ਪੋਲਟਰੀ ਫ਼ਾਰਮ ਦੀ ਛੱਤ ਡਿੱਗੀ ਇਕ ਦੀ ਮੋਤ, ਚਾਰ ਜਖਮੀ

ਤੇਜ਼ ਹਨੇਰੀ ਕਾਰਨ ਪੋਲਟਰੀ ਫ਼ਾਰਮ ਦੀ ਛੱਤ ਡਿੱਗੀ ਇਕ ਦੀ ਮੋਤ ਚਾਰ ਜਖਮੀ 

ਗੁਰਦਾਸਪੁਰ 12 ਜੂਨ ( ਅਸ਼ਵਨੀ ) :- ਬੀਤੀ ਰਾਤ ਆਈ ਤੇਜ਼ ਹਨੇਰੀ ਕਾਰਨ ਕਲਾਨੋਰ ਨੇੜੇ ਪੈਂਦੇ ਪਿੰਡ ਰਹੀਮਾਬਾਦ ਵਿੱਖੇ ਇਕ ਪੋਲਟਰੀ ਫ਼ਾਰਮ ਦੀ ਛੱਤ ਡਿੱਗ ਜਾਣ ਕਾਰਨ ਉਸੇ ਦਿਨ ਝੋਨਾ ਲਗਾਉਣ ਲਈ ਪਿੰਡ ਵਿੱਚ ਪੁੱਜੇ ਇਕ ਗਰੀਬ ਮਜ਼ਦੂਰ ਦੇ ਪਰਿਵਾਰ ਦੇ ਇਕ ਬੱਚੇ ਦੀ ਮੋਤ ਹੋ ਗਈ ਜਦੋਕਿ ਪਰਿਵਾਰ ਦੇ ਚਾਰ ਮੈਂਬਰ ਜਖਮੀ ਹੋ ਗਏ ਜਿਨਾ ਨੂੰ ਇਲਾਜ ਕਰਾਉਣ ਲਈ ਕਲਾਨੋਰ ਦੇ ਹੱਸਪਤਾਲ ਵਿਖੇ ਦਾਖਲ ਕਰਵਾਇਆਂ ਗਿਆ ਜਿੱਥੇ ਇਕ ਤਿੰਨ ਮਹੀਨੇ ਦੇ ਬੱਚੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ।

ਜਾਣਕਾਰੀ ਦਿੰਦੇ ਹੋਏ ਜਖਮੀ ਜੋਬਨ ਪੁੱਤਰ ਕਰਮਾ ਵਾਸੀ ਭਿੰਡੀ ਸੈਦਾ ਅਜਨਾਲਾ ਨੇ ਦਸਿਆਂ ਕਿ ਬੀਤੇ ਦਿਨ  ਉਹ ਆਪਣੇ ਦੋ ਭਰਾਵਾਂ , ਪਤਨੀ , ਬੱਚੇ ਤੇ ਮਾਤਾ-ਪਿਤਾ ਦੇ ਨਾਲ ਪਿੰਡ ਰਹੀਮਾਬਾਦ ਵਿੱਚ ਝੋਨਾ ਲਾਉਣ ਲਈ ਆਇਆ ਸੀ ਇਸ ਦੋਰਾਨ ਉਹ ਇਕ ਪੋਲਟਰੀ ਫ਼ਾਰਮ ਵਿੱਚ ਠਹਿਰ ਗਏ । ਪਰ ਉਸ ਰਾਤ ਆਏ ਤੇਜ਼ ਹਨੇਰੀ ਕਾਰਨ ਪੋਲਟਰੀ ਫ਼ਾਰਮ ਦੀ ਛੱਤ ਉਹਨਾਂ ਉੱਪਰ ਡਿੱਗ ਪਈ ਜਦੋਂ ਛੱਤ ਡਿੱਗੀ ਉਸ ਵੇਲੇ ਸਾਰਾ ਪਰਿਵਾਰ ਸੁੱਤਾ ਪਿਆਂ ਸੀ ਜਿਸ ਕਾਰਨ ਪਵਨ 14 ਸਾਲ ਦੀ ਮੋਕਾ ਤੇ ਹੀ ਮੋਤ ਹੋ ਗਈ ਜਦੋਕਿ ਉਹ ਤੇ ਉਸ ਦਾ ਤਿੰਨ ਮਹੀਨੇ ਦਾ ਬੇਟਾ , ਪਤਨੀ ਸਮੇਤ ਚਾਰ ਲੋਕ ਜਖਮੀ ਹੋ ਗਏ । ਉਹਨਾ ਨੂੰ ਇਲਾਜ ਕਰਾਉਣ ਲਈ ਹੱਸਪਤਾਲ ਲੇ ਜਾਇਆ ਗਿਆ ਜਿੱਥੇ ਉਸ ਦੇ ਬੇਟੇ ਦੀ ਹਾਲਤ ਖਰਾਬ ਹੋਣ ਕਾਰਨ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ।
ਉਸ ਨੇ ਦਸਿਆਂ ਹੋਰ ਦਸਿਆਂ ਕਿ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਦਾ ਢਿੱਡ ਭਰਨ ਲਈ ਪਿੰਡ ਰਹੀਮਾਬਾਦ ਵਿੱਚ ਝੋਨਾ ਲਾਉਣ  ਲਈ ਆਇਆ ਸੀ । ਪਰ ਉਸ ਨੂੰ ਕੀ ਪਤਾ ਸੀ ਕਿ ਇਹ ਤੁਫ਼ਾਨ ਉਹਨਾਂ ਤੇ ਕਹਿਰ ਬਨ ਕੇ ਆਵੇਗਾ । ਉਸ ਦਾ ਭਰਾ ਇਸ ਹਾਦਸੇ ਵਿੱਚ ਸੱਦਾ ਲਈ ਵਿੱਛੜ ਗਿਆ । ਉਸ ਨੇ ਪੰਜਾਬ ਸਰਕਾਰ ਤੇ ਸਮੂਹ ਸਮਾਜਸੈਵੀ ਸੰਸਥਾਵਾਂ ਤੋ ਮੰਗ ਕੀਤੀ ਹੈ ਕਿ ਉਹਨਾਂ ਦੀ ਸਹਾਇਤਾ ਕੀਤੀ ਜਾਵੇ । ਪਿੰਡ ਦੇ ਸਰਪੰਚ ਮਨਜੀਤ ਸਿੰਘ ਨੇ ਦਸਿਆਂ ਕਿ ਇਹ ਘਟਨਾ ਕਰੀਬ 11 ਵਜੇ ਹਰਜੀਤ ਸਿੰਘ ਦੇ ਪੋਲਟਰੀ ਫ਼ਾਰਮ ਤੇ ਵਾਪਰੀ ਹੈ । ਘਟਨਾ ਦੀ ਸੂਚਨਾ ਮਿਲਦੇ ਹੀ ਜਖਮੀਆ ਨੂੰ ਇਲਾਜ ਕਰਾਉਣ ਲਈ ਹੱਸਪਤਾਲ ਲੈ ਜਾਇਆ ਗਿਆ ।,ਉਹਨਾਂ ਨੇ ਵੀ ਜਿਲਾ ਪ੍ਰਸ਼ਾਸਨ ਅਤੇ ਸਰਕਾਰ ਪਾਸੋ ਸਹਾਇਤਾ ਦੇਣ ਦੀ ਮੰਗ ਕੀਤੀ ਹੈ ।

Related posts

Leave a Reply