ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਫਸੇ 108 ਸ਼ਰਧਾਲੂ ਵਿਸ਼ੇਸ ਬੱਸਾਂ ਰਾਹੀਂ ਗੁਰਦਾਸਪੁਰ ਵਿਖੇ ਪੁੱਜੇ April 28, 2020April 28, 2020 Adesh Parminder Singh ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਫਸੇ 108 ਸ਼ਰਧਾਲੂ ਵਿਸ਼ੇਸ ਬੱਸਾਂ ਰਾਹੀਂ ਗੁਰਦਾਸਪੁਰ ਵਿਖੇ ਪੁੱਜੇਸ਼ਰਧਾਲੂਆਂ ਨੇ ਮੁੱਖ ਮੰਤਰੀ ਪੰਜਾਬ ਦੀਆਂ ਕੋਸ਼ਿਸ਼ਾਂ ਨਾਲ ਸੁਰੱਖਿਅਤ ਘਰ ਵਾਪਸੀ ਲਈ ਪੰਜਾਬ ਸਰਕਾਰ ਦਾ ਕੀਤਾ ਧੰਨਵਾਦਜ਼ਿਲਾ ਗੁਰਦਾਸਪੁਰ ਦੇ 98 ਅਤੇ 10 ਸ਼ਰਧਾਲੂ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਨੇੜਲੇ ਜ਼ਿਲਿਆਂ ਦੇਗੁਰਦਾਪੁਰ, 28 ਅਪ੍ਰੈਲ ( ਅਸ਼ਵਨੀ ) ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਪਹਿਲ ਨਾਲ ਕੇਂਦਰ ਸਰਕਾਰ, ਪੰਜਾਬ ਸਰਕਾਰ ਅਤੇ ਮਹਾਰਾਸ਼ਟਰ ਦੀ ਸਰਕਾਰ ਦੀਆਂ ਸਾਂਝੀਆਂ ਕੋਸ਼ਿਸ਼ਾਂ ਸਦਕਾ ਵਿਖੇ ਫਸੇ ਜਿਲਾ ਗੁਰਦਾਸਪੁਰ ਦੇ 98 ਸ਼ਰਧਾਲੂ ਅੱਜ ਤਿੰਨ ਵਿਸ਼ੇਸ ਬੱਸਾਂ ਰਾਹੀਂ ਨੋਸ਼ਹਿਰਾ ਮੱਝਾ ਸਿੰਘ (ਨੇੜੇ ਧਾਰੀਵਾਲ) ਵਿਖੇ ਪਹੁੰਚੇ, ਜਿੱਥੇ ਜ਼ਿਲ•ਾ ਪ੍ਰਸ਼ਾਸਨ ਵੱਲੋਂ ਉਹਨਾਂ ਲਈ ਖਾਣ-ਪੀਣ ਦਾ ਵਿਸ਼ੇਸ ਪ੍ਰਬੰਧ ਕੀਤੇ ਗਏ ਹਨ।ਜ਼ਿਲ•ੇ ਦੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਾਫਾਕ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਹਨਾਂ ਯਾਤਰੂਆਂ ਨੂੰ ਸਰਕਾਰੀ ਹਸਪਤਾਲ ਗੁਰਦਾਸਪੁਰ, ਬਟਾਲਾ ਵਿਖੇ ਮੈਡੀਕਲ ਜਾਂਚ ਕਰਵਾ ਕੇ ਰਿਪੋਰਟ ਮਿਲਣ ਉਪਰੰਤ ਵੱਖ-ਵੱਖ ਬੱਸਾਂ ਰਾਹੀਂ ਘਰ-ਘਰ ਪਹੁੰਚਾਇਆ ਜਾਵੇਗਾ। ਇਸ ਮੌਕੇ ਜਾਣਕਾਰੀ ਦਿੰਦਿਆਂ ਸਕੱਤਰ ਸਿੰਘ ਬੱਲ ਐੱਸ.ਡੀ.