ਨੌਜਵਾਨਾਂ ਨੇ ਡਾ.ਇਸ਼ਾਂਕ ਦੇ ਹੱਕ ਵਿੱਚ ਵਿਸ਼ਾਲ ਬਾਈਕ ਰੈਲੀ ਕੱਢੀ

1000 ਦੇ ਕਰੀਬ ਬਾਈਕ ਸਵਾਰਾਂ ਨੇ ਪਾਰਟੀ ਵਰਕਰਾਂ ਅਤੇ ਲੋਕਾਂ ਵਿੱਚ ਨਵਾਂ ਜੋਸ਼ ਭਰਿਆ

ਚੱਬੇਵਾਲ /  (ਕੈਨੇਡੀਅਨ ਦੋਆਬਾ ਟਾਈਮਜ਼ ) ਚੱਬੇਵਾਲ ਜ਼ਿਮਨੀ ਚੋਣ ‘ਚ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਡਾ.ਇਸ਼ਾਂਕ ਦੇ ਪ੍ਰਚਾਰ ਨੂੰ ਹੋਰ ਤੇਜ਼ ਕਰਨ ਲਈ ਸ਼ਨੀਵਾਰ ਨੂੰ ਇਕ ਵਿਸ਼ਾਲ ਬਾਈਕ ਰੈਲੀ ਦਾ ਆਯੋਜਨ ਕੀਤਾ ਗਿਆ। ਇਹ ਰੈਲੀ ਹੁਸ਼ਿਆਰਪੁਰ ਬਾਈਪਾਸ ਤੋਂ ਸ਼ੁਰੂ ਹੋ ਕੇ ਪਿੰਡ ਅਤੋਵਾਲ ਹੁੱਕੜਾ, ਰਾਜਪੁਰ ਭਾਈਆਂ, ਸੀਨਾ, ਹਾਰਟਾ ਬਡਲਾ, ਲੈਹਲੀ  ਤੋਂ ਹੁੰਦੀ ਹੋਈ ਚੱਬੇਵਾਲ ਪਹੁੰਚੀ।ਇਸ ਰੈਲੀ ਵਿੱਚ ਸੰਸਦ ਮੈਂਬਰ ਡਾ: ਰਾਜ ਕੁਮਾਰ ਚੱਬੇਵਾਲ, ਉਮੀਦਵਾਰ ਡਾ: ਇਸ਼ਾਂਕ ਕੁਮਾਰ ਅਤੇ ਡਾ: ਜਤਿੰਦਰ ਸਮੇਤ ਹਜ਼ਾਰਾਂ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ।  ਜਿੱਥੇ ਤੱਕ ਨਜ਼ਰ ਜਾਂਦੀ ਸੀ ‘ਆਪ’ ਦੇ ਪੀਲੇ ਝੰਡੇ  ਲਹਿਰਾਉਂਦੇ ਨਜ਼ਰ ਆਏ। ਬਾਈਕ ‘ਤੇ ਸਵਾਰ ਨੌਜਵਾਨਾਂ ਨੇ ‘ਮੇਰਾ ਰੰਗ ਦੇ ਬਸੰਤੀ ਚੋਲਾ’ ਗੀਤ ਦੀ ਧੁਨ ਨਾਲ  ਦੇਸ਼ ਭਗਤੀ ਦਾ ਜੋਸ਼ ਭਰ ਦਿੱਤਾ । ਇਸ ਗੀਤ ਨਾਲ ਮਾਹੌਲ ਭਗਤ ਸਿੰਘ ਦੀਆਂ ਯਾਦਾਂ ਨਾਲ ਗੂੰਜ ਗਿਆ ਅਤੇ ਹਰ ਕੋਈ ਉਨ੍ਹਾਂ ਦੀ ਕੁਰਬਾਨੀ ਨੂੰ ਸ਼ਰਧਾਂਜਲੀ ਭੇਟ ਕਰਦਾ ਨਜ਼ਰ ਆਇਆ।

