ਬਿਜਲੀ ਦੇ ਕੱਟ, ਕੱਢ ਸਕਦੇ ਨੇ ਕੈਪਟਨ ਸਰਕਾਰ ਦੇ ਵੱਟ , ਸ਼ਹਿਰ ਵਾਸੀ ਹੋਏ ਪ੍ਰੈਸ਼ਾਨ

ਬਿਜਲੀ ਦੇ ਕੱਟ , ਕੱਢ ਸਕਦੇ ਨੇ ਕੈਪਟਨ ਸਰਕਾਰ ਦੇ ਵੱਟ ,ਸ਼ਹਿਰ ਵਾਸੀ ਹੋਏ ਪ੍ਰੈਸ਼ਾਨ
ਗੁਰਦਾਸਪੁਰ 10 ਜੂਨ ( ਅਸ਼ਵਨੀ ) :- ਗਰਮੀ ਦੇ ਪ੍ਰਕੋਪ ਦੇ ਵੱਧਣ ਦੇ ਨਾਲ ਹੀ ਸ਼ਹਿਰ ਵਿੱਚ ਬਿਜਲੀ ਖਪਤਕਾਰਾਂ ਦੀ ਮੁਸ਼ਿਕਲਾ ਵਿੱਚ ਭਾਰੀ ਵਾਧਾ ਹੋ ਗਿਆ ਹੈ ਜਿਸ ਕਾਰਨ ਸ਼ਹਿਰ ਨਿਵਾਸੀ ਕਾਫ਼ੀ ਪ੍ਰੇਸ਼ਾਨ ਹੋਏ ਪਏ ਹਨ । ਲਾਕ ਡਾਉਣ ਕਾਰਨ ਘਰਾ ਤੋ ਬਾਹਰ ਨਿਕਲਣਾ ਮੁਸ਼ਿਕਲ ਹੈ ਤੇ ਬਿਜਲੀ ਦੇ ਐਲਾਨੇ ਤੇ ਅਨਐਲਾਨੇ ਕੱਟਾ ਨੇ ਲੋਕਾਂ ਦੀਆ ਮੁਸ਼ਿਕਲਾ ਵੱਧਾ ਦਿੱਤੀਆਂ ਹਨ । ਅਕਸਰ ਬਿਜਲੀ ਦੀ ਸਪਲਾਈ ਘੱਟ ਜਾਂਦੀ ਹੈ ਤੇ ਫੇਰ ਅਚਾਨਕ ਵੱਧ ਜਾਂਦੀ ਹੈ ਜਿਸ ਕਾਰਨ ਘਰਾ ਵਿੱਚ ਲੱਗੇ ਬਿਜਲੀ ਉਪਕਰਨਾਂ ਦਾ ਨੁਕਸਾਨ ਹੋਣ ਦਾ ਡਰ ਬਣਿਆਂ ਰਹਿੰਦਾ ਹੈ ਤੇ ਕਈ ਲੋਕਾਂ ਦੇ ਫ਼ਰਿੱਜ , ਟੈਲੀਵਿਯਨ , ਏ ਸੀ ਅਤੇ ਹੋਰ ਸਮਾਨ ਦਾ ਨੁਕਸਾਨ ਵੀ ਹੋ ਚੁੱਕਾ ਹੈ ।

ਪਹਿਲਾ ਹੀ ਮਹਿੰਗੇ ਰੇਟਾਂ ਤੇ ਬਿਜਲੀ ਲੈ ਰਹੇ ਲੋਕਾਂ ਦਾ ਕਹਿਣਾ ਹੈ ਕਿ ਉਹ ਸਮਝਦੇ ਸਨ ਕਿ ਚੋਣ ਵਰਾ ਹੋਣ ਦੇ ਕਾਰਨ ਇਸ ਸਾਲ ਬਿਜਲੀ ਦੀ ਸਪਲਾਈ ਨਿਰਵਿਘਨ ਮਿਲਦੀ ਰਹੇਗੀ ਪਰ ਇਸ ਵਾਰ ਉਲਟ ਹੋ ਰਿਹਾ ਹੈ ਪਹਿਲੇ ਇਕ ਦੋ ਸਾਲ ਉਹਨਾਂ ਨੂੰ ਬਿਜਲੀ ਸਪਲਾਈ ਬਿਨਾ ਮੁਸ਼ਿਕਲਾ ਤੋ ਮਿਲਦੀ ਰਹੀ ਹੈ ਪਰ ਚੋਣ ਵਰਾ ਸ਼ੁਰੂ ਹੋਣ ਦੇ ਨਾਲ ਹੀ ਬਿਜਲੀ ਖਪਤਕਾਰਾਂ ਦੀ ਮੁਸ਼ਿਕਲਾ ਵਿੱਚ ਵਾਧਾ ਹੋ ਗਿਆ ਹੈ । ਪੰਜਾਬ ਵਿੱਚ ਝੋਨੇ ਦੀ ਲਗਵਾਈ ਸ਼ੁਰੂ ਹੋ ਗਈ ਹੈ ਤੇ ਪਾਵਰ ਕਾਰਪੋਰੇਸ਼ਨ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਖੇਤੀ ਖੇਤਰ ਨੂੰ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਕੀਤੀ ਜਾਵੇਗੀ ਪਰ ਕਾਰਪੋਰੇਸ਼ਨ ਦਾ ਇਹ ਦਾਅਵਾ ਸੁਆਲਾਂ ਦੇ ਘੇਰੇ ਵਿੱਚ ਹੈ ਕਿ ਜਦੋਂ ਘਰੇਲੂ ਖਪਤਕਾਰਾਂ ਜ਼ਿਹਨਾਂ ਨਾਲ 24 ਘੰਟੇ ਨਿਰਵਿਘਨ ਸਪਲਾਈ ਦਾ ਵਾਧਾ ਪੂਰਾ ਨਹੀਂ ਹੋ ਰਿਹਾ ਤਾਂ ਖੇਤੀ ਸੈਕਟਰ ਨਾਲ ਇਹ ਵਾਧਾ ਕਿਵੇਂ ਪੂਰਾ ਹੋਵੇਗਾ ।