ਐਮ ਗੁਰਦਾਸਪੁਰ ਨੇ ਦੱਸਿਆ ਕਿ ਨੋਸ਼ਹਿਰਾ ਮੱਝਾ ਸਿੰਘ ਵਿਖੇ ਤਿੰਨ ਵਿਸ਼ੇਸ ਬੱਸਾਂ ਰਾਹੀਂ 108 ਸ਼ਰਧਾਲੂ ਪੁੱਜੇ ਹਨ, ਜਿਸ ਵਿਚ 98 ਗੁਰਦਾਸਪੁਰ ਜਿਲੇ ਦੇ ਅਤੇ 10 ਨੇੜਲੇ ਜ਼ਿਲਿਆਂ ਨਾਲ ਸਬੰਧਿਤ ਹਨ। ਗੁਰਦਾਸਪੁਰ ਦੇ 37, ਬਟਾਲਾ ਦੇ 49 ਅਤੇ ਡੇਰਾ ਬਾਬਾ ਨਾਨਕ ਤੇ ਫਤਿਹਗੜ• ਚੂੜੀਆਂ ਦੇ 06-06 ਸ਼ਰਧਾਲੂ ਸ਼ਾਮਿਲ ਹਨ, ਜਿੰਨ•ਾ ਦਾ ਸਬੰਧਿਤ ਸਰਕਾਰੀ ਹਸਪਤਾਲਾਂ ਵਿੱਚ ਮੈਡੀਕਲ ਜਾਂਚ ਚੱਲ ਰਹੀ ਹੈ। ਖਬਰ ਲਿਖੇ ਜਾਣ ਤਕ ਸ਼ਰਧਾਲੂਆਂ ਦੀ ਮੈਡੀਕਲ ਜਾਂਚ ਚੱਲ ਰਹੀ ਸੀ। ਡਾਕਟਰੀ ਰਿਪੋਰਟ ਉਪਰੰਤ ਹੀ ਇਨਾਂ ਘਰ ਭੇਜਿਆ ਜਾਵੇਗਾ। ਜੇਕਰ ਸਾਰੇ ਸ਼ਰਧਾਲੂਆਂ ਦੀ ਰਿਪੋਰਟ ਨੈਗਟਿਵ ਆਈ ਤਾਂ ਇਨਾਂ ਨੂੰ ਘਰ ਭੇਜਿਆ ਜਾਵੇਗਾ, ਤਾਂ ਵੀ ਇਹ ਅਗਲੇ 14 ਦਿਨ ਆਪਣੇ ਆਪ ਨੂੰ ਘਰ ਵਿਚ ਇਕਾਂਤਵਾਸ ਜਰੂਰੀ ਤੋਰ ‘ਤੇ ਕਰਨਗੇ। ਐਸ.ਡੀ.ਐਮ ਬੱਲ ਨੇ ਦੱਸਿਆ ਕਿ ਬੀਤੇ ਦਿਨੀਂ ਪੰਜਾਬ ਤੋਂ 80 ਬੱਸਾਂ ਦਾ ਕਾਫਲਾ ਸ੍ਰੀ ਹਜ਼ੂਰ ਸਾਹਿਬ ਲਈ ਗਿਆ ਹੈ, ਤਾਂ ਜੋ ਉੱਥੇ ਫਸੇ ਪੰਜਾਬ ਦੇ ਸ਼ਰਧਾਲੂਆਂ ਨੂੰ ਵਾਪਿਸ ਲਿਆਂਦਾ ਜਾ ਸਕੇ। ਉਨਾਂ ਦੱਸਿਆ ਕਿ ਵਾਪਸੀ ਦਾ ਸਾਰਾ ਖਰਚ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ। ਇਸ ਮੌਕੇ ਪੁੱਜੇ ਸ਼ਰਧਾਲੂਆਂ ਨੇ ਵੀ ਦੱਸਿਆ ਕਿ 23 ਮਾਰਚ ਨੂੰ ਲਾੱਕਡਾੳੂਨ ਹੋਣ ਕਾਰਨ ਕੋਈ ਵੀ ਸਾਧਨ ਨਹੀਂ ਚੱਲ ਰਿਹਾ ਸੀ, ਸੋ ਉਹ ਉਥੇ ਫਸ ਗਏ। ਇਸ ਮਗਰੋਂ ਮੁੱਖ ਮੰਤਰੀ ਪੰਜਾਬ ਦੀਆਂ ਕੋਸ਼ਿਸ਼ਾਂ ਨਾਲ ਸਾਡੀ ਸੁਰੱਖਿਅਤ ਆਪਣੇ ਘਰ ਵਾਪਸੀ ਹੋਈ ਹੈ, ਜਿਸ ਲਈ ਅਸੀਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਾਂ Adesh Parminder SinghEDITOR CANADIAN DOABA TIMES Email: editor@doabatimes.com Mob:. 98146-40032 whtsapp www.doabatimes.comShare this:FacebookTelegramWhatsAppPrintTwitterLike this:Like Loading...