ਬਲਾਤਕਾਰ ਕਰਨ ਤੋਂ ਬਾਅਦ ਧਮਕਾ ਕੇ ਪੈਸੇ ਤੇ ਸੋਨੇ ਦੇ ਗਹਿਣੇ ਲੈਣ ਦੇ ਮਾਮਲੇ ‘ਚ ਇੱਕ ਵਿਰੁੱਧ ਮਾਮਲਾ ਦਰਜ


ਗੁਰਦਾਸਪੁਰ 14 ਜੂਨ ( ਅਸ਼ਵਨੀ ) :- ਬਲਾਤਕਾਰ ਕਰਨ ਧਮਕਾ ਕੇ ਪੈਸੇ ਤੇ ਸੋਨੇ ਦੇ ਗਹਿਣੇ ਲੈਣ ਦੇ ਮਾਮਲੇ ਵਿੱਚ ਇਕ ਪੀੜਤਾ ਦੀ ਸ਼ਿਕਾਇਤ ਤੇ ਪੁਲਿਸ ਸਟੇਸ਼ਬ ਕਲਾਨੋਰ ਦੀ ਪੁਲਿਸ ਵਲੋ ਇਕ ਵਿਅਕਤੀ ਦੇ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ । ਪੁਲਿਸ ਸਟੇਸ਼ਨ ਕਲਾਨੋਰ ਅਧੀਨ ਪੈਂਦੇ ਇਕ ਪਿੰਡ ਦੀ ਵਸਨੀਕ ਨੇ ਪੁਲਿਸ ਨੂੰ ਬਿਆਨ ਦਿੰਦੇ ਹੋਏ ਦੱਸਿਆ ਕਿ ਉਸ ਦਾ ਪਤੀ ਕਰੀਬ ਦੋ ਸਾਲ ਤੋਂ ਬਹਿਰੀਨ ਵਿਖੇ ਰਹਿ ਰਿਹਾ ਹੈ ਤੇ ਹੁਣ ਉਹ ਕਰੀਬ ਚਾਰ ਮਹੀਨੇ ਤੋ ਆਪਣੀ ਬੇਟੀ ਅਤੇ ਮਾਤਾ ਸਮੇਤ ਨਵੇਂ ਬਨੇ ਮਕਾਨ ਵਿੱਚ ਰਹਿ ਰਹੀ ਹੈ । ਇਸੇ ਦੋਰਾਨ ਉਸ ਦੇ ਫ਼ੋਨ ਤੇ ਕੋਈ ਅਨਜਾਨ ਵਿਅਕਤੀ ਬਨ ਕੇ ਉਸ ਦੇ ਨਾਲ ਗੱਲ-ਬਾਤ ਕਰਦਾ ਰਿਹਾ। ਜਿਸ ਬਾਰੇ ਬਾਅਦ ਵਿੱਚ ਪਤਾ ਲੱਗਾ ਕਿ ਇਹ ਵਿਅਕਤੀ ਪਰਮਜੀਤ ਸਿੰਘ ਪੁੱਤਰ ਭਗਵਾਨ ਸਿੰਘ ਵਾਸੀ ਨਬੀਨਗਰ ਹੈ । ਪਰਮਜੀਤ ਸਿੰਘ ਨੇ ਕਰੀਬ ਦੋ ਮਹੀਨੇ ਪਹਿਲਾ ਉਸ ਦੀ ਮਾਤਾ ਦੀ ਗ਼ੈਰਹਾਜ਼ਰੀ ਵਿੱਚ ਉਸ ਦੇ ਘਰ ਆ ਕੇ ਉਸ ਨਾਲ ਜ਼ਬਰਦਸਤੀ ਬਲਾਤਕਾਰ ਕੀਤਾ ਅਤੇ ਬਾਅਦ ਵਿੱਚ ਪਰਮਜੀਤ ਨੇ ਉਸ ਨੂੰ ਧਮਕੀਆਂ ਦੇ ਕੇ ਕਿਹਾ ਕਿ ਉਸ ਦੀ ਬਲਿਉ ਫ਼ਿਲਮ ਬਨੀ ਹੈ ਇਸ ਨੂੰ ਨੈਟ ਵਿੱਚ ਪਾ ਦੇਵੇਗਾ। ਇਸ ਤਰਾਂ ਬਲੈਕਮੈਲ ਕਰਕੇ ਉਸ ਪਾਸੋੰ ਹੁਣ ਤੱਕ 1 ਲੱਖ 75 ਹਜ਼ਾਰ ਰੁਪਏ ,ਇਕ ਸੋਨੇ ਦੀ ਚੈਨ ਅਤੇ ਸੋਨੇ ਦੀਆਂ ਦੋ ਮੂੰਦਰੀਆਂ ਲੈ ਚੁੱਕਾ ਹੈ ਅਤੇ ਹੋਰ ਪੈਸਿਆਂ ਦੀ ਮੰਗ ਕਰ ਰਿਹਾ ਹੈ । ਸਬ ਇੰਸਪੈਕਟਰ ਕਿਰਨਦੀਪ ਕੋਰ ਪੁਲਿਸ ਸਟੇਸ਼ਨ ਕਲਾਨੋਰ ਨੇ ਦਸਿਆ ਕਿ ਪੀੜਤ ਔਰਤ ਦੇ ਬਿਆਨਾਂ ਤੇ ਪਰਮਜੀਤ ਸਿੰਘ ਦੇ ਵਿਰੁੱਧ ਧਾਰਾ 376 , 386 ਅਤੇ 506 ਅਧੀਨ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।



Related posts

Leave a Reply