ਹੁਣ ਤੇ ਪਾਵਰ ਕਾਰਪੋਰੇਸ਼ਨ ਦੇ ਵੱਡੇ-ਵੱਡੇ ਅਧਿਕਾਰੀ ਵੀ ਕਹਿ ਰਹੇ ਹਨ ਕਿ ਬਾਰਸ਼ ਹੋ ਜਾਵੇ ਤਾਂ ਖਪਤਕਾਰਾ ਨੂੰ ਰਾਹਤ ਮਿਲ ਜਾਵੇਗੀ । ਫੇਰ ਲੋਕਾਂ ਦੇ ਮਨ ਵਿੱਚ ਸੁਆਲ ਹੈ ਜਦੋਂ ਹਰ ਹਫ਼ਤੇ ਬਿਜਲੀ ਦੀਆ ਤਾਰਾ ਦੀ ਮੁਰੰਮਤ ਦੇ ਨਾ ਕੱਟ ਲਗਾਏ ਜਾਂਦੇ ਹਨ ਤੇ ਫੇਰ ਬਿਜਲੀ ਸਪਲਾਈ ਵਿੱਚ ਸੁਧਾਰ ਕਿਉ ਨਹੀਂ ਹੋ ਰਿਹਾ ਬਿਜਲੀ ਸਰਪਲੱਸ ਸਟੇਟ ਦੇ ਦਾਅਵੇ ਦਾ ਕੀ ਬਣਿਆਂ । ਲੋਕਾਂ ਦੀ ਮੰਗ ਹੈ ਕਿ ਬਿਜਲੀ ਸਪਲਾਈ ਇਕ-ਸਾਰ ਕੀਤੀ ਜਾਵੇ ਜੇਕਰ ਲੋਕਾਂ ਦੇ ਬਿਜਲੀ ਉਪਕਰਨ ਸਪਲਾਈ ਵੱਧਣ ਜਾ ਘੱਟਣ ਕਾਰਨ ਮੁਕਸਾਨੇ ਜਾਂਦੇ ਹਨ ਤਾਂ ਇਸ ਲਈ ਪਾਵਰ ਕਾਰਪੋਰੇਸ਼ਨ ਦੇ ਅਧਿਕਾਰੀ ਜ਼ੁੰਮੇਵਾਰ ਹੋਵੇਗੀ ।

ਇਸ ਮੁਸ਼ਿਕਲ ਬਾਰੇ ਜਦੋਂ ਐਕਸੀਅਨ ਗਰਿਡ ਸੂਚਾ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਉਹਨਾਂ ਵੱਲੋਂ ਸਪਲਾਈ ਠੀਕ ਦਿੱਤੀ ਜਾ ਰਹੀ ਹੈ ਕਿ ਇਹ ਲੋਕਲ ਪਧੱਰ ਦੀ ਮੁਸ਼ਿਕਲ ਹੋ ਸਕਦੀ ਹੈ ਇਸ ਬਾਰੇ ਐਸ ਡੀ ੳ ਨਾਲ ਗੱਲ ਕੀਤੀ ਜਾਵੇ ।ਇਸ ਸੰਬੰਧ ਵਿੱਚ ਸੁਰੇਸ਼ ਕਸ਼ਿਅਪ ਐਕਸੀਅਨ ਗੁਰਦਾਸਪੁਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿ ਇਹ ਸਮੱਸਿਆ ਉਹਨਾਂ ਦੇ ਧਿਆਣ ਵਿੱਚ ਨਹੀਂ ਹੈ ਨਾ ਹੀ ਕਿਸੇ ਨੇ ਉਹਨਾਂ ਨੂੰ ਫ਼ੋਨ ਕੀਤਾ ਹੈ ਹੁਣ ਉਹਨਾਂ ਦੇ ਧਿਆਣ ਵਿੱਚ ਆ ਗਿਆ ਹੈ ਉਹ ਐਸ ਡੀ ੳ ਦੀ ਡਿਉਟੀ ਲਗਾ ਕੇ ਚੈੱਕ ਕਰਵਾ ਲੈਂਦੇ ਹਨ ।

Related posts

Leave a Reply