ਮਾਰਕੀਟ ਕਮੇਟੀ ਦਸੂਹਾ ਵਲੋਂ 8 ਕਰੋੜ 29 ਲੱਖ 61 ਹਾਜਰ ਰੁਪਏ ਦਾ ਬਜਟ ਪਾਸ

ਦਸੂਹਾ 8 ਅਪ੍ਰੈਲ (ਚੌਧਰੀ ) ਅੱਜ ਮਾਰਕੀਟ ਕਮੇਟੀ ਦਸੂਹਾ ਵਲੋਂ 8 ਕਰੋੜ 29 ਲੱਖ 61 ਹਾਜਰ ਰੁਪਏ ਦਾ ਬਜਟ ਪਾਸ ਕੀਤਾ ਗਿਆ।ਮਾਰਕੀਟ ਕਮੇਟੀ ਦੇ ਚੇਅਰਮੈਨ  ਨਰਿੰਦਰ ਕੁਮਾਰ ਟੱਪੂ ਦੀ ਅਗਵਾਈ ਵਿੱਚ ਹੋਈ ਮੀਟਿੰਗ ਦੌਰਾਨ ਸਮੂਹ ਮੈਬਰ ਅਤੇ ਅਧਿਕਾਰੀਆਂ ਦੀ ਹਾਜਰੀ ਵਿੱਚ ਸਾਲ 2020 -2021 ਦਾ ਇਹ ਬਜਟ ਪਾਸ ਕੀਤਾ ਗਿਆ।ਇਸ ਮੌਕੇ ਚੇਅਰਮੈਨ ਨਰਿੰਦਰ ਕੁਮਾਰ ਨੇ ਦੱਸਿਆ ਇਸ ਬਜਟ ਵਿੱਚ ਲਗਭਗ 69 ਲੱਖ ਰੁਪਏ ਮੁੱਖ ਮੰਡੀ ਅਤੇ ਪਰਚੇਜ ਸੈਂਟਰਾਂ ਵਿੱਚ ਕਿਸਾਨਾਂ ਦੀ ਸਹੂਲਤ ਲਈ ਖਰਚੇ ਜਾਣਗੇ। ਉਨਾਂ ਕਿਹਾ ਕਿ 1 ਕਰੋੜ 5 ਲੱਖ ਕਿਸਾਨਾਂ ਦੀ ਸਹੂਲਤ ਲਈ ਸੁਬਾ ਸਰਕਾਰ ਵਲੋਂ ਸਿਹਤ ਬੀਮਾ ਯੋਜਨਾ ਦੇ ਪ੍ਰੀਮੀਅਮ ਅਤੇ ਹੋਰ ਸਹੂਲਤਾਂ ਲਈ ਵਰਤੇ ਜਾਣ ਗਏ ਅਤੇ ਮੰਡੀਆਂ ਦੀਆਂ ਲਾਈਟਾਂ ਅਤੇ ਫੜ ਰਿਪੇਅਰ ਕਰਵਾਏ ਜਾਣ ਗਏ।ਇਸ ਮੌਕੇ ਵਾਈਸ ਚੇਅਰਮੈਨ ਕੁਲਵੰਤ ਸਿੰਘ,ਮੈੰਬਰ ਵਿਨੋਦ ਕੁਮਾਰ ,ਮੈਂਬਰ ਕੈਪਟਨ ਮਲਕੀਤ, ਮੈੰਬਰ ਧਰਮਿੰਦਰ ਸਾਬੀ,ਮੈਂਬਰ ਮਹਿੰਦਰ ਪਾਲ,ਮੈਂਬਰ ਚੰਦਰ ਮੋਹਨ ਸ਼ਰਮਾ, ਮੈਂਬਰ ਤਰਲੋਚਨ,ਮੈੰਬਰ ਅਜੈ ਮੱਕੋਵਾਲ,ਅਤੇ ਸਕੱਤਰ ਮਾਰਕੀਟ ਕਮੇਟੀ ਜਸਵਿੰਦਰ ਸਿੰਘ ,ਲੇਖਾਕਾਰ ਲਾਲਜੀ ਰਾਮ,ਚਾਨਣ ਆਦਿ ਹਾਜਰ ਸਨ ।

Related posts

Leave a Reply