ਬਾਬਾ ਨਾਗ ਦੇਵਤਾ ਕੋਹਲੀ ਕਲੱਬ ਭੰਬੋਵਾਲ ਵੱਲੋਂ ਕਰਵਾਏ ਕ੍ਰਿਕੇਟ ਟੂਰਨਾਮੈਂਟ ਤੇ ਡੀ ਸੀ ਕਲੱਬ ਗੜ੍ਹਦੀਵਾਲਾ ਨੇ ਕੀਤਾ ਕਬਜਾ

ਦੇਸ਼ ਦੀ ਤਰੱਕੀ ਲਈ ਨੌਜਵਾਨ ਸਭ ਤੋਂ ਵੱਡਾ ਸਰਮਾਇਆ : ਸੰਜੀਵ ਮਨਹਾਸ

ਗੜ੍ਹਦੀਵਾਲਾ 14 ਜੂਨ (ਚੌਧਰੀ) : ਭੰਬੋਵਾਲ ਵਿਖੇ ਕੋਹਲੀ ਕਲੱਬ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ਼ ਤਿੰਨ ਦਿਨ ਕ੍ਰਿਕੇਟ ਟੂਰਨਾਮੈਂਟ ਕਰਵਾਇਆ ਗਿਆ।ਟੂਰਨਾਮੈਂਟ ਵਿੱਚ 25 ਟੀਮਾਂ ਨੇ ਭਾਗ ਲਿਆ।ਪਹਿਲਾਂ ਨੰਬਰ ਤੇ ਡੀ ਸੀ ਕਲੱਬ ਗੜ੍ਹਦੀਵਾਲਾ ਰਿਹਾ,ਦੂਸਰੇ ਨੰਬਰ ਤੇ ਕੋਹਲੀ ਕਲੱਬ ਭੰਬੋਵਾਲ ਰਿਹਾ,ਤੀਸਰੇ ਨੰਬਰ ਤੇ ਲੋਕੇਸ਼ਨ ਕਲੱਬ ਰਿਹਾ। ਟੂਰਨਾਮੈਂਟ ਵਿੱਚ ਭਾਜਪਾ ਜਿਲ੍ਹਾ ਪ੍ਰਧਾਨ ਸੰਜੀਵ ਮਨਹਾਸ ਮੁੱਖ ਮਹਿਮਾਨ ਵਜੋਂ ਹਾਜਰ ਹੋਏ।ਮਨਹਾਸ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ ਇਸ ਮੋਕੇ ਮਨਹਾਸ ਨੇ ਨੌਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਨੌਜਵਾਨ ਵਧਾਈ ਦੇ ਪਾਤਰ ਹਨ ਜੋ ਖੇਡ ਟੂਰਨਾਮੈਂਟ ਕਰਵਾ ਕੇ ਇੱਕ ਚੰਗਾ ਉਪਰਾਲਾ ਕਰ ਰਹੇ ਹਨ।ਮਨਹਾਸ ਨੇ ਨੌਜਵਾਨਾਂ ਨੂੰ ਕੋਰੋਨਾ ਮਹਾਮਾਰੀ ਦੌਰਾਨ ਆਪਣੀ ਸਿਹਤ ਨੂੰ ਫ਼ਿਟ ਰੱਖਣ ਲਈ ਅਤੇ ਖੇਡਾਂ ਲਈ ਪ੍ਰੇਰਿਤ ਕੀਤਾ। ਮਨਹਾਸ ਨੇ ਨੌਜਵਾਨਾਂ ਨੂੰ ਕਿਹਾ ਕੇ ਦੇਸ਼ ਦੀ ਤਰੱਕੀ ਲਈ ਨੌਜਵਾਨ ਸਬ ਤੋਂ ਵੱਡਾ ਸਰਮਾਇਆ ਹਨ ਅਤੇ ਨੌਜਵਾਨ ਸਾਡੇ ਦੇਸ਼ ਦਾ ਭਵਿੱਖ ਹਨ।ਉਨ੍ਹਾਂ ਪੰਜਾਬ ਸਰਕਾਰ ਦੀ ਅਲੋਚਨਾ ਕਰਦੇ ਹੋਏ ਕਿਹਾ ਕੇ ਅੰਜ ਦੇ ਹਾਲਾਤ ਹਨ ਕਿ ਪੰਜਾਬ ਦੇ ਅੰਦਰ ਸ਼ੇਵਾ ਦਰਿਆ ਨਸ਼ਿਆਂ ਦਾ ਵੱਗ ਰਿਹਾ।ਪੰਜਾਬ ਸਰਕਾਰ ਨਸ਼ਿਆਂ ਨੂੰ ਰੋਕਣ ਲਈ ਫੇਲ ਸਾਬਿਤ ਹੋਈ ਹੈ ਨੌਜਵਾਨਾਂ ਦੇ ਭਵਿੱਖ ਵੱਲ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ।ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਠੋਸ ਨੀਤਿ ਦੀ ਲੋੜ ਹੈ । ਮਨਹਾਸ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕੇ ਖੇਡਾਂ ਨੂੰ ਪ੍ਰਫੁਲਿਤ ਕਰਨ ਲਈ ਪਿੰਡ ਪਿੰਡ ਵਿੱਚ ਸਪੋਰਟਸ ਕਲੱਬਾਂ ਨੂੰ ਗ੍ਰਾਟਾਂ ਦਿੱਤੀਆਂ ਜਾਣ।ਉਨ੍ਹਾਂ ਨੌਜਵਾਨਾ ਨੂੰ ਖੇਡਾਂ ਵੱਲ ਧਿਆਨ ਦੇਣ ਲਈ ਪ੍ਰੇਰਿਤ ਕੀਤਾ।ਇਸ ਮੋਕੇ ਕਿਰਨਦੀਪ ਸਿੰਘ ਕਿੰਨੂੰ ਪਹਿਲਵਾਨ,ਠਾਕੁਰ ਕੁਲਦੀਪ ਸਿੰਘ,ਮਨਦੀਪ ਸਿੰਘ,ਰਿਸ਼ਵ ਕੁਮਾਰ,ਸ਼ਮਸ਼ੇਰ ਸਿੰਘ,ਹੈਪੀ,ਸ਼ਾਗਾ ਰਾਮ,ਕੇਸ਼ਵ ਚੰਦ,ਸੁਰਤੀ ਰਾਮ, ਸਰਵਜੀਤ ਸਿੰਘ ਪੰਡੋਰੀ ਅਟਵਾਲ ਕਾਮੈਂਟਰ,ਟੀਨੂੰ,ਰਾਜ ਕੁਮਾਰ,ਪਰਮਜੀਤ ਬੋਬੀ,ਮਹਿੰਦਰ ਮਿੰਦੁ ਸ਼ਾਮੁ, ਗਗਨ,ਨਰਿੰਦਰ ਕੁਮਾਰ,ਰਾਜੂ,ਜਤਿੰਦਰ ਸਿੰਘ,ਗਨੇਸ਼ ਕੁਮਾਰ,ਸ਼ਾਮ ਲਾਲ ਹਰਫੂਲ ਸਿੰਘ,ਬੱਬੀ,ਕੋਹਲੀ,ਬਕਾਂ,ਪੰਕੂ,ਰੋਹਨ,ਰਵੀ,ਵਿੱਕੀ,ਸਾਹਿਲ ,ਆਦਿ ਵੱਡੀ ਗਿਣਤੀ ਵਿੱਚ ਨੌਜਵਾਨ ਹਾਜਿਰ ਸਨ।

Related posts

Leave a Reply