* ਨੌਗੱਜਾ ਮੰਡੀ ਵਿਖੇ ਵਲੰਟੀਅਰਾਂ ਅਤੇ ਕਿਸਾਨਾਂ ਨੇ ਕਿਹਾ ਕਿ ਹੱਥ ਸਾਫ ਕਰਨ ਲਈ ਨਹੀਂ ਮਿਲ ਰਿਹਾ ਸੈਨੇਟਾਈਜ਼ਰ April 25, 2020April 25, 2020 Adesh Parminder Singh ਨੌਗੱਜਾ ਮੰਡੀ ਵਿਖੇ ਕਣਕ ਦੀ ਖਰੀਦ 12648 ਕੁਇੰਟਲ ਅਲਾਵਲਪੁਰ ਮੰਡੀ ਵਿਖੇ14000 ਕੁਇੰਟਲ ਕਣਕ ਖਰੀਦ ਹੋਈ * ਨੌਗੱਜਾ ਮੰਡੀ ਵਿਖੇ ਵਲੰਟੀਅਰਾਂ ਅਤੇ ਕਿਸਾਨਾਂ ਨੇ ਕਿਹਾ ਕਿ ਹੱਥ ਸਾਫ ਕਰਨ ਲਈ ਨਹੀਂ ਮਿਲ ਰਿਹਾ ਸੈਨੇਟਾਈਜ਼ਰ ਜਲੰਧਰ – (ਸੰਦੀਪ ਸਿੰਘ ਵਿਰਦੀ /ਗੁਰਪ੍ਰੀਤ ਸਿੰਘ) – ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਦੇ ਨਿਰਦੇਸ਼ਾਂ ਅਨੁਸਾਰ ਕਣਕ ਦੀ ਖਰੀਦ ਸ਼ੁਰੂ ਹੋ ਗਈ ਹੈ। ਪ੍ਰੰਤੂ ਕਰੋਨਾ ਵਾਇਰਸ ਦੇ ਮੱਦੇਨਜ਼ਰ ਮੰਡੀਆਂ ਵਿੱਚ ਸੋਸ਼ਲ ਡਿਸਟੈਂਸ ਨੂੰ ਧਿਆਨ ਵਿੱਚ ਰੱਖਦੇ ਹੋਏ ਵਾਲੰਟੀਅਰਾਂ ਨੂੰ ਤਾਇਨਾਤ ਕੀਤਾ ਗਿਆ ਹੈ। ਵਾਲੰਟੀਅਰਾਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਉਹ ਮੰਡੀ ਵਿੱਚ ਆਉਣ ਵਾਲੇ ਕਿਸਾਨਾਂ ਦੇ ਹੱਥਾਂ ਨੂੰ ਸੈਨੀਟਾਈਜ਼ਰ ਨਾਲ ਸਾਫ਼ ਕਰਵਾਉਣ । ਨੌਗੱਜਾ ਮੰਡੀ ਵਿਖੇ ਤਾਇਨਾਤ ਵਾਲੰਟੀਅਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਕੋਲ ਨਾ ਕੋਈ ਮਾਸਕ, ਨਾ ਹੀ ਦਸਤਾਨੇ ਅਤੇ ਹੱਥ ਸਾਫ਼ ਕਰਾਉਣ ਲਈ ਸੈਨੀਟਾਈਜ਼ਰ ਵੀ ਉਪਲੱਬਧ ਨਹੀਂ ਹਨ ।ਨੌਗੱਜਾ ਮੰਡੀ ਵਿਖੇ ਕਣਕ ਵੇਚਣ ਆਏ ਰਹੀਮਪੁਰ ਨਿਵਾਸੀ ਕਿਸਾਨ ਨੇ ਦੱਸਿਆ ਕਿ ਭਾਵੇਂ ਉਨ੍ਹਾਂ ਨੂੰ ਮੰਡੀ ਵਿੱਚ ਦਾਖਲ ਹੋਣ ਲਈ ਪਾਸ ਤਾ ਮਿਲ ਗਿਆ ਹੈ ਪ੍ਰੰਤੂ ਮੰਡੀ ਵਿੱਚ ਨਾ ਮਾਸਕ ਅਤੇ ਨਾ ਹੀ ਸੈਨੀਟਾਈਜ਼ਰ ਦਾ ਕੋਈ ਪ੍ਰਬੰਧ ਕੀਤਾ ਗਿਆ ਹੈ ।