ਪੰਜਾਬ ਸਰਕਾਰ ਦੀ ਅਣਗਹਿਲੀ ਦੇ ਕਾਰਨ ਕੰਢੀ ਨਹਿਰ ਹੇਠਾਂ ਹਜਾਰਾਂ ਏਕੜ ਰਕਵਾ ਬਣਿਆ ਬੰਜਰ : ਸੰਜੀਵ ਮਨਹਾਸ


ਗੜ੍ਹਦੀਵਾਲਾ 13 ਜੂੂਨ(ਚੌਧਰੀ) : ਅੱਜ ਭਾਜਪਾ ਜਿਲ੍ਹਾ ਪ੍ਰਧਾਨ ਸੰਜੀਵ ਮਨਹਾਸ ਨੇ ਕੰਢੀ ਨਹਿਰ ਦੀ ਦੁਰਦਸ਼ਾ ਦਿਖਾਉਂਦੇ ਉਪਰੰਤ ਪੰਜਾਬ ਸਰਕਾਰ ਦੀ ਅਲੋਚਨਾ ਕਰਦੇ ਹੋਏ ਕਿਹਾ ਕਿ ਕੰਡੀ ਨਹਿਰ ਕੰਢੀ ਇਲਾਕੇ ਦੇ ਕਿਸਾਨਾਂ ਲਈ ਸਿੰਚਾਈ ਲਈ ਇੱਕ ਵੱਡਾ ਸਹਾਰਾ ਹੈ ਪਰ ਦੁੱਖ ਦੀ ਗੱਲ ਹੈ ਕੇ ਸਰਕਾਰ ਅਤੇ ਵਿਭਾਗ ਦੀ ਅਣਗਹਿਲੀ ਦੇ ਕਾਰਨ ਨਹਿਰ ਦੀ ਰਿਪੇਅਰ ਦਾ ਕੰਮ ਸਮੇਂ ਸਿਰ ਨਹੀਂ ਕੀਤਾ ਗਿਆ।ਜਿਸ ਨਾਲ਼ ਹਜਾਰਾਂ ਏਕੜ ਜ਼ਮੀਨ ਬੰਜਰ ਪਈ ਹੈ।ਮਨਹਾਸ ਨੇ ਦੱਸਿਆ ਕਿ ਇਸ ਕੰਢੀ ਨਹਿਰ ਦੇ ਪਾਣੀ ਨਾਲ਼ ਸਿੰਚਾਈ ਜ਼ਿਆਦਾਤਰ ਛੋਟੇ ਕਿਸਾਨ ਕਰਦੇ ਹਨ।ਇਹ ਕਿਸਾਨ ਆਪਣੇ ਪਰਿਵਾਰ ਦਾ ਗੁਜ਼ਾਰਾ ਹੀ ਖੇਤੀ ਤੋਂ ਕਰਦੇ ਹਨ ਪਰ ਨਹਿਰ ਦੀ ਸਮੇਂ ਤੇ ਰਿਪੇਅਰ ਨਹੀਂ ਕੀਤੀ ਗਈ ।ਨਹਿਰ ਵਿੱਚ ਪਾਣੀ ਲੰਬੇ ਸਮੇਂ ਤੋਂ ਬੰਦ ਪਿਆ ਹੈ। ਕਿਸਾਨ ਆਪਣੀ ਫ਼ਸਲ ਦੀ ਵਜਾਈ ਨਹੀਂ ਕਰ ਸਕਦੇ ।ਮਨਹਾਸ ਨੇ ਮੰਗ ਕੀਤੀ ਕਿ ਇਸ ਅਣਗਹਿਲੀ ਲਈ ਜੁੰਮੇਵਾਰ ਲੋਕਾਂ ਦੀ ਖਿਚਾਈ ਕੀਤੀ ਜਾਵੇ।ਉਨ੍ਹਾਂ ਮੰਗ ਕੀਤੀ ਕੇ ਕਿਸਾਨਾਂ ਦੇ ਨੁਕਸਾਨ ਦੀ ਭਰਪਾਈ ਲਈ ਸਬੰਧਿਤ ਕਿਸਾਨਾਂ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ਼ 50 ਹਜਾਰ ਰੁਪਏ ਮੁਆਵਜਾ ਦਿੱਤਾ ਜਾਵੇ।ਇਸ ਮੌਕੇ ਭਾਜਪਾ ਲੀਡਰ ਵਿਜੇ ਸ਼ਰਮਾ,ਸੰਸਾਰਪੁਰ ਮੰਡਲ ਪ੍ਰਧਾਨ ਸੂਬੇਦਾਰ ਕਿਰਪਾਲ ਸਿੰਘ,ਸ਼੍ਰੀ ਕਮਲ ਕਿਸ਼ੋਰ,ਰਾਮਦਾਸ ਆਦਿ ਹਾਜਰ ਸਨ।

Related posts

Leave a Reply