ਰੇਲਵੇ ਸਟੇਸ਼ਨ ਗੁਰਦਾਸਪੁਰ ਦੇ ਮੋਰਚੇ ਤੇ ਅੱਜ ਦਸਹਿਰਾ ਮਨਾਉਂਦਿਆਂ ਮੋਦੀ , ਸ਼ਾਹ ਅਤੇ ਯੋਗੀ ਦੇ ਪੁਤਲੇ ਸਾੜੇ ਗਏ 

ਰੇਲਵੇ ਸਟੇਸ਼ਨ ਗੁਰਦਾਸਪੁਰ ਦੇ ਮੋਰਚੇ ਤੇ ਅੱਜ ਦਸਹਿਰਾ ਮਨਾਉਂਦਿਆਂ ਮੋਦੀ , ਸ਼ਾਹ ਅਤੇ ਯੋਗੀ ਦੇ ਪੁਤਲੇ ਸਾੜੇ ਗਏ  ।
ਗੁਰਦਾਸਪੁਰ 16ਅਕਤੂਬਰ ( ਅਸ਼ਵਨੀ ) :- ਰੇਲਵੇ ਸਟੇਸ਼ਨ ਗੁਰਦਾਸਪੁਰ ਉੱਪਰ ਚੱਲ ਰਹੇ ਪੱਕੇ ਕਿਸਾਨ ਮੋਰਚੇ ਤੇ ਸੰਯੁਕਤ ਕਿਸਾਨ ਮੋਰਚਾ ਦਿੱਲੀ ਦੇ ਸੱਦੇ ਤੇ ਸਾਰੇ ਦੇਸ਼ ਵਿਚ ਅੱਜ ਦਸਹਿਰਾ ਮਨਾਇਆ ਗਿਆ ਅਤੇ ਬੁਰਾਈ ਦੇ ਪ੍ਰਤੀਕ ਰਾਵਣਾਂ ਨੂੰ ਸਾੜਿਆ ਗਿਆ ।
ਰੇਲਵੇ ਸਟੇਸ਼ਨ ਗੁਰਦਾਸਪੁਰ ਵਿਖੇ ਸਾਲ ਭਰ ਤੋਂ ਚੱਲ ਰਹੇ ਪੱਕੇ ਕਿਸਾਨ ਮੋਰਚੇ ਉੱਪਰ ਬੁਰਾਈ ਦੇ ਪ੍ਰਤੀਕ ਰਾਵਣ ਕੁੰਭਕਰਨ ਅਤੇ ਮੇਘਨਾਥ ਦੇ ਰੂਪ ਵਿੱਚ ਵਿਚਰ ਰਹੇ ਦੇਸ਼ ਨੂੰ ਬਰਬਾਦ ਕਰ ਰਹੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ , ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਯੂਪੀ ਦੇ ਮੁੱਖ ਮੰਤਰੀ ਅਦਿੱਤਨਾਥ ਯੋਗੀ ਦੇ ਪੁਤਲੇ ਸਾੜੇ ਗਏ  ।ਰੇਲਵੇ ਸਟੇਸ਼ਨ ਗੁਰਦਾਸਪੁਰ ਵਿਖੇ ਇਕ ਵਿਸ਼ਾਲ ਰੈਲੀ ਕਰਨ ਉਪਰੰਤ ਜਲੂਸ ਦੀ ਸ਼ਕਲ ਵਿੱਚ ਕਿਸਾਨ ਮਜ਼ਦੂਰ ਪੁਰਾਣੀ ਦਾਣਾ ਮੰਡੀ ਚੌਕ ਵਿਚ ਪਹੁੰਚੇ ਅਤੇ ਤਿੰਨਾਂ ਭਾਜਪਾ ਆਗੂਆਂ ਦੇ  ਪੁਤਲੇ ਸਾੜੇ ਗਏ  ।
         ਇਸ ਸਮਾਗਮ ਦੀ ਪ੍ਰਧਾਨਗੀ ਸਾਂਝੇ ਤੌਰ ਤੇ ਜਗੀਰ ਸਿੰਘ ਸਲਾਚ , ਗੁਰਦੀਪ ਸਿੰਘ ਮੁਸਤਫਾਬਾਦ , ਮੱਖਣ ਸਿੰਘ
