ਨਵਜੋਤ ਸਿੱਧੂ ਦਾ ਵਰ੍ਹਦੇ ਮੀਂਹ ਚ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਸ਼ੁਰੂ, ਵਰ੍ਹਦੇ ਮੀਂਹ ਚ  ਪੁਲੀਸ ਨੇ ਬੈਰੀਕੇਟਿੰਗ ਲਗਾ ਕੇ ਰੋਕੇ

ਨਵਾਂਸ਼ਹਿਰ :–   ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਬਣਨ ਉਪਰੰਤ ਨਵਜੋਤ ਸਿੱਧੂ ਨੂੰ  ਕਾਂਗਰਸ ਦੀ ਅੰਦਰੂਨੀ ਫੁੱਟ ਦਾ ਹੀ ਨਹੀਂ ਸਗੋਂ  ਕਿਸਾਨਾਂ ਦੇ ਰੋਹ ਦਾ ਵੀ ਸਾਹਮਣਾ ਕਰਨਾ ਪਵੇਗਾ  । ਨਵਜੋਤ ਸਿੰਘ ਸਿੱਧੂ ਵੱਲੋਂ  ਸ਼ਹੀਦ ਭਗਤ ਸਿੰਘ ਦੀ  ਖਟਕੜ ਕਲਾਂ ਵਿਖੇ ਬਣਾਈ ਗਈ ਸਮਾਰਕ  ਤੇ ਆਪਣੇ ਲਾਮ ਲਸ਼ਕਰ ਸਮੇਤ ਫੁੱਲ ਮਾਲਾਵਾਂ ਭੇਟ ਕਰਨੀਆਂ ਹਨ. ਨਵਜੋਤ ਸਿੱਧੂ ਆਪਣੀ ਮੰਜ਼ਿਲ ਤੋਂ ਰਵਾਨਾ ਵੀ ਹੋ ਚੁੱਕੇ ਹਨ  ਅਤੇ ਨਾਲ ਹੀ ਉਨ੍ਹਾਂ ਦੇ ਸੁਆਗਤ ਲਈ ਨਵਾਂਸ਼ਹਿਰ ਦੇ ਵਿਧਾਇਕ ਅੰਗਦ ਸਿੰਘ ਵੱਲੋਂ ਵੀ  ਜ਼ੋਰਦਾਰ ਸਵਾਗਤ ਕੀਤਾ ਜਾਣਾ ਹੈ । 

ਓਧਰ  ਕਿਸਾਨਾਂ ਨੂੰ  ਇਸ ਦਾ ਪਤਾ ਲੱਗਾ ਤੇ ਉਨ੍ਹਾਂ  ਵਲੋਂ ਵੀ ਨਵਜੋਤ ਸਿੱਧੂ ਦਾ ਵਰ੍ਹਦੇ ਮੀਂਹ ਚ  ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਸ਼ੁਰੂ ਕਰਨ ਦਾ ਮਨ ਬਣਾ ਲਿਆ ਹੈ  । ਇਸ ਵਕਤ ਕਿਸਾਨ  ਸੰਯੁਕਤ ਮੋਰਚੇ  ਦੀ ਮੈਂਬਰ ਜਥੇਬੰਦੀ ਕਿਰਤੀ ਕਿਸਾਨ ਯੂਨੀਅਨ  ਪ੍ਰਦਰਸ਼ਨਕਾਰੀ ਕਿਸਾਨਾਂ ਦੀ ਅਗਵਾਈ ਕਰ ਰਹੀ ਹੈ  ।

ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ  ਸ਼ਹੀਦਾਂ ਦੀ ਸਮਾਰਕ ਤੇ ਰਾਜਨੀਤੀ  ਕਰਨ ਵਾਲਿਆਂ ਦਾ  ਉਹ ਖੁੱਲ੍ਹ ਕੇ ਵਿਰੋਧ ਕਰਨਗੇ  । ਉਨ੍ਹਾਂ ਕਿਹਾ ਕਿ ਇਕ ਪਾਸੇ  ਨਰਿੰਦਰ ਮੋਦੀ ਸਰਕਾਰ ਦੇ ਖ਼ਿਲਾਫ਼ ਪੰਜਾਬ ਦਾ ਕਿਸਾਨ  ਦਿੱਲੀ  ਸਰਹੱਦਾਂ ਤੇ  ਕਈ ਮਹੀਨਿਆਂ ਤੋਂ  ਆਰ ਜਾਂ ਪਾਰ ਦੀ ਲੜਾਈ ਲੜਨ ਲਈ ਮੋਰਚੇ ਲਾਈ ਬੈਠੇ ਹਨ  । ਪਰ ਇਹ ਲੋਕ  ਪਾਰਟੀ ਦਾ ਪ੍ਰਧਾਨ ਬਣ ਕੇ ਜਸ਼ਨ ਮਨਾ ਰਹੇ ਹਨ  ।

ਹਾਲੇ  ਨਵਜੋਤ ਸਿੰਘ ਸਿੱਧੂ  ਖਟਕੜ  ਕਲਾਂ  ਪਹੁੰਚੇ  ਨਹੀਂ ਪਰ ਕਿਸਾਨ  ਵਰ੍ਹਦੇ ਮੀਂਹ ਚ  ਪੁਲੀਸ ਨੇ ਬੈਰੀਕੇਟਿੰਗ ਲਗਾ ਕੇ ਰੋਕੇ ਹੋਏ ਹਨ  ।

Related posts

Leave a Reply