ਬੰਗਾਲ ਵਿਖੇ ਟੀ ਐਮ ਸੀ ਪਾਰਟੀ ਵੱਲੋਂ ਭਾਜਪਾ ਕਾਰਜਕਰਤਾ ਤੇ ਕੀਤੇ ਜਾ ਰਹੇ ਹਮਲਿਆਂ ਦੇ ਵਿਰੋਧ ‘ ਚ ਜਤਾਇਆ ਰੋਸ ਪ੍ਰਦਰਸ਼ਨ


ਗੜ੍ਹਦੀਵਾਲਾ 5 ਮਈ (ਚੌਧਰੀ) : ਅੱਜ ਭਾਜਪਾ ਯੂਵਾ ਮੋਰਚਾ ਜਿਲ੍ਹਾ ਪ੍ਰਧਾਨ ਯੋਗੇਸ਼ ਸਪਰਾ ਦੀ ਪ੍ਰਧਾਨਗੀ ਹੇਠ ਗੜ੍ਹਦੀਵਾਲਾ ਵਿਖੇ ਭਾਜਪਾ ਵੱਲੋਂ ਟੀ ਐਮ ਸੀ ਪਾਰਟੀ ਦੇ ਖ਼ਿਲਾਫ਼ ਧਰਨਾ ਪ੍ਰਦਰਸ਼ਨ ਕੀਤਾ ਗਿਆ।ਇਸ ਮੌਕੇ ਜਿਲ੍ਹਾ ਪ੍ਰਧਾਨ ਸੰਜੀਵ ਸਿੰਘ ਮਨਹਾਸ,ਸ਼ਿਵ ਦਿਆਲ,ਸ਼ਹਿਰੀ ਪ੍ਰਧਾਨ ਗੋਪਾਲ ਐਰੀ,ਗੁਰਵਿੰਦਰ ਸਿੰਘ,ਗਗਨ ਕੋਸ਼ਲ ਆਦਿ ਭਾਜਪਾ ਕਾਰਜਕਰਤਾ ਸ਼ਾਮਲ ਸਨ।ਇਸ ਮੌਕੇ ਭਾਜਪਾ ਵੱਲੋਂ ਮਮਤਾ ਬੈਨਰਜੀ ਤੇ ਟੀ ਐਮ ਸੀ ਖ਼ਿਲਾਫ਼ ਜੰਮਕੇ ਨਾਰੇਬਾਜੀ ਕੀਤੀ ਗਈ। ਇਸ ਮੌਕੇ ਭਾਜਪਾ ਜਿਲ੍ਹਾ ਪ੍ਰਧਾਨ ਸੰਜੀਵ ਮਨਹਾਸ ਨੇ ਕਿਹਾ ਕਿ ਬੰਗਾਲ ਦੇ ਵਿੱਚ ਟੀ ਐਮ ਸੀ ਪਾਰਟੀ ਵੱਲੋਂ ਭਾਜਪਾ ਕਾਰਜਕਰਤਾ ਤੇ ਹਮਲੇ ਕੀਤੇ ਜਾ ਰਹੇ ਹਨ,ਭਾਜਪਾ ਕਾਰਜਕਰਤਾ ਨੂੰ ਜਾਨੋ ਮਾਰਿਆ ਜਾ ਰਿਹਾ।ਉਨ੍ਹਾਂ ਕਿਹਾ ਕਿ ਇਸ ਤਰੀਕੇ ਨਾਲ਼ ਲੋਕਤੰਤਰ ਦੀ ਹੱਤਿਆ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕੇ ਅਸੀਂ ਇਸ ਤਰ੍ਹਾਂ ਦੀਆਂ ਹਰਕਤਾਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ।

Related posts

Leave a Reply