ਪਤਨੀ ਵੱਲੋਂ ਪਤੀ ਨਾਲ ਮਾਰ-ਕੁੱਟ ਕਰਨ ਤੇ ਪਤੀ ਵੱਲੋਂ ਖ਼ੁਦਕੁਸ਼ੀ, ਸੁਹਰੇ ਤੇ ਸਾਲੇ ਵਿਰੁੱਧ ਮਾਮਲਾ ਦਰਜ

ਪਤਨੀ ਵੱਲੋਂ ਪਤੀ ਨਾਲ ਮਾਰ-ਕੁੱਟ ਕਰਨ ਤੇ ਪਤੀ ਵੱਲੋਂ ਸਲਫਾਸ ਖਾ ਕੇ ਖ਼ੁਦਕੁਸ਼ੀ ਕਰਨ ਤੇ ਪਤਨੀ , ਸੁਹਰੇ ਤੇ ਸਾਲੇ ਵਿਰੁੱਧ ਮਾਮਲਾ ਦਰਜ
ਗੁਰਦਾਸਪੁਰ 28 ਮਾਰਚ ( ਅਸ਼ਵਨੀ ) :- ਪਤਨੀ ਵੱਲੋਂ ਪਤੀ ਨਾਲ ਮਾਰ-ਕੁੱਟ ਕਰਨ ਤੇ ਪਤੀ ਵੱਲੋਂ ਸਲਫਾਸ ਖਾ ਕੇ ਖ਼ੁਦਕੁਸ਼ੀ ਕਰਨ ਤੇ ਮਿ੍ਰਤਕ ਲੜਕੇ ਦੀ  ਮਾਤਾ ਦੇ ਬਿਆਨਾਂ ਤੇ ਪੁਲਿਸ ਸਟੇਸ਼ਨ ਸਿਟੀ ਗੁਰਦਾਸਪੁਰ ਦੀ ਪੁਲਿਸ ਵੱਲੋਂ ਮਿ੍ਰਤਕ ਦੀ ਪਤਨੀ , ਸੁਹਰੇ ਤੇ ਸਾਲੇ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ । ਕੁਲਦੀਪ ਕੋਰ ਪਤਨੀ ਲੇਟ ਅਜੈਬ ਸਿੰਘ ਵਾਸੀ ਪ੍ਰੇਮ ਨਗਰ ਗੁਰਦਾਸਪੁਰ ਨੇ ਪੁਲਿਸ ਨੂੰ ਦਿੱਤੇ ਬਿਆਨ ਰਾਹੀਂ ਦਸਿਆਂ ਕਿ ਉਸ ਦੇ ਬੇਟੇ ਬਲਜਿੰਦਰ ਸਿੰਘ ਉਰਫ ਬੱਬੂ 32 ਸਾਲ ਕੋਅਪਰੇਟਿਵ ਬੈਂਕ ਫਤਿਹਗੜ ਚੂੜੀਆਂ ਵਿਖੇ ਨੋਕਰੀ ਕਰਦਾ ਸੀ.

ਕਰੀਬ ਤਿੰਨ ਸਾਲ ਪਹਿਲਾ ਉਸ ਦਾ ਵਿਆਹ ਗੋਮਤੀ ਪੁੱਤਰੀ ਸਵਰਨ ਦਾਸ ਵਾਸੀ ਕਲਾਨੋਰ ਦੇ ਨਾਲ ਹੋਈ ਸੀ ਜਿਸਦੀ ਦੋ ਸਾਲ ਦੀ ਬੇਟੀ ਵੀ ਸ਼ਾਦੀ ਤੋਂ ਬਾਅਦ ਉਸ ਦੇ ਬੇਟੇ ਨੂੰ ਉਸ ਦੀ ਪਤਨੀ ਤੇ ਸੁਹਰੇ ਪਰਿਵਾਰ ਦੇ ਕੁਝ ਮੈਂਬਰ ਤੰਗ ਪ੍ਰੇਸ਼ਾਨ ਕਰਦੇ ਸਨ ।

ਬੀਤੇ ਦਿਨ ਉਸ ਦੀ ਨੂੰਹ ਗੋਮਤੀ ਨੇ ਆਪਣੇ ਪਿਤਾ ਤੇ ਭਰਾ ਦੀ ਸ਼ਹਿ ਤੇ ਲੜਾਈ ਝਗੜਾ ਕਰਕੇ ਮਾਰ-ਕੁਟਾਈ ਕੀਤੀ ਜਿਸ ਤੇ ਬਲਜਿੰਦਰ ਸਿੰਘ ਨੇ ਦੁਖੀ ਹੋ ਕੇ ਸਲਫਾਸ ਦੀਆ ਗੋਲ਼ੀਆਂ ਖਾ ਕੇ ਖੁਦਕਸ਼ੀ ਕਰ ਲਈ । ਸਹਾਇਕ ਸਬ ਇੰਸਪੈਕਟਰ ਜਸਵੰਤ ਸਿੰਘ ਨੇ ਦਸਿਆਂ ਕਿ ਕੁਲਦੀਪ ਕੋਰ ਵੱਲੋਂ ਦਿੱਤੇ ਬਿਆਨਾਂ ਤੇ ਗੋਮਤੀ ਪਤਨੀ ਬਲਜਿੰਦਰ ਸਿੰਘ , ਸਵਰਨ ਦਾਸ ਅਤੇ ਸਾਹਿਲ ਕੁਮਾਰ ਪੁਤਰ ਸਵਰਨ ਦਾਸ ਵਾਸੀ ਕਲਾਨੋਰ ਵਿਰੁੱਧ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।

Related posts

Leave a Reply