ਭਾਰਤ ਵਿਕਾਸ ਪ੍ਰੀਸ਼ਦ ਸੁਜਾਨਪੁਰ ਦੇ ਸਕੂਲ ਵਿੱਚ ਬੱਚਿਆਂ ਦੇ ਦੰਦਾਂ ਦਾ ਚੈਕਅੱਪ ਕੈਂਪ ਲਗਾਇਆ ਗਿਆ

ਭਾਰਤ ਵਿਕਾਸ ਪ੍ਰੀਸ਼ਦ ਸੁਜਾਨਪੁਰ ਦੇ ਸਕੂਲ ਵਿੱਚ ਬੱਚਿਆਂ ਦੇ ਦੰਦਾਂ ਦਾ ਚੈਕਅੱਪ ਕੈਂਪ ਲਗਾਇਆ ਗਿਆ
 
 ਸੁਜਾਨਪੁਰ/ਪਠਾਨਕੋਟ, 20 ਸਤੰਬਰ(ਰਾਜਿੰਦਰ ਸਿੰਘ ਰਾਜਨ, ਅਵਿਨਾਸ਼) ਭਾਰਤ ਵਿਕਾਸ ਪ੍ਰੀਸ਼ਦ ਮੇਨ ਸੁਜਾਨਪੁਰ ਵੱਲੋਂ, ਚੇਅਰਮੈਨ ਵਿਜੇ ਸੱਚਰ ਦੀ ਪ੍ਰਧਾਨਗੀ ਹੇਠ, ਸੇਂਟ ਥਾਮਸ ਸਕੂਲ, ਸੁਜਾਨਪੁਰ ਵਿਖੇ ਦੰਦਾਂ ਦਾ ਜਾਂਚ ਕੈਂਪ ਲਗਾਇਆ ਗਿਆ।  ਜਿਸ ਵਿੱਚ ਵਿਸ਼ੇਸ਼ ਤੌਰ ‘ਤੇ ਦੰਦਾਂ ਦੇ ਡਾਕਟਰ ਲਲਿਤ ਮਹਾਜਨ ਹਾਜ਼ਰ ਸਨ, ਇਸ ਮੌਕੇ ਡਾ: ਲਲਿਤ ਮਹਾਜਨ ਨੇ ਸਕੂਲੀ ਬੱਚਿਆਂ ਦੇ ਦੰਦਾਂ ਦੀ ਜਾਂਚ ਕੀਤੀ, ਇਸ ਮੌਕੇ ਉਨ੍ਹਾਂ ਨੇ ਬੱਚਿਆਂ ਦੇ ਦੰਦਾਂ ਦੀ ਦੇਖਭਾਲ ਕਿਵੇਂ ਕੀਤੀ ਜਾਵੇ ? 
 
ਉਨ੍ਹਾਂ ਨੇ ਇਸ ਬਾਰੇ ਵਿਸਥਾਰ ਨਾਲ ਦੱਸਿਆ, ਉਨ੍ਹਾਂ ਕਿਹਾ ਕਿ ਦੰਦ ਸਾਡੇ ਸਰੀਰ ਦਾ ਇੱਕ ਮਹੱਤਵਪੂਰਣ ਅੰਗ ਹਨ, ਇਸ ਲਈ ਸਾਨੂੰ ਸਾਰਿਆਂ ਨੂੰ ਆਪਣੇ ਦੰਦਾਂ ਨੂੰ ਤੰਦਰੁਸਤ ਰੱਖਣ ਲਈ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਇਕੱਠੇ ਠੰਡਾ ਗਰਮ ਨਹੀਂ ਖਾਣਾ ਚਾਹੀਦਾ, ਰੋਜ਼ਾਨਾ ਸਵੇਰੇ ਅਤੇ ਰਾਤ ਨੂੰ ਬੁਰਸ਼ ਕਰਨਾ ਚਾਹੀਦਾ ਹੈ.। ਦੰਦਾਂ ਦੀ ਤਕਲੀਫ ਹੋਣ ਤੇ ਤੁਰੰਤ ਡਾਕਟਰ ਕੋਲ ਜਾਣਾ ਚਾਹੀਦਾ ਹੈ ।.  ਇਸ ਮੌਕੇ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਹਰ ਬੱਚੇ ਨੂੰ ਟੁੱਥਪੇਸਟ ਅਤੇ ਟੁੱਥਬ੍ਰਸ਼ ਦਿੱਤੇ ਗਏ।  ਇਸ ਮੌਕੇ ਪ੍ਰਿੰਸੀਪਲ ਵਿਜੈ ਸੱਚਰ, ਜਨਰਲ ਸਕੱਤਰ ਯੋਗ ਰਾਜ ਸ਼ਾਸਤਰੀ, ਮਹਿੰਦਰਾ ਪ੍ਰਤਾਪ ਪੁਰੀ, ਮੋਹਨ ਲਾਲ ਡੋਗਰਾ, ਸਕੂਲ ਚੇਅਰਮੈਨ ਭੈਣ ਜੀਨਤ, ਸਕੂਲ ਪ੍ਰਿੰਸੀਪਲ ਨੀਰਜ ਮਹਾਜਨ, ਵਿਨੋਦ ਮਹਾਜਨ, ਹਰਭਜਨ ਸਿੰਘ ਆਹੂਜਾ, ਰਜਿੰਦਰ ਸ਼ਰਮਾ, ਸੁਭਾਸ਼ ਗੁਪਤਾ, ਡਾ: ਰਜਿੰਦਰ ਪ੍ਰਸਾਦ ਮਹਾਜਨ, ਤਿਲਕ ਰਾਜ ਧੀਮਾਨ, ਸਕੂਲ ਸਟਾਫ ਅਤੇ ਬੱਚੇ ਹਾਜ਼ਰ ਸਨ।

Related posts

Leave a Reply