ਬਲਾਤਕਾਰ ਕਰਨ ਤੇ ਧਮਕੀਆਂ ਦੇਣ ਦੇ ਦੋਸ਼ ਵਿੱਚ ਇਕ ਕਾਬੂ


ਗੁਰਦਾਸਪੁਰ 26 ਅਪ੍ਰੈਲ ( ਅਸ਼ਵਨੀ ) :- ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਪੁਲਿਸ ਸਟੇਸ਼ਨ ਦੀਨਾ ਨਗਰ ਦੀ ਪੁਲਿਸ ਵੱਲੋਂ ਇਕ ਵਿਅਕਤੀ ਨੂੰ ਬਲਾਤਕਾਰ ਕਰਨ ਅਤੇ ਧਮਕੀਆਂ ਦੇਣ ਦੇ ਦੋਸ਼ ਵਿੱਚ ਇਕ ਕਾਬੂ ਕੀਤਾ ਗਿਆ ਹੈ । ਰੋਜੀ ( ਅਸਲ ਨਾ ਨਹੀਂ)ਵਾਸੀ ਦੀਨਾ ਨਗਰ ਨੇ ਪੁਲਿਸ ਨੂੰ ਦਿੱਤੇ ਬਿਆਨ ਰਾਹੀਂ ਦਸਿਆਂ ਕਿ ਬੀਤੀ ਰਾਤ ਉਸ ਦੇ ਪਰਿਵਾਰਕ ਮੈਂਬਰ ਰਾਤ ਦਾ ਖਾਣਾ ਖਾ ਕੇ ਸੋ ਗਏ ਉਸ ਦੇ ਭਰਾ ਅਤੇ ਭਰਜਾਈ ਰਿਸ਼ਤੇਦਾਰੀ ਵਿੱਚ ਗਏ ਹੋਣ ਕਾਰਨ ਉਹ ਉਹਨਾਂ ਦੇ ਕਮਰੇ ਵਿੱਚ ਸੋ ਗਈ ਕਰੀਬ 2 ਵਜੇ ਰਾਤ ਸਾਹਿਲ ਪੁੱਤਰ ਦੇਵ ਰਾਜ ਵਾਸੀ ਦੀਨਾ ਨਗਰ ਘਰ ਦੀ ਛੱਤ ਰਾਹੀਂ ਉਸ ਦੇ ਕਮਰੇ ਵਿੱਚ ਆ ਗਿਆ ਅਤੇ ਉਸ ਦੇ ਨਾਲ ਜ਼ਬਰਦਸਤੀ ਕੀਤੀ ਅਤੇ ਧਮਕੀ ਦਿੱਤੀ ਕਿ ਜੇ ਕਰ ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਨਤੀਜਾ ਭੁਗਤਣਾ ਪਵੇਗਾ । ਸਬ ਇੰਸਪੈਕਟਰ ਰਜਨੀ ਬਾਲਾ ਪੁਲਿਸ ਸਟੇਸ਼ਨ ਦੀਨਾ ਨਗਰ ਨੇ ਦਸਿਆਂ ਕਿ ਪੀੜਤ ਲੜਕੀ ਵੱਲੋਂ ਦਿੱਤੇ ਬਿਆਨਾਂ ਤੇ ਸਾਹਿਲ ਵਿਰੁੱਧ ਧਾਰਾ 376 ਅਤੇ 506 ਅਧੀਨ ਮਾਮਲਾ ਦਰਜ ਕਰਕੇ ਉਸ ਨੂੰ ਕਾਬੂ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ।

Related posts

Leave a Reply