ਤਿੰਨ ਜਿਲਿਆਂ ਦੇ ਜਿਲਾ ਸਿੱਖਿਆ ਅਫਸਰਾਂ ਨੂੰ ਵਾਧੂ ਚਾਰਜ ਸੰਭਾਲਿਆ

ਤਿੰਨ ਜਿਲਿਆਂ ਦੇ ਜਿਲਾ ਸਿੱਖਿਆ ਅਫਸਰਾਂ ਨੂੰ ਵਾਧੂ ਚਾਰਜ ਸੰਭਾਲਿਆ

ਗੜ੍ਹਦੀਵਾਲਾ : ਅੱਜ ਸਕੱਤਰ ਪੰਜਾਬ ਸਰਕਾਰ ਸਕੂਲ ਸਿੱਖਿਆ ਵਿਭਾਗ ਕ੍ਰਿਸ਼ਨ ਕੁਮਾਰ ਆਈ ਏ ਐਸ ਨੇ ਇੱਕ ਪੱਤਰ ਜਾਰੀ ਕਰਦੇ ਹੋਏ ਤਿੰਨ ਜਿਲਿਆਂ ਦੇ ਜਿਲਾ ਸਿੱਖਿਆ ਅਫਸਰਾਂ ਨੂੰ ਵਾਧੂ ਚਾਰਜ ਸੰਭਾਲਿਆ ਹੈ। ਉਹਨਾਂ ਨੇ ਕਿਹਾ ਕਿ ਪ੍ਰਬੰਧਕੀ ਜਰੂਰਤਾਂ /ਹਿੱਤਾਂ ਨੂੰ ਮੁੱਖ ਰੱਖਦੇ ਹੋਏ 30 ਅਪ੍ਰੈਲ 2020 ਨੂੰ ਆਸਾਮੀ ਖਾਲੀ ਹੋਣ ਦੀ ਸੂਰਤ ਵਿੱਚ ਹੇਠ ਲਿਖੇ ਅਧਿਕਾਰੀਆਂ ਨੂੰ ਆਰਜੀ ਤੌਰ ਤੇ ਅਗਲੇਰੇ ਹੁਕਮਾਂ ਤੱਕ ਵਾਧੂ ਚਾਰਜ ਦਿੱਤਾ ਜਾਂਦਾ ਹੈ। ਜਿਸ ਵਿੱਚ ਸੰਜੀਵ ਕੁਮਾਰ ਜਿਲਾ ਸਿੱਖਿਆ ਅਫਸਰ (ਐ. ਸਿ) ਪਠਾਨਕੋਟ ਨੂੰ ਜਿਲਾ ਸਿਖਿਆ ਅਫਸਰ (ਸੈ. ਸਿ) ਪਠਾਨਕੋਟ, ਜਰਨੈਲ ਸਿੰਘ ਜਿਲਾ ਸਿੱਖਿਆ ਅਫਸਰ ਐ. ਸਿ)ਰੋਪੜ ਨੂੰ ਜਿਲਾ ਸਿੱਖਿਆ ਅਫਸਰ (ਸੈ. ਸਿ) ਰੋਪੜ ਅਤੇ ਬ੍ਰਿਜ ਮੋਹਨ ਉਪ ਜਿਲਾ ਸਿੱਖਿਆ ਅਫਸਰ (ਸੈ. ਸਿ) ਫਾਜਿਲਕਾ ਨੂੰ ਉਪ ਜਿਲਾ ਸਿੱਖਿਆ ਅਫਸਰ (ਐ. ਸਿ) ਫਾਜਿਲਕਾ ਦਾ ਵਾਧੂ ਚਾਰਜ ਸੰਭਾਲਿਆ ਹੈ। 
 
 

Related posts

Leave a Reply