ਇਸ ਸੰਬੰਧੀ ਮੰਡੀ ਸੁਪਰਵਾਈਜ਼ਰ ਪ੍ਰਵੀਨ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਟੈਂਕੀ ਵਿੱਚ ਸੈਨੇਟਾਈਜ਼ਰ ਪਾਇਆ ਗਿਆ ਹੈ ।ਮੰਡੀ ਵਿਚ ਜੋ ਵੀ ਦਾਖਲ ਹੋਵੇਗਾ ਉਹ ਆਪਣੇ ਹੱਥ ਟੈਂਕੀ ਤੇ ਸੈਨੀਟਾਈਜ਼ਰ ਕਰੇਗਾ । ਬਾਕੀ ਮੰਡੀ ਦੇ ਜੋ ਆੜ੍ਹਤੀਏ ਹਨ। ਉਹ ਆਪਣੀ ਲੇਬਰ ਨੂੰ ਆਪ ਹੀ ਸੈਨੇਟਾਈਜ਼ਰ ,ਮਾਸਕ ਤੇ ਦਸਤਾਨੇ ਉਪਲਬਧ ਕਰਵਾਉਣਗੇ ।ਨੌਗੱਜਾ ਮੰਡੀ ਵਿਖੇ ਹੁਣ ਤੱਕ ਕਣਕ ਦੀ ਖ਼ਰੀਦ 12648 ਕੁਇੰਟਲ ਹੋਈ ਹੈ । ਅਲਾਵਲਪੁਰ ਮੰਡੀ ਵਿਖੇ ਕਣਕ ਦੀ ਖਰੀਦ 14000 ਕੁਇੰਟਲ ਹੋਈ ਹੈ। ਮੰਡੀ ਵਿਖੇ ਆੜ੍ਹਤੀਆਂ ਨੂੰ 4 ਪਾਸ ਜਾਰੀ ਕੀਤੇ ਜਾਂਦੇ ਹਨ । ਚਾਰੇ ਕਿਸਾਨਾਂ ਦੇ ਭੁਗਤਾਨ ਤੋਂ ਬਾਅਦ ਸੋਸ਼ਲ ਡਿਸਟੈਂਸ ਨੂੰ ਧਿਆਨ ਵਿੱਚ ਰੱਖਦੇ ਹੋਏ ਅਗਲੇ ਦਿਨ ਫਿਰ ਚਾਰ ਪਾਸ ਜਾਰੀ ਕੀਤੇ ਜਾਂਦੇ ਹਨ। ਜ਼ਿਕਰਯੋਗ ਹੈ ਕਿ ਉਕਤ ਮੰਡੀਆਂ ਵਿੱਚ ਪੀਣ ਵਾਲੇ ਪਾਣੀ ਦਾ ਕੰਮ ਤਸੱਲੀ ਬਖ਼ਸ਼ ਨਹੀਂ ਪਾਇਆ ਗਿਆ । ਸਬੰਧਤ ਮਹਿਕਮੇ ਵੱਲੋਂ ਪਾਣੀ ਬਣਾਉਣ ਲਈ ਕਰਮਚਾਰੀ ਤਾਇਨਾਤ ਕੀਤੇ ਗਏ ਹਨ ਪ੍ਰੰਤੂ ਮੌਕੇ ਤੇ ਕੋਈ ਵੀ ਕਰਮਚਾਰੀ ਨਜ਼ਰ ਨਹੀਂ ਆਇਆ । ਕੀ ਪ੍ਰਸ਼ਾਸਨ ਅਤੇ ਸਬੰਧਤ ਮਹਿਕਮਾ ਇਸ ਤਰਫ਼ ਧਿਆਨ ਦੇਵੇਗਾ ? Adesh Parminder SinghEDITOR CANADIAN DOABA TIMES Email: editor@doabatimes.com Mob:. 98146-40032 whtsapp www.doabatimes.comShare this:FacebookTelegramWhatsAppPrintTwitterLike this:Like Loading...