ਦਸੂਹਾ ਇਲਾਕੇ ‘ਚ ਜਰੂਰੀ ਮੁਰੰਮਤ ਕਾਰਨ 16 ਮਾਰਚ ਨੂੰ ਬਿਜਲੀ ਸਪਲਾਈ ਬੰਦ ਰਹੇਗੀ

ਦਸੂਹਾ 15 ਮਾਰਚ (ਚੌਧਰੀ) : ਸ਼ਹਿਰੀ ਉਪ ਮੰਡਲ ਆਫਸਰ ਏ. ਈ. ਈ ਇੰਜੀਨੀਅਰ ਆਸ਼ੀਸ ਸ਼ਰਮਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ 16 ਮਾਰਚ ਨੂੰ 66 ਕੇ.ਵੀ ਸਬ ਸਟੇਸ਼ਨ ਦਸੂਹਾ ਤੇ ਨਵਾਂ ਵੀ.ਸੀ.ਵੀ ਰੱਖਣ ਲਈ ਹੇਠ ਲਿਖਤ ਫੀਡਰ11ਕੇ. ਵੀ ਦਸੂਹਾ,ਨੰਬਰ1 ,ਹਸਪਤਾਲ,11 ਐਮ ਈ ਐਸ,11 ਕੇ ਵੀ ਉੱਚੀ ਬੱਸੀ,11 ਕੇ.ਵੀ. ਸਵਿਚਿੰਗ ਸਟੇਸ਼ਨ,11ਕੇ.ਵੀ ਪੱਸੀ ਕੰਡੀ,11 ਕੇ.ਵੀ.ਵੇਟ,11 ਕੇ.ਵੀ ਪੰਨਵਾਂ,11 ਕੇ.ਵੀ.ਮਿਲਕ ਪਲਾਟ,11 ਕੇ.ਵੀ ਮੰਡ ਪੰਧੇਰ ਫੀਡਰ ਦੀ ਬਿਜਲੀ ਸਪਲਾਈ ਸਵੇਰੇ 10.00 ਤੋਂ 4.00 ਵਜੇ ਤੱਕ ਬੰਦ ਰਹੇਗੀ । ਇਹਨਾਂ ਫੀਡਰ ਦੇ ਚੱਲਦੇ ਅਧੀਨ ਆਉਂਦੇ ਖੇਤਰ ਜਿਸ ਵਿਚ ਸਾਰਾ ਸਹਿਰ,ਪੰਨਵਾਂ,ਸੱਗਲਾਂ,ਠੱਕਰ,ਜੰਡੋਰ,ਬੰਗਾਲੀਪੁਰ,ਕੱਲੋਵਾਲ, ਜਲੋਟਾਂ, ਚੱਕ ਮਹਿਰਾਂ ਅਤੇ ਆਦਿ ਹੋਰ ਪਿੰਡਾਂ ਦੀ ਬਿਜਲੀ ਸਪਲਾਈ ਸਵੇਰੇ 10.00 ਤੋਂ 4.00 ਵਜੇ ਤੱਕ ਬੰਦ ਰਹੇਗੀ।

Related posts

Leave a Reply