ਕੁਹਾੜ , ਸੁਖਦੇਵ ਸਿੰਘ ਭਾਗੋਕਾਵਾਂ , ਐੱਸ ਪੀ ਸਿੰਘ ਗੋਸਲ ਅਤੇ ਤਰਲੋਕ ਸਿੰਘ ਬਹਿਰਾਮਪੁਰ ਨੇ ਕੀਤੀ । ਦਸਹਿਰਾ ਰੈਲੀ ਨੂੰ  ਪ੍ਰਧਾਨਗੀ ਮੰਡਲ ਦੇ ਮੈਂਬਰਾਂ ਤੋਂ ਇਲਾਵਾ ਅਜੀਤ ਸਿੰਘ ਹੁੰਦਲ , ਬਲਬੀਰ ਸਿੰਘ ਰੰਧਾਵਾ , ਗੁਰਪ੍ਰੀਤ ਸਿੰਘ ਘੁੰਮਣ , ਚੰਨਣ ਸਿੰਘ ਦੋਰਾਂਗਲਾ

, ਅਸ਼ਵਨੀ ਕੁਮਾਰ ਜਮਹੂਰੀ ਅਧਿਕਾਰ ਸਭਾ , ਕਰਨੈਲ ਸਿੰਘ ਪੰਛੀ , ਕੁਲਵਿੰਦਰ ਸਿੰਘ ਤੇ ਮੱਖਣ ਸਿੰਘ ਤਿੱਬੜ , ਪਲਵਿੰਦਰ ਸਿੰਘ ਕਿਲਾ ਨੱਥੂ ਸਿੰਘ ਰਘਬੀਰ , ਅਵਿਨਾਸ਼ ਸਿੰਘ ਪੈਨਸ਼ਨ ਯੂਨੀਅਨ , ਕੁਲਜੀਤ ਸਿੰਘ ਸਿੱਧਵਾਂ ਜਮੀਤਾਂ , ਸੁਖਦੇਵ ਸਿੰਘ ਗੋਸਲ , ਕਪੂਰ ਸਿੰਘ ਘੁੰਮਣ , ਦਲਬੀਰ ਸਿੰਘ ਦੁਗਰੀ ਆਦਿ ਨੇ ਆਖਿਆ ਕਿ ਅਸਲ ਵਿੱਚ ਦੇਸ਼ ਨੂੰ ਬਰਬਾਦ ਕਰਨ ਵਾਲੇ ਰਾਵਣ ਦੇ ਰੂਪ ਵਿੱਚ ਵਿਚਰ ਰਹੇ
ਅੱਜ ਦੇ ਆਰਐੱਸਐੱਸ ਨਿਰਦੇਸ਼ਤ ਭਾਰਤੀ ਜਨਤਾ ਪਾਰਟੀ ਦੇ ਰਾਜ ਕਰ ਰਹੇ ਆਗੂ ਹੀ ਹਨ ਜਿਨ੍ਹਾਂ ਨੇ ਦੇਸ਼ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ।ਇਹ ਨਰਿੰਦਰ ਮੋਦੀ ਦੀ ਅਗਵਾਈ ਵਿਚ ਚੱਲ ਰਹੀ ਸਰਕਾਰ ਇਸ ਵਕਤ ਤਾਨਾਸ਼ਾਹ  ਹਿਟਲਰ ਦੀਆਂ ਨੀਤੀਆਂ ਤੇ ਚੱਲ ਰਹੀ ਹੈ
ਅਤੇ ਉਸ ਦੀਆਂ ਨੀਤੀਆਂ ਦਾ ਵਿਰੋਧ ਕਰਨ ਵਾਲਿਆਂ ਨੂੰ ਕੁਚਲ ਦੇਣਾ ਚਾਹੁੰਦੀ ਹੈ , ਲਖੀਮਪੁਰ ਖੀਰੀ ਦੀ ਘਟਨਾ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਜਿਸ ਤਰ੍ਹਾਂ ਗੱਡੀਆਂ ਹੇਠਾਂ ਦੇ ਕੇ ਸਾਡੇ ਦੇਸ਼ ਦੇ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਨੇ ਲੋਕਾਂ ਨੂੰ ਕੁਚਲਿਆ ਹੈ ਇਹ ਆਰਐੱਸਐੱਸ ਦੀਆਂ ਨੀਤੀਆਂ ਤਹਿਤ ਹੀ ਹੈ ਇਹ ਸਭ ਤਾਲਿਬਾਨੀ ਸੋਚ ਦਾ ਸਿੱਟਾ ਹੈ ।
