ਨੌਜਵਾਨ ਨੇ ਸੁਹਰਾ ਪਰਿਵਾਰ ਤੋ ਦੁਖੀ ਹੋ ਕੇ ਕੀਤੀ ਜੀਵਨ ਲੀਲਾ ਸਮਾਪਤ, ਪਤਨੀ ਸਮੇਤ ਪੰਜ ਵਿਰੁੱਧ ਮਾਮਲਾ ਦਰਜ

ਨੋਜਵਾਨ ਨੇ ਸੁਹਰਾ ਪਰਿਵਾਰ ਦੀ ਮਾਰ-ਕੁੱਟ ਤੇ ਤੰਗ ਪ੍ਰੇਸ਼ਾਨ ਤੋ ਦੁਖੀ ਹੋ ਕੇ ਕੀਤੀ ਜੀਵਨ ਲੀਲਾ ਸਮਾਪਤ , ਪਤਨੀ ਸਮੇਤ ਪੰਜ ਵਿਰੁੱਧ ਮਾਮਲਾ ਦਰਜ
ਗੁਰਦਾਸਪੁਰ ( ਅਸ਼ਵਨੀ ) :– ਇਕ ਨੋਜਵਾਨ ਵਲੋ ਸੁਹਰਾ ਪਰਿਵਾਰ ਦੀ ਮਾਰ-ਕੁੱਟ ਤੇ ਤੰਗ ਪ੍ਰੇਸ਼ਾਨੀ ਤੋ ਦੁਖੀ ਹੋ ਕੇ ਜੀਵਨ ਲੀਲਾ ਸਮਾਪਤ ਕਰ ਲਈ ਤੇ ਮਿ੍ਰਤਕ ਦੇ ਭਰਾ ਦੇ ਬਿਆਨ ਤੇ ਪੁਲਿਸ ਸਟੇਸ਼ਨ ਧਾਰੀਵਾਲ ਦੀ ਪੁਲਿਸ ਵੱਲੋਂ ਮਿ੍ਰਤਕ ਦੀ ਪਤਨੀ , ਸਾਲੀ , ਸਾਲਾ ਅਤੇ ਸੁਹਰੇ ਸਮੇਤ ਪੰਜ ਵਿਰੁੱਧ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।
                ਸੁਰਿੰਦਰ ਪਾਲ ਪੁੱਤਰ ਕਿਸ਼ਨ ਚੰਦ ਵਾਸੀ ਜੱਫਰਵਾਲ ਨੇ ਪੁਲਿਸ ਨੂੰ ਦਿੱਤੇ ਬਿਆਨ ਰਾਹੀਂ ਦਸਿਆਂ ਕਿ ਉਸ ਦੇ ਛੋਟੇ ਭਰਾ ਹਰਜਿੰਦਰ ਪਾਲ ਜੋ ਜੱਫਰਵਾਲ ਵਿੱਚ ਕਟਿੰਗ ਦੀ ਦੁਕਾਨ ਕਰਦਾ ਸੀ , ਦਾ ਵਿਆਹ ਜਤਿੰਦਰ ਕੋਰ ਪੁੱਤਰੀ ਅਜੀਤ ਸਿੰਘ ਨਾਲ ਹੋਈ ਸੀ ਜਿਸ ਦੇ ਦੋ ਲੜਕੀਆਂ ਤੇ ਇਕ ਲੜਕਾ ਹੈ । ਹਰਜਿੰਦਰ ਪਾਲ ਦੀ ਪਤਨੀ ਜਤਿੰਦਰ ਕੋਰ , ਸਾਲੀ ਨੀਲਮ , ਸਾਲਾ ਅਵਤਾਰ ਸਿੰਘ , ਸੁਹਰਾ ਅਜੀਤ ਸਿੰਘ ਅਤੇ ਬੇਵੀ ਵਾਸੀ ਗਾਉਂਸਪੁਰਾ , ਜਤਿੰਦਰ ਕੋਰ ਦੇ ਕਹਿਣ ਤੇ ਹਰਜਿੰਦਰ ਪਾਲ ਤੇ ਉਸ ਦੇ ਬਚਿਆਂ ਦੀ ਮਾਰ-ਕੁੱਟ ਕਰਦੇ ਸਨ ਅਤੇ ਤੰਗ ਪ੍ਰੇਸ਼ਾਨ ਕਰਦੇ ਸਨ । ਜਿਸ ਤੋ ਦੁਖੀ ਹੋਕੇ ਉਸ ਦੇ ਭਰਾ ਹਰਜਿੰਦਰ ਪਾਲ ਨੇ ਬੀਤੀ 9 ਸਤੰਬਰ ਨੂੰ ਰਾਤ ਕਰੀਬ 8 ਵਜੇ ਕੋਈ ਜ਼ਹਿਰੀਲੀ ਜਾਂ ਨਸ਼ੀਲੀ ਚੀਜ਼ ਖਾ ਲਈ ਸੀ ਜਿਸ ਕਾਰਨ ਹਰਜਿੰਦਰ ਪਾਲ ਸੇਹਤ ਖ਼ਰਾਬ ਹੋਣ ਤੇ ਧਾਰੀਵਾਲ ਦੇ ਇਕ ਨਿੱਜੀ ਹੱਸਪਤਾਲ ਵਿੱਚ ਦਾਖਲ ਕਰਵਾਇਆਂ ਗਿਆ ਸੀ ਜਿੱਥੇ ਹਰਜਿੰਦਰ ਪਾਲ ਦੀ 11 ਸਤੰਬਰ ਨੂੰ ਰਾਤ 7.30 ਵਜੇ ਮੋਤ ਹੋ ਗਈ ।
                     ਸਬ ਇੰਸਪੈਕਟਰ ਸੁਰਜਨ ਸਿੰਘ ਨੇ ਦਸਿਆਂ ਕਿ ਮਿ੍ਰਤਕ ਦੇ ਭਰਾ ਸੁਰਿੰਦਰਪਾਲ ਦੇ ਬਿਆਨ ਤੇ ਪੁਲਿਸ ਵੱਲੋਂ ਮਿ੍ਰਤਕ ਦੀ ਪਤਨੀ , ਸਾਲੀ , ਸਾਲਾ ਅਤੇ ਸੁਹਰੇ ਸਮੇਤ ਪੰਜ ਵਿਰੁੱਧ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।
 
 
 
 
 

Related posts

Leave a Reply