਼ਬੂਤ ਸਰਕਾਰ ਦੇ ਗਠਨ ਲਈ ਸਾਨੂੰ ਸਾਰਿਆ ਨੂੰ ਆਪਣੀ ਵੋਟ ਦਾ ਇਸਤੇਮਾਲ ਜਾਗਰੂਕ ਤੇ ਸਾਵਧਾਨੀ ਨਾਲ ਨਿਡਰ ਹੋ ਕੇ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਹਾਜ਼ਰ ਵਿਦਿਆਰਥੀਆਂ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਨਿਡਰ ਹੋ ਕੇ ਧਰਮ,ਵਰਗ , ਜਾਤੀ , ਸਮੁਦਾਇ ਜਾਂ ਕਿਸੇ ਲਾਲਚ ਤੋਂ ਬਿਨਾ ਕਰਨ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਸਹਾਇਕ ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਰਾਕੇਸ਼ ਗੁਪਤਾ , ਜ਼ਿਲ੍ਹਾ ਸਵੀਪ ਮੈਂਬਰ ਗੁਰਮੀਤ ਸਿੰਘ ਤੇ ਅਮਰਜੀਤ ਸਿੰਘ ਪੁਰੇਵਾਲ ਨੇ ਜਾਣਕਾਰੀ ਦਿੱਤੀ ਕਿ ਨਵੀਂਆਂ ਵੋਟਾਂ ਬਣਾਉਣ ਲਈ ਆਪਣੇ ਇਲਾਕੇ ਦੇ ਬੀ.ਐਲ. ਓ. ਨਾਲ ਸੰਪਰਕ ਕਰਕੇ ਫ਼ਰਾਮ ਨੰ: 06 ਵੀ ਭਰੇ ਜਾ ਸਕਦੇ ਹਨ ।ਉਨ੍ਹਾਂ ਨੇ ਵੋਟਰਾਂ ਨੂੰ ਇਮਾਨਦਾਰੀ ਤੇ ਬਿਨਾ ਕਿਸੇ ਭੇਦ-ਭਾਵ ਦੇ ਵੋਟ ਦਾ ਹੱਕ ਇਸਤੇਮਾਲ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਵੀਪ ਮੈਂਬਰ ਡਾ. ਪਰਮਜੀਤ ਸਿੰਘ ਕਲਸੀ , ਅਮਰਜੀਤ ਸਿੰਘ ਪੁਰੇਵਾਲ, ਮੈਂਬਰ ਗਗਨਦੀਪ ਸਿੰਘ ,ਜਦਪਿੰਦਰ ਸਿੰਘ, ਲਖਬੀਰ ਸਿੰਘ ਸਮੇਤ ਜ਼ਿਲ੍ਹੇ ਦੇ ਵੱਖ ਵੱਖ ਸਕੂਲਾਂ ਦੇ ਮੁੱਖੀਆਂ ਵੱਲੋਂ ਵੱਡੇ ਪੱਧਰ ਤੇ ਸ਼ਮੂਲੀਅਤ ਕੀਤੀ ਗਈ।

Related posts

Leave a Reply