ਡੇਟਾ ਸੁਰੱਖਿਆ ਸੰਬੰਧੀ ਚਿੰਤਾਵਾਂ ਕਾਰਨ ਇਸ ਦੇਸ਼ ਨੇ DeepSeek ‘ਤੇ ਲਗਾਈ ਪਾਬੰਦੀ

ਇਟਲੀ : ਇਟਲੀ ਨੇ ਡੇਟਾ ਸੁਰੱਖਿਆ ਸੰਬੰਧੀ ਚਿੰਤਾਵਾਂ ਕਾਰਨ ਚੀਨੀ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਮਾਡਲ DeepSeek ‘ਤੇ ਪਾਬੰਦੀ ਲਗਾ ਦਿੱਤੀ ਹੈ। ਗੁਰੂਵਾਰ ਨੂੰ ਇਟਲੀ ਦੀ ਡੇਟਾ ਸੁਰੱਖਿਆ ਏਜੰਸੀ Garante ਨੇ ਇਸ ਦੀ ਘੋਸ਼ਣਾ ਕੀਤੀ। ਏਜੰਸੀ ਦਾ ਕਹਿਣਾ ਹੈ ਕਿ DeepSeek ਨੇ ਆਪਣੇ ਯੂਜ਼ਰਜ਼ ਦੇ ਡੇਟਾ ਦੇ ਇਸਤੇਮਾਲ ਬਾਰੇ ਸੰਪੂਰਨ  ਜਾਣਕਾਰੀ ਨਹੀਂ ਦਿੱਤੀ ਹੈ।

Garante ਨੇ DeepSeek ਤੋਂ ਇਹ ਜਾਣਕਾਰੀ ਮੰਗੀ ਸੀ ਕਿ ਉਹ ਕਿਹੜਾ-ਕਿਹੜਾ ਡੇਟਾ ਇਕੱਠਾ ਕਰਦਾ ਹੈ, ਕਿਹੜੇ ਸਰੋਤਾਂ ਤੋਂ, ਕਿਸ ਉਦੇਸ਼ ਲਈ ਅਤੇ ਕੀ ਇਹ ਡੇਟਾ ਚੀਨ ਵਿੱਚ ਸਟੋਰ ਕੀਤਾ ਜਾਂਦਾ ਹੈ। ਪਰ ਕੰਪਨੀ ਦੁਆਰਾ ਦਿੱਤੀ ਗਈ ਜਾਣਕਾਰੀ ਅਧੂਰੀ  ਸੀ। ਇਸੇ ਕਾਰਨ ਏਜੰਸੀ ਨੇ ਤੁਰੰਤ ਇਸ ਐਪ ‘ਤੇ ਰੋਕ ਲਗਾ ਦਿੱਤੀ ਹੈ ਅਤੇ ਇਸ ਮਾਮਲੇ ਦੀ  ਜਾਂਚ ਵੀ ਸ਼ੁਰੂ ਕਰ ਦਿੱਤੀ ਹੈ।

DeepSeek ਨੇ ਹਾਲ ਹੀ ਵਿੱਚ ਇੱਕ ਨਵਾਂ AI ਅਸਿਸਟੈਂਟ ਲਾਂਚ ਕੀਤਾ ਸੀ ਜੋ ਹੋਰ ਸੇਵਾਵਾਂ ਦੇ ਮੁਕਾਬਲੇ ਘੱਟ ਡੇਟਾ ਦੀ ਵਰਤੋਂ ਕਰਦਾ ਹੈ ਅਤੇ ਵਧੇਰੇ ਕਿਫਾਇਤੀ ਹੈ। ਇਸ ਹਫ਼ਤੇ, DeepSeek ਨੇ Apple ਦੇ ਐਪ ਸਟੋਰ ‘ਤੇ ਅਮਰੀਕਾ ਦੇ ChatGPT ਨੂੰ ਵੀ ਡਾਊਨਲੋਡ ਦੇ ਮਾਮਲੇ ਵਿੱਚ ਪਿੱਛੇ ਛੱਡ ਦਿੱਤਾ ਸੀ। ਇਸ ਕਾਰਨ ਟੈਕ ਇੰਡਸਟਰੀ ਵਿੱਚ ਹਲਚਲ ਮਚ ਗਈ ਅਤੇ ਟੈਕ ਕੰਪਨੀਆਂ ਦੇ ਸ਼ੇਅਰਾਂ ‘ਤੇ ਵੀ ਅਸਰ ਪਿਆ।

 

1000

Related posts

Leave a Reply