ਦਸੂਹਾ ਪੁਲਿਸ ਵਲੋਂ 20 ਕਿਲੋ ਡੋਡੇ ਚੂਰਾ ਪੋਸਤ ਸਮੇਤ ਟੈਂਕਰ ਡਰਾਈਵਰ ਗਿ੍ਰਫਤਾਰ


ਦਸੂਹਾ 2 ਅਪ੍ਰੈਲ(ਚੌਧਰੀ) : ਸਥਾਨਕ ਪੁਲਿਸ ਨੇ ਇੱਕ ਤੇਲ ਵਾਲੇ ਟੈਂਕਰ ਚੋਂ ਟੈਂਕਰ ਡਰਾਈਵਰ ਨੂੰ 20 ਕਿਲੋ ਡੋਡੇ ਚੂਰਾ ਪੋਸਤ ਸਮੇਤ ਕਾਬੂ ਕੀਤਾ ਹੈ। ਇਸ ਮੌਕੇ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ  ਥਾਣਾ ਮੁਖੀ ਸਬ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਬ ਇੰਸਪੈਕਟਰ ਦਿਲਬਾਗ ਸਿੰਘ ਨੇ ਆਪਣੇ ਸਾਥੀਆਂ ਸਮੇਤ ਨੈਸ਼ਨਲ ਹਾਈਵੇ ਜਲੰਧਰ ਪਠਾਨਕੋਟ ਤੇ ਐਸ ਡੀ ਐਮ ਦਸੂਹਾ ਚੌਂਕ ਵਿਖੇ ਨਾਕਾ ਲਗਾਇਆ ਹੋਇਆ ਸੀ ਤਾਂ ਇੱਕ ਤੇਲ ਦਾ ਟੈਂਕਰ ਜੋ ਕਿ ਪਠਾਨਕੋਟ ਤੋਂ ਜਲੰਧਰ ਜਾ ਰਿਹਾ ਸੀ। ਸ਼ਕ ਪੈਣ ਤੇ ਇਸ ਟੈਂਕਰ ਨੂੰ ਰੋਕਣ ਦਾ ਇਸ਼ਾਰਾ ਦਿੱਤਾ। ਇਸ ਤੇਲ ਵਾਲੇ ਟੈਂਕਰ ਦੀ ਤਲਾਸ਼ੀ ਲਈ ਗਈ ਤਾਂ ਇਸ ਵਿਚੋਂ 20 ਕਿਲੋ ਡੋਡੇ ਚੂਰਾ ਪੋਸਤ ਬਰਾਮਦ ਕੀਤਾ ਗਿਆ। ਟੈਂਕਰ ਡਰਾਈਵਰ ਨੂੰ ਕਾਬੂ ਕਰਕੇ ਇਸ ਦਾ ਨਾਂ ਪਤਾ ਪੁਛਿਆ ਤਾ ਉਸ ਨੇ ਪਹਿਚਾਣ ਬਿੱਟੂ ਸਿੰਘ ਪੁੱਤਰ ਨਿਰੰਜਣ ਸਿੰਘ ਨਿਵਾਸੀ ਮੋਗਾ ਦੱਸੀ ਹੈ। ਦਸੂਹਾ ਪੁਲਿਸ ਵਲੋਂ ਬਿੱਟੂ ਸਿੰਘ ਤੇ ਮੁਕਦਮਾ ਦਰਜ ਕਰਕੇ ਅੱਜ ਅਦਾਲਤ ਪੇਸ਼ ਕੀਤਾ ਗਿਆ ਹੈ। ਇਸ ਮੌਕੇ ਥਾਣਾ ਮੁੱਖੀ ਇਹ ਵੀ ਦੱਸਿਆ ਇਸ ਤੋਂ ਪੁੱਛਗਿੱਛ ਤੋਂ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। 

Related posts

Leave a Reply