ਨਕਾਬਪੋਸ਼ ਮੋਟਰਸਾਈਕਲ ਸਵਾਰ ਲੁਟੇਰੇ ਪੈਟਰੋਲ ਪੰਪ ਦੇ ਕਰਿੰਦਿਆਂ ਤੋਂ ਨਗਦੀ ਖੋਹ ਹੋਏ ਫ਼ਰਾਰ


ਗੜ੍ਹਸ਼ੰਕਰ 12 ਜੂਨ (ਅਸ਼ਵਨੀ ਸ਼ਰਮਾ) : ਗੜ੍ਹਸ਼ੰਕਰ ਤੋਂ ਸੈਲਾ ਖੁਰਦ ਵਿਚਕਾਰ ਪੈਂਦੇ ਪਿੰਡ ਡਾਨਸ਼ੀਵਾਲ ਨਜ਼ਦੀਕ ਰਵੀ ਢਾਬੇ ਦੇ ਸਾਹਮਣੇ ਬਜਾਜ ਫਿਲਿੰਗ ਸਟੇਸ਼ਨ (ਪੈਟਰੋਲ ਪੰਪ) ਤੋਂ ਨਕਾਬਪੋਸ਼ ਲੁਟੇਰਿਆਂ ਵਲੋਂ ਪੈਟਰੋਲ ਪੰਪ ਤੇ ਕੰਮ ਕਰ ਰਹੇ ਕਰਿੰਦੇ ਤੋਂ ਨਗਦੀ ਲੈ ਕੇ ਫ਼ਰਾਰ ਹੋ ਗਏ। ਜਿਸ ਦੀ ਜਾਣਕਾਰੀ ਦਿੰਦਿਆਂ ਪੈਟਰੋਲ ਪੰਪ ਮਾਲਕ ਰਜਨੀਸ਼ ਬਜਾਜ ਨੇ ਦੱਸਿਆ ਕਿ ਬੀਤੀ ਰਾਤ ਸਾਢੇ ਨੌ ਵਜ਼ੇ ਦੇ ਕਰੀਬ ਤਿੰਨ ਨਕਾਬਪੋਸ਼ ਨੌਜਵਾਨ ਮੋਟਰਸਾਈਕਲ ਚ 100 ਰੁਪਏ ਦਾ ਤੇਲ ਪਵਾਉਣ ਲਈ ਆਏ ਤੇ ਮੋਟਰਸਾਈਕਲ ਚੋ ਤੇਲ ਪਵਾਉਣ ਤੋਂ ਬਾਅਦ ਜਦੋਂ ਪੈਟਰੋਲ ਪੰਪ ਤੇ ਲੱਗੇ ਕਰਿੰਦੇ ਹਨੀ ਵਲੋਂ ਪੈਸੇ ਮੰਗਣ ਉਪਰੰਤ ਉਸ ਤੇ ਹਮਲਾ ਕਰ ਦਿੱਤਾ । ਲੁਟੇਰੇ ਜਾਂਦੇ ਸਮੇਂ ਕਰਿੰਦੇ ਕੋਲੋਂ 9 ਹਜ਼ਾਰ ਰੁਪਏ ਦੀ ਨਗਦੀ ਖੋਹ ਕੇ ਫ਼ਰਾਰ ਹੋ ਗਏ ਅਤੇ ਉਸ ਨੂੰ ਜ਼ਖਮੀ ਕਰ ਗਏ ਇਹ ਸਾਰੀ ਘਟਨਾ ਪੈਟਰੋਲ ਪੰਪ ਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।ਜਿਸ ਦੀ ਸੂਚਨਾ ਪੈਟਰੋਲ ਪੰਪ ਮਾਲਕ ਨੇ ਥਾਣਾ ਗੜ੍ਹਸ਼ੰਕਰ ਪੁਲਿਸ ਨੂੰ ਦਿੱਤੀ ਤੇ ਪੁਲਿਸ ਵਲੋਂ ਸੀ.ਸੀ.ਟੀ.ਵੀ ਫੁਟੇਜ ਦੇ ਅਧਾਰ ਤੇ ਲੁਟੇਰਿਆਂ ਦੀ ਭਾਲ ਸ਼ੂਰੁ ਕਰ ਦਿੱਤੀ ਹੈ l

Related posts

Leave a Reply