BREAKING : ਦਸੂਹਾ ਚ ਗੋਲੀ ਚੱਲੀ , ਦਿਨ ਦਿਹਾੜੇ ਲੁਟੇਰਿਆਂ ਨੇ ਸਾਢੇ ਪੰਜ ਲੱਖ ਲੁੱਟੇ

– ਲੁਟੇਰਿਆਂ ਖਿਲਾਫ ਜਲਦ ਹੋਵੇਗੀ ਕਾਰਵਾਈ-ਐਸਐਸਪੀ
(ਆਦੇਸ਼ ਪਰਮਿੰਦਰ ਸਿੰਘ, ਰਿੰਕੂ ਥਾਪਰ) ਹੁਸ਼ਿਆਰਪੁਰ ਦੇ ਵਿਧਾਨ ਸਭਾ ਖੇਤਰ ਦਸੂਹਾ ਚ ਅੱਜ ਤਿੰਨ ਲੁਟੇਰਿਆਂ ਨੇ ਮੈਕਡੋਨਲਡ ਦੇ ਇੱਕ ਕਰਮਚਾਰੀ ਦੇ ਪੱਟ ਚ ਗੋਲੀ ਮਾਰ ਕੇ ਉਸਨੂੰ ਪਹਿਲਾਂ ਜਖਮੀਂ ਕੀਤਾ ਤੇ ਬਾਅਦ ਵਿੱਚ ਉਸ ਕੁਲੈਕਸ਼ਨ ਕਰਮਚਾਰੀ ਤੋਂ ਲੁਟੇਰੇ 5 ਲੱਖ 70 ਹਜਾਰ ਰੁਪਏ ਖੋਹ ਕੇ ਰਫੂ ਚੱਕਰ ਹੋ ਗਏ।
ਮਲੀ ਜਾਣਕਾਰੀ ਮੁਤਾਬਕ ਦੁਪਹਰਿ ਕਰੀਬ ੧੨ ਵਜੇ ਦਸੂਹਾ ਦੇ ਮੈਕਡੋਨਲਡ ਦੇ ਸਾਹਮਣੇ ਮੋਟਰਸਾਈਕਲ ਸਵਾਰ ਤੰਿਨ ਲੁਟੇਰਆਿਂ ਨੇ ਪਸਿਤੌਲ ਦੀ ਨੌਕ @ਤੇ ਮੈਕਡੋਨਲਡ @ਚੋਂ ਕੈਸ਼ ਲੈ ਕੇ ਵਾਪਸ ਜਾ ਰਹੇ ਕੁਲੈਕਸ਼ਨ ਕਰਮਚਾਰੀ ਦੇ ਪੱਟ @ਚ ਗੋਲੀ ਮਾਰ ਕੇ ਉਸ ਨੂੰ ਜ਼ਖਮੀ ਕਰਨ ਤੋਂ ਬਾਅਦ ਉਸ ਕੋਲੋਂ ੫ ਲੱਖ ੭੦ ਹਜ਼ਾਰ ਦੀ ਨਕਦੀ ਲੁੱਟ ਲਈ।

ਜ਼ਖਮੀ ਨੌਜਵਾਨ ਦੀ ਪਛਾਣ ਸੁਖਦੀਪ ਸੰਿਘ ਪੁੱਤਰ ਬਲਬੀਰ ਸੰਿਘ ਵਾਸੀ ਨੰਗਲ ਖੂੰਗਾ ਦੇ ਰੂਪ @ਚ ਹੋਈ ਹੈ। ਸੁਖਦੀਪ ਨੂੰ ਟਾਂਡੇ ਦੇ ਵੇਵਜ ਹਸਪਤਾਲ @ਚ ਦਾਖਲ ਕਰਵਾਇਆ ਗਆਿ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ

ਲੁਟੇਰਿਆਂ ਖਿਲਾਫ ਜਲਦ ਹੋਵੇਗੀ ਕਾਰਵਾਈ-ਐਸਐਸਪੀ
ਐਸਐਸਪੀ ਹੁਸ਼ਿਆਰਪੁਰ ਜੇ ਏਲਨਚੇਜੀਅਨ ਨੇ ਇਸ ਸਬੰਧੀ ਇੱਕ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਮਾਮਲੇ ਨੂੰ ਬੇਹਦ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਉਂੱਨਾ ਕਿਹਾ ਕਿ ਇਸ ਸਬੰਧ ਚ ਐਸਪੀ (ਡੀ) ਹਰਪ੍ਰੀਤ ਸਿੰਘ ਮੰਡੇਰ ਦੀ ਅਗਵਾਈ ਹੇਠ ਟੀਮ ਤਿਆਰ ਕਰਕੇ ਦਸੂਹਾ ਭੇਜੀ ਜਾ ਚੁੱਕੀ ਹੈ ਤੇ ਉਹ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੇ ਹਨ। ਉਂੱਨਾ ਕਿਹਾ ਕਿ ਪੁਲਿਸ ਵੱਖ ਵੱਖ ਥਿਉਰੀਜ ਤੇ ਕੰਮ ਕਰ ਰਹੀ ਹੈ ਤੇ ਲੁਟੇਰੇ ਜਲਦ ਕਾਬੂ ਕਰ ਲਏ ਜਾਣਗੇ।

Related posts

Leave a Reply