ਮੰਗ ਕੀਤੀ ਗਈ ਕਿ ਲਖੀਮਪੁਰ ਖੀਰੀ ਦੇ ਸ਼ਹੀਦ ਹੋਏ ਕਿਸਾਨਾਂ ਦੇ ਕਾਤਲ ਅਜੇ ਮਿਸ਼ਰਾ ਨੇ ਫੌਰੀ ਤੌਰ ਤੇ ਮੰਤਰੀ ਮੰਡਲ ਚੋਂ ਬਰਖਾਸਤ ਕੀਤਾ ਜਾਵੇ ਅਤੇ ਲਖੀਮਪੁਰ ਸ਼ਹੀਦਾਂ ਦੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ।
ਦਿੱਲੀ ਦੇ ਸਿੰਧੂ ਬਾਰਡਰ ਉੱਤੇ ਇਕ ਨਿਹੰਗ ਸਿੰਘਾਂ ਵੱਲੋਂ ਇਕ ਵਿਅਕਤੀ ਦੇ ਕਤਲ ਕੀਤੇ ਜਾਣ ਦੀ ਨਿਖੇਧੀ ਕਰਦਿਆਂ ਉਨ੍ਹਾਂ ਨੇ ਇਕ ਸਾਜ਼ਿਸ਼ ਤਹਿਤ ਜੋ ਸਰਕਾਰੀ ਏਜੰਸੀਆਂ ਉੱਥੋਂ ਦੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਾ ਕੇ ਇਕ ਫਿਰਕਾਪ੍ਰਸਤੀ ਦਾ ਮਾਹੌਲ ਖੜ੍ਹਾ ਕਰਨੀ ਚਾਹੁੰਦੀਆਂ ਹਨ।ਦੇਸ਼ ਦੇ ਅਮਨ ਨੂੰ ਲਾਂਬੂ ਲਾਉਣਾ ਚਾਹੁੰਦੀਆਂ ਹਨ ਇਹ ਅਤਿਅੰਤ ਨਿੰਦਣਯੋਗ ਹੈ ਇਹ ਕਦਾਚਿਤ ਬਰਦਾਸ਼ਤ ਨਹੀਂ ਕਰਨਾ ਚਾਹੀਦਾ ਪਰ ਕਾਨੂੰਨ ਨੂੰ ਆਪਣੇ ਹੱਥ ਚ ਲੈਣਾ ਵੀ ਕਿਸੇ ਤਰ੍ਹਾਂ ਵੀ ਤਰਕਸੰਗਤ ਨਹੀਂ ਹੈ ਮੋਰਚਾ ਇਸ ਨੂੰ ਗਲਤ ਮੰਨਦਾ ਹੈ 
।ਆਗੂਆਂ ਨੇ ਸੁਝਾਅ ਦਿੱਤਾ ਕਿ ਅਠਾਰਾਂ ਅਕਤੂਬਰ ਨੂੰ ਵੇਰਵੇ ਟਰੈਕਾਂ ਉੱਪਰ ਧਰਨਾ ਲਾ ਕੇ ਸਾਰੇ ਦੇਸ਼ ਵਿੱਚ  ਰੇਲਾਂ ਰੋਕੀਆਂ ਜਾਣਗੀਆਂ। ਗੁਰਦਾਸਪੁਰ ਦਾ ਰੇਲ  ਚੱਕਾ ਜ਼ਾਮ ਰੇਲਵੇ ਸਟੇਸ਼ਨ ਦੇ ਕੋਲ ਕੀਤਾ ਜਾਵੇਗਾ  ।




Related posts

Leave a Reply