ਨੌਜਵਾਨ ਆਪਣੇ ਸੂਬੇ ਅਤੇ ਦੇਸ਼ ਦੀ ਤਰੱਕੀ ਲਈ ਸਭ ਤੋਂ ਵੱਡਾ ਸਰਮਾਇਆ : ਸੰਜੀਵ ਮਨਹਾਸ

ਗੜ੍ਹਦੀਵਾਲਾ 3 ਮਈ (ਚੌਧਰੀ) : ਅੱਜ ਪਿੰਡ ਭੰਬੋਵਾਲ ਵਿੱਖੇ ਯੂਥ ਵੱਲੋ ਕਰੋਨਾ ਮਹਾਮਾਰੀ ਦੌਰਾਨ ਆਪਣੀ ਸਿਹਤ ਨੂੰ ਫ਼ਿਟ ਰੱਖਣ ਲਈ ਨੌਜਵਾਨਾਂ ਨੂੰ ਖੇਡਾਂ ਲਈ ਪ੍ਰੇਰਿਤ ਕੀਤਾ ਗਿਆ। ਜਿਸ ਵਿੱਚ ਵੱਖ ਵੱਖ ਪਿੰਡਾਂ ਦੇ ਨੌਜਵਾਨਾਂ ਨੇ ਹਿਸਾ ਲਿਆ। ਜਿਸ ਵਿੱਚ,ਜਤਿਨ ਕੁਮਾਰ ਨੇ ਪਹਿਲਾਂ ਸਥਾਨ,ਲੱਕੀ ਨੇ ਦੂਸਰਾ ਸਥਾਨ,ਸ਼ਿਵਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਇਸੇ ਤਰ੍ਹਾਂ ਇੱਕ ਕਿਲੋਮੀਟਰ ਦੋੜ ਵਿੱਚ ਹਰਸ਼ ਨੇ ਪਹਿਲਾ,ਅੰਕਿਤ ਨੇ ਦੂਸਰਾ ਸਥਾਨ,ਅਸ਼ਵਿੰਦਰ ਮਲ੍ਹੇਵਾਲ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਇਸ ਮੌਕੇ ਵਿਸ਼ੇਸ਼ ਰੂਪ ਵਿੱਚ ਸ਼ਾਮਲ ਹੋਏ ਜਿਲ੍ਹਾ ਪ੍ਰਧਾਨ ਸੰਜੀਵ ਮਨਹਾਸ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ।ਇਸ ਮੌਕੇ ਨੌਜਵਾਨਾਂ ਦੀ ਤਿੰਨ ਕਿਲੋਮੀਟਰ ਦੌੜ ਲਗਵਾਈ ਗਈ।ਇਸ ਮੌਕੇ ਮਨਹਾਸ ਨੇ ਕਿਹਾ ਕਿ ਦੇਸ਼ ਦੀ ਤਰੱਕੀ ਲਈ ਨੌਜਵਾਨ ਸਬ ਤੋਂ ਵੱਡਾ ਸਰਮਾਇਆ ਹਨ।ਇਸ ਮੌਕੇ ਮਨਹਾਸ ਨੇ ਕਿਹਾ ਕੇ ਨੌਜਵਾਨ ਸਾਡੇ ਦੇਸ਼ ਦਾ ਭਵਿੱਖ ਹਨ।ਉਨ੍ਹਾਂ ਪੰਜਾਬ ਸਰਕਾਰ ਦੀ ਅਲੋਚਨਾ ਕਰਦੇ ਹੋਏ ਕਿਹਾ ਕਿ ਅੱਜ ਦੇ ਹਾਲਾਤ ਹਨ ਕਿ ਪੰਜਾਬ ਦੇ ਅੰਦਰ ਸ਼ੇਵਾ ਦਰਿਆ ਨਸ਼ਿਆਂ ਦਾ ਵੱਗ ਰਿਹਾ।ਜਿਸ ਵੱਲ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ।ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਠੋਸ ਨੀਤਿ ਦੀ ਲੋੜ ਹੈ ।ਮਨਹਾਸ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕੇ ਖੇਡਾਂ ਨੂੰ ਪ੍ਰਫੁਲਿਤ ਕਰਨ ਲਈ ਪਿੰਡ ਪਿੰਡ ਵਿੱਚ ਸਪੋਰਟਸ ਕਲੱਬਾਂ ਨੂੰ ਗਰਾਂਟਾਂ ਦਿੱਤੀਆਂ ਜਾਣ।ਉਨ੍ਹਾਂ ਨੌਜਵਾਨਾ ਨੂੰ ਖੇਡਾਂ ਵੱਲ ਧਿਆਨ ਦੇਣ ਲਈ ਪ੍ਰੇਰਿਤ ਕੀਤਾ।ਇਸ ਮੌਕੇ ਯੂਥ ਆਗੂ ਮਨਦੀਪ ਸਿੰਘ,ਰਿਸ਼ਵ ਕੰਵਰ,ਵਿਜੇ ਮਨਹਾਸ,ਰਵੀ ਕੁਮਾਰ,ਨਰਿੰਦਰ ਕੁਮਾਰ,ਰਿੱਕੀ,ਰਾਹੁਲ ,ਚੰਦਨ ਡਡਵਾਲ,ਰਮਨ,ਗੁਰਪ੍ਰੀਤ ਸਿੰਘ, ਹਨੀ ਲਖਾ ਆਦਿ ਨੌਜਵਾਨ ਹਾਜਿਰ ਸਨ।

Related posts

Leave a Reply