ਇਹ ਬਾਈਕ ਰੈਲੀ ਸਿਰਫ਼ ਪ੍ਰਚਾਰ ਦਾ ਮਾਧਿਅਮ ਹੀ ਨਹੀਂ ਸੀ, ਸਗੋਂ ਇਸ ਨੇ ਇਹ ਸੁਨੇਹਾ ਵੀ ਦਿੱਤਾ ਕਿ ਡਾ: ਇਸ਼ਾਂਕ ਦੀ ਅਗਵਾਈ ‘ਚ ਚੱਬੇਵਾਲ ਇਲਾਕੇ ‘ਚ ਵਿਕਾਸ ਦੀ ਹਨੇਰੀ ਆਉਣ ਵਾਲੀ ਹੈ।ਹਜ਼ਾਰਾਂ ਸਮਰਥਕਾਂ ਅਤੇ ਵਰਕਰਾਂ ਦੀ ਸ਼ਮੂਲੀਅਤ ਨੇ ਇਸ ਰੈਲੀ ਨੂੰ ਯਾਦਗਾਰ ਬਣਾ ਦਿੱਤਾ। ਇੱਥੇ ਇਹ ਵੀ ਵਰਨਣਯੋਗ ਹੈ ਕਿ ਇਸ ਰੈਲੀ ਵਿੱਚ ਆਮ ਆਦਮੀ ਪਾਰਟੀ ਦੇ ਨੌਜਵਾਨ ਵਰਕਰਾਂ ਨੇ ਹੀ ਨਹੀਂ ਸਗੋਂ ਚੱਬੇਵਾਲ ਵਿਧਾਨ ਸਭਾ ਹਲਕੇ ਤੋਂ ਵੱਡੀ ਗਿਣਤੀ ਵਿੱਚ ਨੌਜਵਾਨ ਵੋਟਰਾਂ ਨੇ ਵੀ ਸ਼ਮੂਲੀਅਤ ਕੀਤੀ। ਇਸ ਰੈਲੀ ਨੂੰ ਸੰਬੋਧਨ ਕਰਦਿਆ ਡਾ: ਇਸ਼ਾਂਕ ਨੇ ਕਿਹਾ ਕਿ ਚੱਬੇਵਾਲ ਦੇ ਲੋਕਾਂ ਦੇ ਸਹਿਯੋਗ ਨਾਲ ਅਸੀਂ ਸਿੱਖਿਆ, ਸਿਹਤ ਅਤੇ ਰੁਜ਼ਗਾਰ ਦੇ ਖੇਤਰ ਵਿੱਚ ਨਵੀਂ ਕ੍ਰਾਂਤੀ ਲਿਆਉਣ ਦਾ ਵਾਅਦਾ ਕਰਦੇ ਹਾਂ, ਇਹ ਰੈਲੀ ਡਾ: ਇਸ਼ਾਂਕ ਦੇ ਹੱਕ ਵਿੱਚ ਲੋਕਾਂ ਦੇ ਸਮਰਥਨ ਨੂੰ ਦਰਸਾਉਂਦੀ ਹੈ।ਰੈਲੀ ਦੌਰਾਨ ਹਰ ਪਿੰਡ ਵਿੱਚ ਸਥਾਨਕ ਲੋਕਾਂ ਨੇ ਜੋਸ਼ੋ-ਖਰੋਸ਼ ਨਾਲ ਨਾਅਰਿਆਂ ਨਾਲ ਬਾਈਕ ਰੈਲੀ ਦਾ ਸਵਾਗਤ ਕੀਤਾ। ਵਰਕਰਾਂ ਤੇ ਆਗੂਆਂ ਦਾ ਜੋਸ਼ ਦੇਖਣਯੋਗ ਸੀ।

ਪਿੰਡ ਦੇ ਲੋਕਾਂ ਨੇ ਪੀਲੇ ਝੰਡੇ ਲਹਿਰਾ ਕੇ ਆਮ ਆਦਮੀ ਪਾਰਟੀ ਪ੍ਰਤੀ ਆਪਣਾ ਸਮਰਥਨ ਪ੍ਰਗਟ ਕੀਤਾ। ਇਸ ਬਾਈਕ ਰੈਲੀ ਨੇ ਆਮ ਆਦਮੀ ਪਾਰਟੀ ਦੇ ਪ੍ਰਚਾਰ ਨੂੰ ਨਵੀਂ ਊਰਜਾ ਦਿੱਤੀ ਹੈ। ਨੌਜਵਾਨਾਂ ਦੀ ਵੱਡੀ ਸ਼ਮੂਲੀਅਤ ਦਰਸਾਉਂਦਾ ਹੈ ਕਿ ਡਾ: ਇਸ਼ਾਂਕ ਦਾ ਪ੍ਰਭਾਵ ਖੇਤਰ ਵਿੱਚ ਤੇਜ਼ੀ ਨਾਲ ਵਧ ਰਿਹਾ ਹੈ। “ਮੇਰਾ ਰੰਗ ਦੇ ਬਸੰਤੀ ਚੋਲਾ” ਦੀ ਧੁਨ ‘ਤੇ ਨਿਕਲੀ ਇਸ ਰੈਲੀ ਨੇ ਨਾ ਸਿਰਫ਼ ਚੋਣ ਮਾਹੌਲ ਨੂੰ ਗਰਮਾਇਆ, ਸਗੋਂ ਲੋਕਾਂ ਨੂੰ ਭਗਤ ਸਿੰਘ ਦੀ ਪ੍ਰੇਰਨਾ ਨਾਲ ਜੋੜਨ ‘ਚ ਵੀ ਸਫ਼ਲਤਾ ਹਾਸਲ ਕੀਤੀ।ਇਸ ਰੈਲੀ ਨੇ ਸਪੱਸ਼ਟ ਕਰ ਦਿੱਤਾ ਕਿ ਚੱਬੇਵਾਲ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ: ਇਸ਼ਾਂਕ ਕੁਮਾਰ ਮਜ਼ਬੂਤੀ ਨਾਲ ਆਪਣਾ ਮੁਕਾਮ ਕਾਇਮ ਕਰ ਰਹੇ ਹਨ।

Related posts

Leave a Reply