ਦਵਾਈ ਲੈਣ ਗਏ ਪਰਿਵਾਰ ਦੇ ਘਰੋਂ ਲੱਖਾਂ ਰੁਪਏ ਨਕਦ ਅਤੇ ਗਹਿਣੇ ਚੋਰੀ


ਗੁਰਦਾਸਪੁਰ 8 ਜੂਨ ( ਅਸ਼ਵਨੀ ) :- ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਪੁਲਿਸ ਸਟੇਸ਼ਨ ਪੁਰਾਣਾ ਸ਼ਾਲਾਂ ਅਧੀਨ ਪੈਂਦੇ ਪਿੰਡ ਨੋਸ਼ਿਹਰਾ ਡਾਟ ਵਸਨੀਕ ਜੋ ਦਵਾਈ ਲੈਣ ਲਈ ਗੁਰਦਾਸਪੁਰ ਗਏ ਹੋਏ ਸਨ ਦੇ ਘਰ ਲੱਖਾਂ ਰੁਪਏ ਅਤੇ ਗਹਿਣੇ ਚੋਰੀ ਹੋ ਜਾਣ ਦੇ ਮਾਮਲੇ ਵਿੱਚ ਇਕ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ । ਤਰਲੋਕ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਪਿੰਡ ਨੋਸ਼ਿਹਰਾ ਨੇ ਪੁਲਿਸ ਪਾਸ ਦਰਜ ਕਰਵਾਏ ਬਿਆਨ ਰਾਹੀਂ ਦਸਿਆਂ ਕਿ ਬੀਤੇ ਦਿਨ ਕਰੀਬ 9 ਵਜੇ ਉਹ ਆਪਣੀ ਪਤਨੀ ਤੇ ਮਾਤਾ ਦੇ ਨਾਲ ਦਵਾਈ ਲੈਣ ਲਈ ਗੁਰਦਾਸਪੁਰ ਗਿਆ ਸੀ । ਕਰੀਬ 1.30 ਵਜੇ ਜਦੋਂ ਉਹ ਵਾਪਿਸ ਆਪਣੇ ਘਰ ਆਏ ਤਾਂ ਵੇਖਿਆਂ ਕਿ ਘਰ ਦਾ ਪਿਛੱਲਾ ਦਰਵਾਜ਼ਾ ਟੁੱਟਾਂ ਹੋਇਆਂ ਸੀ ਅਤੇ ਸਟੋਰ ਦਾ ਦਰਵਾਜ਼ਾ ਖੁਲਾ ਸੀ ਸਟੋਰ ਅੰਦਰ ਪਏ ਟਰੰਕ ਦਾ ਦਾ ਤਾਲਾ ਟੁੱਟਾਂ ਹੋਇਆਂ ਸੀ ਅਤੇ ਸਮਾਨ ਏਧਰ ਉਧਰ ਖਿੱਲਰਿਆ ਪਿਆਂ ਸੀ ਟਰੰਕ ਨੂੰ ਚੈੱਕ ਕੀਤਾ ਜਿਸ ਵਿੱਚੋਂ 1.50 ਲੱਖ ਰੁਪਏ ਅਤੇ ਸੋਨੇ ਦੇ ਗਹਿਨੇ ਗਾਇਬ ਸਨ ਉਹਨਾਂ ਨੂੰ ਯਕੀਨ ਹੈ ਕਿ ਇਹ ਚੋਰੀ ਰਮਨਪ੍ਰੀਤ ਸਿੰਘ ਵਾਸੀ ਪਿੰਡ ਨੋਸ਼ਿਹਰਾ ਨੇ ਕੀਤੀ ਹੈ । ਸਹਾਇਕ ਸਬ ਇੰਸਪੈਕਟਰ ਲਖਵਿੰਦਰ ਸਿੰਘ ਪੁਲਿਸ ਸਟੇਸ਼ਨ ਪੁਰਾਣਾ ਸ਼ਾਲਾਂ ਨੇ ਦਸਿਆਂ ਕਿ ਤਰਲੋਕ ਸਿੰਘ ਵੱਲੋਂ ਦਿੱਤੇ ਬਿਆਨ ਤੇ ਮਾਮਲਾ ਦਰਜ ਕਰਕੇ ਅੱਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ।

Related posts

Leave a Reply